Skip to content

ਕੀ ਸਾਰੀਆਂ ਦੁੱਖ-ਤਕਲੀਫ਼ਾਂ ਪਿੱਛੇ ਸ਼ੈਤਾਨ ਦਾ ਹੱਥ ਹੈ?

ਕੀ ਸਾਰੀਆਂ ਦੁੱਖ-ਤਕਲੀਫ਼ਾਂ ਪਿੱਛੇ ਸ਼ੈਤਾਨ ਦਾ ਹੱਥ ਹੈ?

ਬਾਈਬਲ ਕਹਿੰਦੀ ਹੈ

 ਬਾਈਬਲ ਦੱਸਦੀ ਹੈ ਕਿ ਸ਼ੈਤਾਨ ਇਕ ਅਸਲੀ ਸ਼ਖ਼ਸ ਹੈ ਜੋ ਇਕ ਤਾਕਤਵਰ ਅਪਰਾਧੀ ਵਾਂਗ “ਝੂਠੀਆਂ ਨਿਸ਼ਾਨੀਆਂ” ਦਿਖਾ ਕੇ ਅਤੇ “ਧੋਖਾ” ਦੇ ਕੇ ਆਪਣੀ ਮਰਜ਼ੀ ਪੂਰੀ ਕਰਦਾ ਹੈ। ਦਰਅਸਲ ਬਾਈਬਲ ਕਹਿੰਦੀ ਹੈ ਕਿ ਉਹ “ਚਾਨਣ ਦਾ ਦੂਤ ਹੋਣ ਦਾ ਦਿਖਾਵਾ” ਕਰਦਾ ਹੈ। (2 ਥੱਸਲੁਨੀਕੀਆਂ 2:9, 10; 2 ਕੁਰਿੰਥੀਆਂ 11:14) ਦੁਨੀਆਂ ਦੇ ਵਿਗੜਦੇ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਸ਼ੈਤਾਨ ਅਸਲ ਵਿਚ ਹੈ।

 ਪਰ ਸਾਡੀਆਂ ਸਾਰੀਆਂ ਦੁੱਖ-ਤਕਲੀਫ਼ਾਂ ਪਿੱਛੇ ਸ਼ੈਤਾਨ ਦਾ ਹੱਥ ਨਹੀਂ ਹੈ। ਕਿਉਂ? ਕਿਉਂਕਿ ਰੱਬ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਹ ਆਪਣੇ ਫ਼ੈਸਲੇ ਆਪ ਕਰ ਸਕਦੇ ਹਨ। ਉਹ ਖ਼ੁਦ ਚੁਣ ਸਕਦੇ ਹਨ ਕਿ ਸਹੀ ਕੰਮ ਕਰਨਗੇ ਜਾਂ ਗ਼ਲਤ। (ਯਹੋਸ਼ੁਆ 24:15) ਜਦੋਂ ਅਸੀਂ ਗ਼ਲਤ ਫ਼ੈਸਲੇ ਕਰਦੇ ਹਾਂ, ਤਾਂ ਉਨ੍ਹਾਂ ਦੇ ਮਾੜੇ ਨਤੀਜੇ ਸਾਨੂੰ ਭੁਗਤਣੇ ਹੀ ਪੈਂਦੇ ਹਨ।​—ਗਲਾਤੀਆਂ 6:7, 8.