Skip to content

ਬੈਥਲ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।

Tours Resumed: In many countries, we resumed tours of our branch offices on June 1, 2023. For details, contact the branch you would like to tour. Please do not visit if you test positive for COVID-19, display cold or flu-like symptoms, or have recently been exposed to someone who tested positive for COVID-19.

ਕਿਊਬਾ

ਟੂਰ ਬਾਰੇ ਜਾਣਕਾਰੀ

ਕੀ ਤੁਹਾਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨੀ ਚਾਹੀਦੀ ਹੈ? ਹਾਂਜੀ। ਅਸੀਂ ਸਾਰੇ ਜਣਿਆਂ ਨੂੰ ਆਉਣ ਤੋਂ ਪਹਿਲਾਂ ਬੁਕਿੰਗ ਕਰਨ ਵਾਸਤੇ ਇਸ ਲਈ ਕਹਿੰਦੇ ਹਾਂ ਤਾਂਕਿ ਭੀੜ-ਭੜੱਕਾ ਨਾ ਪਵੇ ਅਤੇ ਸਾਰੇ ਜਣੇ ਟੂਰ ਦਾ ਮਜ਼ਾ ਲੈ ਸਕਣ, ਚਾਹੇ ਗਰੁੱਪ ਛੋਟਾ ਹੋਵੇ ਜਾਂ ਵੱਡਾ। ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਟੂਰ ਦੀ ਬੁਕਿੰਗ ਕਰੋ। ਜੇ ਤੁਸੀਂ ਸਰਕਾਰੀ ਛੁੱਟੀ ਵਾਲੇ ਦਿਨ ਆਉਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕਾਫ਼ੀ ਸਮਾਂ ਪਹਿਲਾਂ ਬੁਕਿੰਗ ਕਰਨ ਦੀ ਸਲਾਹ ਦਿੰਦੇ ਹਾਂ।

ਜੇ ਤੁਸੀਂ ਬੁਕਿੰਗ ਨਹੀਂ ਕੀਤੀ, ਤਾਂ ਕੀ ਤੁਸੀਂ ਫਿਰ ਵੀ ਟੂਰ ਕਰ ਸਕਦੇ ਹੋ? ਜੇ ਤੁਸੀਂ ਟੂਰ ਦੀ ਬੁਕਿੰਗ ਨਹੀਂ ਕੀਤੀ, ਤਾਂ ਅਸੀਂ ਤੁਹਾਨੂੰ ਟੂਰ ਨਹੀਂ ਕਰਾ ਸਕਾਂਗੇ ਕਿਉਂਕਿ ਹਰ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਨਿਰਧਾਰਿਤ ਹੁੰਦੀ ਹੈ।

ਤੁਹਾਨੂੰ ਟੂਰ ਕਰਨ ਲਈ ਕਦੋਂ ਪਹੁੰਚਣਾ ਚਾਹੀਦਾ ਹੈ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਟੂਰ ਦੇ ਸਮੇਂ ਤੋਂ ਸਿਰਫ਼ 15 ਮਿੰਟ ਪਹਿਲਾਂ ਆਓ ਤਾਂਕਿ ਭੀੜ-ਭੜੱਕਾ ਨਾ ਪਵੇ।

ਤੁਸੀਂ ਟੂਰ ਕਰਨ ਲਈ ਬੁਕਿੰਗ ਕਿਵੇਂ ਕਰ ਸਕਦੇ ਹੋ? ਜੇ ਤੁਹਾਡੇ ਗਰੁੱਪ ਵਿਚ 11 ਤੋਂ ਘੱਟ ਜਣੇ ਹਨ, ਤਾਂ “ਬੁਕਿੰਗ ਕਰੋ—11 ਤੋਂ ਘੱਟ ਜਾਣਿਆ ਦੀ” ਬਟਨ ʼਤੇ ਕਲਿੱਕ ਕਰੋ ਜਾਂ ਟੂਰ ਦੀ ਬੁਕਿੰਗ ਕਰਨ ਲਈ

InboxLOBBY.CU@bethel.mt1130.com ʼਤੇ ਈ-ਮੇਲ ਕਰੋ ਜਾਂ ਹੇਠਾਂ ਦਿੱਤੇ ਨੰਬਰ ʼਤੇ ਸੰਪਰਕ ਕਰੋ।

ਕੀ ਤੁਸੀਂ ਬੁਕਿੰਗ ਵਿਚ ਤਬਦੀਲੀ ਜਾਂ ਇਸ ਨੂੰ ਕੈਂਸਲ ਕਰ ਸਕਦੇ ਹੋ? ਹਾਂਜੀ। “ਬੁਕਿੰਗ ਦੇਖੋ ਜਾਂ ਬਦਲਾਅ ਕਰੋ” ਬਟਨ ʼਤੇ ਕਲਿੱਕ ਕਰੋ।

ਜੇ ਉਸ ਦਿਨ ਟੂਰ ਕਰਨ ਵਾਲਿਆਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਜਿਸ ਦਿਨ ਤੁਸੀਂ ਆਉਣਾ ਚਾਹੁੰਦੇ ਹੋ? ਸਾਈਟ ਚੈੱਕ ਕਰਦੇ ਰਹੋ। ਬੁਕਿੰਗ ਵਿਚ ਤਬਦੀਲੀ ਜਾਂ ਕੈਂਸਲ ਹੋਣ ਕਰਕੇ ਟੂਰ ਉਪਲਬਧ ਹੋ ਸਕਦਾ ਹੈ।

ਬੁਕਿੰਗ ਕਰੋ—11 ਤੋਂ ਘੱਟ ਜਣਿਆਂ ਦੀ

ਟੂਰ ਬਰੋਸ਼ਰ ਡਾਊਨਲੋਡ ਕਰੋ

ਪਤਾ ਅਤੇ ਫ਼ੋਨ ਨੰਬਰ

Avenida 15 #4608

Between Calle 46 and Calle 48

PLAYA, LA HABANA

CUBA

+53 7-204-7598

+53 7-204-1026

ਕਿਵੇਂ ਪਹੁੰਚੀਏ