Skip to content

Skip to table of contents

JW BROADCASTING

Roku ’ਤੇ ਵੀਡੀਓ ਆਨ ਡਿਮਾਂਡ ਦੇਖੋ

Roku ’ਤੇ ਵੀਡੀਓ ਆਨ ਡਿਮਾਂਡ ਦੇਖੋ

ਵੀਡੀਓ ਆਨ ਡਿਮਾਂਡ ਰਾਹੀਂ ਤੁਸੀਂ JW Broadcasting ’ਤੇ ਪਾਏ ਸਾਰੇ ਵੀਡੀਓ ਦੇ ਪਲੇਅਬੈਕ ਨੂੰ ਕੰਟ੍ਰੋਲ (ਯਾਨੀ ਪੌਜ਼, ਰਿਵਾਇੰਡ, ਫਾਸਟ ਫਾਰਵਰਡ ਜਾਂ ਸਕਿੱਪ) ਕਰ ਕੇ ਦੇਖ ਸਕਦੇ ਹੋ। ਤੁਸੀਂ ਕਲੈਕਸ਼ਨ ਵਿੱਚੋਂ ਇਕ ਜਾਂ ਸਾਰੇ ਵੀਡੀਓ ਦੇਖ ਸਕਦੇ ਹੋ।

(ਨੋਟ: ਇਸ ਪੂਰੇ ਲੇਖ ਵਿਚ Roku 3 ਦੇ ਰਿਮੋਟ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਤੁਹਾਡਾ ਰਿਮੋਟ ਸ਼ਾਇਦ ਥੋੜ੍ਹਾ ਵੱਖਰਾ ਹੋ ਸਕਦਾ ਹੈ।)

JW Broadcasting ਦੇ ਮੁੱਖ ਪੰਨੇ ਤੋਂ ਵੀਡੀਓ ਆਨ ਡਿਮਾਂਡ ’ਤੇ ਕਲਿੱਕ ਕਰ ਕੇ ਦੇਖੋ ਕਿ ਕਿਹੜੇ-ਕਿਹੜੇ ਵੀਡੀਓ ਉਪਲਬਧ ਹਨ। ਥੱਲੇ ਦਿੱਤੀਆਂ ਹਿਦਾਇਤਾਂ ਮੁਤਾਬਕ ਵੀਡੀਓ ਲੱਭੋ ਤੇ ਦੇਖੋ:

  • ਕੋਈ ਵੀਡੀਓ ਲੱਭੋ

  • ਵੀਡੀਓ ਪਲੇਅਬੈਕ ਨੂੰ ਕੰਟ੍ਰੋਲ ਕਰੋ

  • ਨਵੇਂ ਜਾਂ ਖ਼ਾਸ ਵੀਡੀਓ ਦੇਖੋ

ਕੋਈ ਵੀਡੀਓ ਲੱਭੋ

Roku ਰਿਮੋਰਟ ਤੋਂ ਖੱਬਾ ਜਾਂ ਸੱਜਾ ਐਰੋ ਕਲਿੱਕ ਕਰ ਕੇ ਬਹੁਤ ਸਾਰੀਆਂ ਕੈਟਾਗਰੀਆਂ ਤੁਹਾਡੇ ਸਕ੍ਰੀਨ ’ਤੇ ਦੇਖੀਆਂ ਜਾ ਸਕਦੀਆਂ ਹਨ। ਜੋ ਕੈਟਾਗਰੀ ਹਾਈਲਾਈਟ ਹੋਈ ਹੈ ਉਸ ਦੀ ਤਸਵੀਰ, ਨਾਂ ਅਤੇ ਹੋਰ ਜਾਣਕਾਰੀ ਸਕ੍ਰੀਨ ਦੇ ਗੱਭੇ ਦਿਖਾਈ ਦਿੰਦੀ ਹੈ। ਉਹ ਕੈਟਾਗਰੀ ਚੁਣਨ ਲਈ OK ਪ੍ਰੈੱਸ ਕਰੋ।

ਕੁਝ ਵੀਡੀਓ ਇਕ ਤੋਂ ਜ਼ਿਆਦਾ ਕੈਟਾਗਰੀਆਂ ਵਿਚ ਦੇਖੇ ਜਾ ਸਕਦੇ ਹਨ। ਮਿਸਾਲ ਲਈ, ਉਜਾੜੂ ਪੁੱਤਰ ਘਰ ਵਾਪਸ ਆਇਆ! (ਅੰਗ੍ਰੇਜ਼ੀ) ਨਾਂ ਦਾ ਵੀਡੀਓ ਮੂਵੀਜ਼, ਫੈਮਿਲੀ ਅਤੇ ਟੀਨੇਜਰਸ ਕੈਟਾਗਰੀਆਂ ਵਿਚ ਦੇਖਿਆ ਜਾ ਸਕਦਾ ਹੈ।

ਵੀਡੀਓ ਕੈਟਾਗਰੀ ਪੇਜ ’ਤੇ ਹਰ ਲਾਈਨ ਵੀਡੀਓ ਕਲੈਕਸ਼ਨ ਦਰਸਾਉਂਦੀ ਹੈ। Roku ਰਿਮੋਟ ਦੇ ਐਰੋ ਵਰਤ ਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਪੇਜ ’ਤੇ ਕਿਹੜੇ ਵੀਡੀਓ ਹਨ। ਵੀਡੀਓ ਹਾਈਲਾਈਟ ਕਰਨ ਨਾਲ ਇਕ ਜਾਣਕਾਰੀ ਵਾਲੀ ਡੱਬੀ ਦਿਖਾਈ ਦੇਵੇਗੀ ਜਿਸ ਵਿਚ ਵੀਡੀਓ ਦੇ ਨਾਂ ਦੇ ਨਾਲ-ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਕਿੰਨਾ ਲੰਬਾ ਹੈ।

  • ਉੱਪਰ ਜਾਂ ਥੱਲੇ ਐਰੋ: ਕਿਸੇ ਹੋਰ ਕਲੈਕਸ਼ਨ ’ਤੇ ਜਾਓ। ਕਲੈਕਸ਼ਨ ਦਾ ਨਾਂ ਉਸ ਕਲੈਕਸ਼ਨ ਦੇ ਵੀਡੀਓ ਦੇ ਉੱਪਰ ਦਿਖਾਈ ਦਿੰਦਾ ਹੈ।

  • ਖੱਬਾ ਜਾਂ ਸੱਜਾ ਐਰੋ: ਕਿਸੇ ਕਲੈਕਸ਼ਨ ਦੇ ਸਾਰੇ ਵੀਡੀਓ ਦੇਖਣ ਲਈ ਸਕ੍ਰੋਲ ਕਰੋ।

    ਸੁਝਾਅ: ਸਕ੍ਰੀਨ ਦੇ ਉੱਪਰ ਸੱਜੇ ਪਾਸੇ ਦਿਖਾਈ ਦਿੰਦਾ ਹੈ ਕਿ ਕਲੈਕਸ਼ਨ ਵਿਚ ਕਿੰਨੇ ਵੀਡੀਓ ਹਨ ਤੇ ਤੁਸੀਂ ਕਿੰਨਵੇਂ ਵੀਡੀਓ ’ਤੇ ਹੋ।

OK ਪ੍ਰੈੱਸ ਕਰ ਕੇ ਵੀਡੀਓ ਚੁਣੋ ਤੇ ਵੀਡੀਓ ਨੂੰ ਪਲੇਅ ਕਰਨ ਦੇ ਵੱਖੋ-ਵੱਖਰੇ ਆਪਸ਼ਨਾਂ ਵਿੱਚੋਂ ਕੋਈ ਇਕ ਚੁਣੋ:

  • ਪਲੇਅ: ਵੀਡੀਓ ਸ਼ੁਰੂ ਤੋਂ ਪਲੇਅ ਕਰੋ।

  • ਪਲੇਅ ਵਿਦ ਸਬ-ਟਾਇਟਲਜ਼: ਇਹ ਆਪਸ਼ਨ ਸਿਰਫ਼ ਉਦੋਂ ਹੀ ਦਿਖਾਈ ਦਿੰਦੀ ਹੈ ਜਦ ਚੱਲ ਰਹੇ ਵੀਡੀਓ ਲਈ ਸਬ-ਟਾਇਟਲ ਉਪਲਬਧ ਹਨ। ਇਸ ਨੂੰ ਚੁਣਨ ਨਾਲ ਵੀਡੀਓ ਸਬ-ਟਾਇਟਲ ਸਣੇ ਚੱਲ ਪੈਂਦਾ ਹੈ ਅਤੇ ਸਟ੍ਰੀਮਿੰਗ ਜਾਂ ਵੀਡੀਓ ਆਨ ਡਿਮਾਂਡ ਸੈਕਸ਼ਨ ’ਤੇ ਸਾਰੇ ਵੀਡੀਓਜ਼ ਲਈ ਸਬ-ਟਾਇਟਲ (ਜਦ ਉਪਲਬਧ ਹੋਵੇ) ਦਿਖਾਉਣ ਲਈ ਇਹ ਆਪਸ਼ਨ ਚੁਣੋ। ਸਬ-ਟਾਇਟਲ ਬੰਦ ਕਰਨ ਲਈ ਪਲੇਅ ਵਿਦਊਟ ਸਬ-ਟਾਇਟਲਜ਼ ਨੂੰ ਚੁਣੋ।

  • ਪਲੇਅ ਆਲ ਇਨ ਦਿਸ ਕਲੈਕਸ਼ਨ: ਚੱਲ ਰਹੇ ਵੀਡੀਓ ਤੋਂ ਸ਼ੁਰੂ ਹੋ ਕੇ ਕਲੈਕਸ਼ਨ ਦੇ ਸਾਰੇ ਵੀਡੀਓ ਚਲਾਓ।

    ਨੋਟ: ਜਦ ਕਲੈਕਸ਼ਨ ਦੇ ਸਾਰੇ ਵੀਡੀਓ ਚੱਲ ਹਟਣਗੇ, ਤਾਂ ਪਲੇਅਬੈਕ ਆਪਣੇ ਆਪ ਰੁਕ ਜਾਵੇਗਾ।

ਵੀਡੀਓ ਪਲੇਅਬੈਕ ਨੂੰ ਕੰਟ੍ਰੋਲ ਕਰੋ

ਜਦ ਵੀਡੀਓ ਆਨ ਡਿਮਾਂਡ ਸੈਕਸ਼ਨ ’ਤੇ ਕੋਈ ਵੀਡੀਓ ਚੱਲ ਰਿਹਾ ਹੁੰਦਾ ਹੈ, ਤਾਂ ਤੁਸੀਂ ਆਪਣੇ Roku ਰਿਮੋਟ ਰਾਹੀਂ ਥੱਲੇ ਦੱਸੇ ਆਪਸ਼ਨ ਵਰਤ ਕੇ ਪਲੇਅਬੈਕ ਨੂੰ ਕੰਟ੍ਰੋਲ ਕਰ ਸਕਦੇ ਹੋ:

  • ਪੌਜ਼: ਵੀਡੀਓ ਨੂੰ ਪੌਜ਼ ਕਰੋ। ਇਸ ਬਟਨ ਨੂੰ ਦੁਬਾਰਾ ਪ੍ਰੈੱਸ ਕਰ ਕੇ ਵੀਡੀਓ ਉੱਥੋਂ ਹੀ ਚਲਾਓ।

  • ਫਾਸਟ ਫਾਰਵਰਡ: ਪਲੇਅਬੈਕ ਰੋਕ ਕੇ ਵੀਡੀਓ ਨੂੰ ਜਲਦੀ-ਜਲਦੀ ਅੱਗੇ ਕਰੋ। ਜਦ ਇੰਡੀਕੇਟਰ ਉਸ ਜਗ੍ਹਾ ਪਹੁੰਚ ਜਾਵੇ ਜਿੱਥੋਂ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਪਲੇਅ ਬਟਨ ਪ੍ਰੈੱਸ ਕਰੋ।

    ਸੁਝਾਅ: ਤੁਸੀਂ ਫਾਸਟ ਫਾਰਵਰਡ ਬਟਨ ਨੂੰ ਕਈ ਵਾਰ ਦਬਾ ਕੇ ਵੀਡੀਓ ਨੂੰ ਹੋਰ ਤੇਜ਼ੀ ਨਾਲ ਅੱਗੇ ਕਰ ਸਕਦੇ ਹੋ।

  • ਰਿਵਾਇੰਡ: ਪਲੇਅਬੈਕ ਰੋਕ ਕੇ ਵੀਡੀਓ ਨੂੰ ਜਲਦੀ-ਜਲਦੀ ਪਿੱਛੇ ਕਰੋ। ਜਦ ਇੰਡੀਕੇਟਰ ਉਸ ਜਗ੍ਹਾ ਪਹੁੰਚ ਜਾਵੇ ਜਿੱਥੋਂ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਪਲੇਅ ਬਟਨ ਪ੍ਰੈੱਸ ਕਰੋ।

    ਸੁਝਾਅ: ਤੁਸੀਂ ਰਿਵਾਇੰਡ ਬਟਨ ਨੂੰ ਕਈ ਵਾਰ ਦਬਾ ਕੇ ਵੀਡੀਓ ਨੂੰ ਹੋਰ ਤੇਜ਼ੀ ਨਾਲ ਪਿੱਛੇ ਕਰ ਸਕਦੇ ਹੋ।

  • ਸੱਜਾ ਐਰੋ: ਪਲੇਅਬੈਕ ਨੂੰ ਰੋਕੋ ਅਤੇ ਵੀਡੀਓ ’ਤੇ 10 ਸਕਿੰਟ ਅੱਗੇ ਜਾਓ। ਜਦ ਇੰਡੀਕੇਟਰ ਉਸ ਜਗ੍ਹਾ ਪਹੁੰਚ ਜਾਵੇ ਜਿੱਥੋਂ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਪਲੇਅ ਬਟਨ ਪ੍ਰੈੱਸ ਕਰੋ।

  • ਖੱਬਾ ਐਰੋ: ਪਲੇਅਬੈਕ ਨੂੰ ਰੋਕੋ ਅਤੇ ਵੀਡੀਓ ’ਤੇ 10 ਸਕਿੰਟ ਪਿੱਛੇ ਜਾਓ। ਜਦ ਇੰਡੀਕੇਟਰ ਉਸ ਜਗ੍ਹਾ ਪਹੁੰਚ ਜਾਵੇ ਜਿੱਥੋਂ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਪਲੇਅ ਬਟਨ ਪ੍ਰੈੱਸ ਕਰੋ।

  • ਥੱਲੇ ਐਰੋ: ਵੀਡੀਓ ਬਾਰੇ ਕੁਝ ਸਕਿੰਟਾਂ ਲਈ ਜਾਣਕਾਰੀ ਦੇਖੋ। ਇਹ ਬਟਨ ਦੁਬਾਰਾ ਪ੍ਰੈੱਸ ਕਰ ਕੇ ਜਾਣਕਾਰੀ ਹਟਾਓ।

  • ਉੱਪਰ ਜਾਂ ਬੈਕ ਐਰੋ: ਵੀਡੀਓ ਦੀ ਜਾਣਕਾਰੀ ਵਾਲੇ ਪੇਜ ’ਤੇ ਜਾਓ।

ਨਵੇਂ ਜਾਂ ਖ਼ਾਸ ਵੀਡੀਓ ਦੇਖੋ:

JW Broadcasting ਦੇ ਮੁੱਖ ਪੰਨੇ ’ਤੇ ਵੀਡੀਓ ਆਨ ਡਿਮਾਂਡ ਸੈਕਸ਼ਨ ਉੱਤੇ ਦੋ ਖ਼ਾਸ ਕਲੈਕਸ਼ਨ ਹਨ:

  1. ਖ਼ਾਸ: ਜਦ ਇਹ ਕਲੈਕਸ਼ਨ ਉਪਲਬਧ ਹੁੰਦਾ ਹੈ, ਤਾਂ ਇਸ ਵਿਚ ਖ਼ਾਸ ਵੀਡੀਓ ਹੁੰਦੇ ਹਨ, ਜਿਵੇਂ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਅਤੇ ਪਰਿਵਾਰਕ ਸਟੱਡੀ ਬਾਰੇ ਵੀਡੀਓ।

  2. ਨਵੇਂ: ਇਸ ਵਿਚ ਹਾਲ ਹੀ ਵਿਚ ਆਏ 6 ਨਵੇਂ ਵੀਡੀਓ ਹੁੰਦੇ ਹਨ।

ਇਨ੍ਹਾਂ ਦੋਨਾਂ ਕਲੈਕਸ਼ਨਜ਼ ਵਿੱਚੋਂ ਕੋਈ ਵੀਡੀਓ ਚੁਣਨ ਲਈ ਥੱਲੇ ਦੱਸੀਆਂ ਹਿਦਾਇਤਾਂ ਅਨੁਸਾਰ ਚੱਲੋ:

  • ਉੱਪਰ ਜਾਂ ਥੱਲੇ ਐਰੋ ਪ੍ਰੈੱਸ ਕਰ ਕੇ ਕੋਈ ਕਲੈਕਸ਼ਨ ਹਾਈਲਾਈਟ ਕਰੋ।

  • OK ਪ੍ਰੈੱਸ ਕਰ ਕੇ ਹਾਈਲਾਈਟ ਕੀਤੇ ਕਲੈਕਸ਼ਨ ਵਿਚਲੇ ਵੀਡੀਓ ਦੇਖੋ।

  • ਉੱਪਰ ਜਾਂ ਥੱਲੇ ਐਰੋ ਵਰਤ ਕੇ ਵੀਡੀਓਜ਼ ਨੂੰ ਸਕ੍ਰੋਲ ਕਰੋ।

  • OK ਪ੍ਰੈੱਸ ਕਰ ਕੇ ਹਾਈਲਾਈਟ ਕੀਤਾ ਹੋਇਆ ਵੀਡੀਓ ਚੁਣੋ ਅਤੇ ਉਸ ਬਾਰੇ ਜਾਣਕਾਰੀ ਵਾਲਾ ਪੇਜ ਦੇਖੋ।

    ਨੋਟ: ਸਕ੍ਰੀਨ ਤੋਂ ਪਲੇਅ ਆਲ ਇਨ ਦਿਸ ਕਲੈਕਸ਼ਨ ਚੁਣ ਕੇ ਇਨ੍ਹਾਂ ਖ਼ਾਸ ਕਲੈਕਸ਼ਨਜ਼ ਵਿੱਚੋਂ ਕਿਸੇ ਇਕ ਕਲੈਕਸ਼ਨ ਦੇ ਸਾਰੇ ਵੀਡੀਓ ਦੇਖੋ।