ਅਧਿਆਇ 19
ਆਪਣੇ ਆਪ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ
-
ਪਰਮੇਸ਼ੁਰ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ?
-
ਅਸੀਂ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਕਿਵੇਂ ਬਣੇ ਰਹਿ ਸਕਦੇ ਹਾਂ?
-
ਯਹੋਵਾਹ ਨਾਲ ਪਿਆਰ ਕਰਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
1, 2. ਅੱਜ ਇਸ ਹਨੇਰ ਭਰੀ ਦੁਨੀਆਂ ਵਿਚ ਸਾਨੂੰ ਸੁਰੱਖਿਆ ਕਿੱਥੇ ਮਿਲ ਸਕਦੀ ਹੈ?
ਕਲਪਨਾ ਕਰੋ ਕਿ ਜ਼ੋਰਾਂ-ਸ਼ੋਰਾਂ ਨਾਲ ਝੱਖੜ ਝੁੱਲ ਰਿਹਾ ਹੈ। ਕਾਲੇ ਬੱਦਲਾਂ ਕਰਕੇ ਹਨੇਰਾ ਛਾਇਆ ਹੋਇਆ ਹੈ। ਬਿਜਲੀ ਲਿਸ਼ਕ ਰਹੀ ਹੈ, ਬੱਦਲ ਗਰਜ ਰਹੇ ਹਨ ਤੇ ਜ਼ੋਰਾਂ-ਸ਼ੋਰਾਂ ਨਾਲ ਮੀਂਹ ਪੈ ਰਿਹਾ ਹੈ। ਤੁਸੀਂ ਤੂਫ਼ਾਨ ਤੋਂ ਬਚਣ ਲਈ ਫਟਾਫਟ ਕੋਈ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਜਦ ਤੁਹਾਨੂੰ ਪਨਾਹ ਮਿਲ ਜਾਂਦੀ ਹੈ, ਤਾਂ ਤੁਸੀਂ ਸੁੱਖ ਦਾ ਸਾਹ ਲੈਂਦੇ ਹੋ।
2 ਅੱਜ ਦੁਨੀਆਂ ’ਤੇ ਵੀ ਬਿਪਤਾਵਾਂ ਦੇ ਝੱਖੜ ਝੁੱਲ ਰਹੇ ਹਨ। ਚਾਰੇ ਤਰਫ਼ ਹਨੇਰਾ ਛਾਇਆ ਹੋਇਆ ਹੈ। ਦਿਨ-ਬਦਿਨ ਹਾਲਾਤ ਵਿਗੜਦੇ ਜਾ ਰਹੇ ਹਨ। ਪਰ ਅਸੀਂ ਯਹੋਵਾਹ ਦੀ ਪਨਾਹ ਵਿਚ ਆ ਕੇ ਕਿਸੇ ਵੀ ਸਥਾਈ ਨੁਕਸਾਨ ਤੋਂ ਬਚ ਸਕਦੇ ਹਾਂ। ਜ਼ਬੂਰਾਂ ਦੇ ਇਕ ਲਿਖਾਰੀ ਵਾਂਗ ਅਸੀਂ ਵੀ ਕਹਿ ਸਕਾਂਗੇ: “ਮੈਂ ਯਹੋਵਾਹ ਦੇ ਵਿਖੇ ਆਖਾਂਗਾ, ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।”—ਜ਼ਬੂਰਾਂ ਦੀ ਪੋਥੀ 91:2.
3. ਅਸੀਂ ਯਹੋਵਾਹ ਨੂੰ ਆਪਣਾ ਸਹਾਰਾ ਕਿੱਦਾਂ ਬਣਾ ਸਕਦੇ ਹਾਂ?
3 ਸਾਰੇ ਜਹਾਨ ਦਾ ਮਾਲਕ ਅਤੇ ਸਾਡਾ ਕਰਤਾ-ਧਰਤਾ ਯਹੋਵਾਹ ਪਰਮੇਸ਼ੁਰ ਸਾਡੀ ਰਾਖੀ ਕਰਨ ਦੇ ਕਾਬਲ ਹੈ। ਭਾਵੇਂ ਯਹੂਦਾਹ 21) ਜੀ ਹਾਂ, ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਦੀ ਲੋੜ ਹੈ। ਫਿਰ ਅਸੀਂ ਪੂਰਾ ਭਰੋਸਾ ਰੱਖ ਸਕਾਂਗੇ ਕਿ ਉਹ ਸਾਡਾ ਸਹਾਰਾ ਬਣੇਗਾ। ਅਸੀਂ ਉਸ ਨਾਲ ਮਜ਼ਬੂਤ ਰਿਸ਼ਤਾ ਕਿੱਦਾਂ ਕਾਇਮ ਰੱਖ ਸਕਦੇ ਹਾਂ?
ਸਾਡੇ ’ਤੇ ਦੁੱਖਾਂ ਦਾ ਪਹਾੜ ਟੁੱਟੇ, ਫਿਰ ਵੀ ਯਹੋਵਾਹ ਸਾਨੂੰ ਮਹਿਫੂਜ਼ ਰੱਖ ਸਕਦਾ ਹੈ। ਜੇ ਸਾਡਾ ਕੋਈ ਨੁਕਸਾਨ ਹੋ ਵੀ ਜਾਵੇ, ਤਾਂ ਵੀ ਯਹੋਵਾਹ ਸਭ ਕੁਝ ਠੀਕ ਕਰ ਸਕਦਾ ਹੈ। ਪਰ ਅਸੀਂ ਯਹੋਵਾਹ ਨੂੰ ਆਪਣਾ ਸਹਾਰਾ ਕਿੱਦਾਂ ਬਣਾ ਸਕਦੇ ਹਾਂ? ਪਹਿਲੀ ਗੱਲ ਹੈ ਕਿ ਸਾਨੂੰ ਉਸ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਉਹ ਆਪਣੇ ਬਚਨ ਵਿਚ ਤਾਕੀਦ ਕਰਦਾ ਹੈ: “ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ।” (ਪਿਆਰ ਦੇ ਬਦਲੇ ਪਿਆਰ
4, 5. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਸਾਡੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ?
4 ਯਹੋਵਾਹ ਨੇ ਬਹੁਤ ਸਾਰੇ ਤਰੀਕਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਜ਼ਰਾ ਸੋਚੋ ਕਿ ਇਸ ਕਿਤਾਬ ਦੇ ਰਾਹੀਂ ਤੁਸੀਂ ਬਾਈਬਲ ਵਿੱਚੋਂ ਕੀ-ਕੀ ਸਿੱਖਿਆ ਹੈ। ਸਾਡੇ ਕਰਤਾਰ ਯਹੋਵਾਹ ਨੇ ਇਹ ਸੁੰਦਰ ਧਰਤੀ ਸਾਡੀ ਖ਼ੁਸ਼ੀ ਲਈ ਬਣਾਈ ਹੈ। ਉਸ ਨੇ ਸਾਡੇ ਆਨੰਦ ਲਈ ਧਰਤੀ ਨੂੰ ਭਾਂਤ-ਭਾਂਤ ਦੀਆਂ ਚੀਜ਼ਾਂ ਨਾਲ ਸਜਾਇਆ ਹੈ। ਖਾਣ ਲਈ ਫਲ-ਸਬਜ਼ੀਆਂ, ਪੀਣ ਲਈ ਸਾਫ਼ ਪਾਣੀ, ਤਰ੍ਹਾਂ-ਤਰ੍ਹਾਂ ਦੇ ਜਾਨਵਰ, ਸੁੰਦਰ ਤੋਂ ਸੁੰਦਰ ਨਜ਼ਾਰੇ, ਸਭ ਕੁਝ ਸਾਡੇ ਲਈ ਹੀ ਰਚਿਆ ਹੈ। ਯਹੋਵਾਹ ਨੇ ਆਪਣੇ ਬਚਨ ਵਿਚ ਸਾਨੂੰ ਆਪਣੇ ਨਾਂ ਅਤੇ ਗੁਣਾਂ ਬਾਰੇ ਵੀ ਦੱਸਿਆ ਹੈ। ਇਸ ਵਿਚ ਉਹ ਸਾਨੂੰ ਇਹ ਵੀ ਦੱਸਦਾ ਹੈ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਯਿਸੂ ਨੂੰ ਤਸੀਹੇ ਸਹਿਣ ਅਤੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਧਰਤੀ ’ਤੇ ਭੇਜਿਆ ਸੀ। (ਯੂਹੰਨਾ 3:16) ਯਿਸੂ ਦੇ ਵਹਾਏ ਲਹੂ ਸਦਕਾ ਅਸੀਂ ਸ਼ਾਨਦਾਰ ਭਵਿੱਖ ਦੀ ਉਮੀਦ ਰੱਖ ਸਕਦੇ ਹਾਂ।
5 ਸ਼ਾਨਦਾਰ ਭਵਿੱਖ ਦੀ ਇਹ ਉਮੀਦ ਯਹੋਵਾਹ ਦੇ ਸਵਰਗੀ ਰਾਜ ਰਾਹੀਂ ਪੂਰੀ ਹੋਵੇਗੀ ਜਿਸ ਦਾ ਰਾਜਾ ਯਿਸੂ ਮਸੀਹ ਹੈ। ਇਹ ਰਾਜ ਸਾਰੇ ਦੁੱਖਾਂ ਨੂੰ ਮਿਟਾ ਕੇ ਧਰਤੀ ਨੂੰ ਸੋਹਣੀ ਬਣਾ ਦੇਵੇਗਾ। ਹਾਂ, ਉਸ ਸਮੇਂ ਅਸੀਂ ਇਸ ਧਰਤੀ ਉੱਤੇ ਸਦਾ ਲਈ ਖ਼ੁਸ਼ੀਆਂ ਮਾਣਾਂਗੇ। (ਜ਼ਬੂਰਾਂ ਦੀ ਪੋਥੀ 37:29) ਜੇ ਅਸੀਂ ਪਰਮੇਸ਼ੁਰ ਦੇ ਅਸੂਲਾਂ ’ਤੇ ਚੱਲਾਂਗੇ, ਤਾਂ ਹੁਣ ਵੀ ਸਾਨੂੰ ਖ਼ੁਸ਼ੀਆਂ ਮਿਲਣਗੀਆਂ। ਇਸ ਦੇ ਨਾਲ-ਨਾਲ ਸਾਡੇ ਕੋਲ ਪ੍ਰਾਰਥਨਾ ਕਰਨ ਦਾ ਵੀ ਸਨਮਾਨ ਹੈ। ਅਸੀਂ ਹਰ ਹਾਲਤ ਵਿਚ ਜਦੋਂ ਮਰਜ਼ੀ ਯਹੋਵਾਹ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ। ਇਹ ਸਾਰੀਆਂ ਗੱਲਾਂ ਤਾਂ ਯਹੋਵਾਹ ਦੇ ਪਿਆਰ ਦੀ ਸਿਰਫ਼ ਇਕ ਝਲਕ ਹੀ ਹਨ।
6. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਪਿਆਰ ਦੀ ਕਦਰ ਕਰਦੇ ਹਾਂ?
6 ਯਹੋਵਾਹ ਨੇ ਸਾਡੇ ਨਾਲ ਪਿਆਰ ਕਰ ਕੇ ਸਾਨੂੰ ਪਿਆਰ ਦੇ ਰਾਹ ’ਤੇ ਚੱਲਣਾ ਸਿਖਾਇਆ ਹੈ। ਤਾਂ ਫਿਰ ਅਹਿਮ ਸਵਾਲ ਹੈ ਕਿ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਪਿਆਰ ਦੀ ਕਦਰ ਕਰਦੇ ਹਾਂ। ਕਈ ਸ਼ਾਇਦ ਕਹਿਣ, “ਯਹੋਵਾਹ ਦੇ ਪਿਆਰ ਦੇ ਬਦਲੇ ਮੈਨੂੰ ਵੀ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ।” ਕੀ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ? ਯਿਸੂ ਨੇ ਵੀ ਕਿਹਾ ਸੀ ਕਿ ਸਭ ਤੋਂ ਵੱਡਾ ਹੁਕਮ ਇਹ ਹੈ ਕਿ ‘ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰੋ।’ (ਮੱਤੀ 22:37) ਸੱਚ-ਮੁੱਚ, ਯਹੋਵਾਹ ਨੂੰ ਪਿਆਰ ਕਰਨ ਦੇ ਤੁਹਾਡੇ ਕੋਲ ਢੇਰ ਸਾਰੇ ਕਾਰਨ ਹਨ। ਪਰ ਕੀ ਸਿਰਫ਼ ਦਿਲ ਵਿਚ ਹੀ ਯਹੋਵਾਹ ਨਾਲ ਪਿਆਰ ਕਰਨਾ ਕਾਫ਼ੀ ਹੈ?
7. ਮਿਸਾਲ ਦੇ ਕੇ ਸਮਝਾਓ ਕਿ ਸਿਰਫ਼ ਆਪਣੇ ਦਿਲ ਵਿਚ ਯਹੋਵਾਹ ਨਾਲ ਪਿਆਰ ਕਰਨਾ ਕਾਫ਼ੀ ਕਿਉਂ ਨਹੀਂ ਹੈ।
7 ਬਾਈਬਲ ਦੱਸਦੀ ਹੈ ਕਿ ਆਪਣੇ ਦਿਲ ਵਿਚ ਯਹੋਵਾਹ ਨਾਲ ਪਿਆਰ ਕਰਨਾ ਜ਼ਰੂਰੀ ਹੈ, ਪਰ ਇਹ ਸਿਰਫ਼ ਪਿਆਰ ਦੀ ਸ਼ੁਰੂਆਤ ਹੈ। ਇਸ ਗੱਲ ਨੂੰ ਸਮਝਣ ਲਈ ਸੇਬ ਦੇ ਇਕ ਬੀ ਦੀ ਮਿਸਾਲ ਲਓ। ਸੇਬ ਦਾ ਦਰਖ਼ਤ ਉਗਾਉਣ ਲਈ ਬੀ ਦੀ ਜ਼ਰੂਰਤ ਹੁੰਦੀ ਹੈ। ਪਰ ਬੀ ਸਿਰਫ਼ ਦਰਖ਼ਤ ਦੀ ਸ਼ੁਰੂਆਤ ਹੈ। ਇਸੇ ਤਰ੍ਹਾਂ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਹੋਣਾ ਇਕ ਬੀ ਦੇ ਬਰਾਬਰ ਹੈ ਯਾਨੀ ਸਿਰਫ਼ ਸ਼ੁਰੂਆਤ ਹੀ ਹੈ। ਪਰ ਚੰਗਾ ਫਲ ਪੈਦਾ ਕਰਨ ਲਈ ਯਾਨੀ ਪਿਆਰ ਦਾ ਸਬੂਤ ਦੇਣ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।” (1 ਯੂਹੰਨਾ 5:3) ਹਾਂ, ਸਿਰਫ਼ ਦਿਲ ਵਿਚ ਹੀ ਪਿਆਰ ਕਰਨਾ ਕਾਫ਼ੀ ਨਹੀਂ, ਪਰ ਆਪਣੇ ਕੰਮਾਂ ਰਾਹੀਂ ਤੁਹਾਨੂੰ ਇਸ ਦਾ ਇਜ਼ਹਾਰ ਕਰਨ ਦੀ ਵੀ ਲੋੜ ਹੈ।—ਮੱਤੀ 7:16-20 ਪੜ੍ਹੋ।
8, 9. ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ ਅਤੇ ਉਸ ਦੇ ਪਿਆਰ ਦੀ ਕਦਰ ਕਰਦੇ ਹਾਂ?
8 ਯਹੋਵਾਹ ਦੇ ਅਸੂਲਾਂ ਨੂੰ ਲਾਗੂ ਕਰ ਕੇ ਤੇ ਉਸ ਦੇ ਹੁਕਮਾਂ ’ਤੇ ਚੱਲ ਕੇ ਅਸੀਂ ਯਸਾਯਾਹ 48:17, 18) ਉਸ ਦੇ ਸਿਧਾਂਤਾਂ ’ਤੇ ਚੱਲ ਕੇ ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਉਹ ਸਾਡੇ ਲਈ ਜੋ ਵੀ ਕਰਦਾ ਹੈ, ਅਸੀਂ ਉਸ ਦੀ ਦਿਲੋਂ ਕਦਰ ਕਰਦੇ ਹਾਂ। ਪਰ ਦੁੱਖ ਦੀ ਗੱਲ ਹੈ ਕਿ ਦੁਨੀਆਂ ਵਿਚ ਕਈ ਲੋਕ ਯਹੋਵਾਹ ਪਰਮੇਸ਼ੁਰ ਦੀ ਜ਼ਰਾ ਵੀ ਕਦਰ ਨਹੀਂ ਕਰਦੇ। ਯਿਸੂ ਦੇ ਜ਼ਮਾਨੇ ਵਿਚ ਵੀ ਕਈ ਲੋਕ ਇਸ ਤਰ੍ਹਾਂ ਦੇ ਸਨ। ਮਿਸਾਲ ਲਈ, ਜਦ ਯਿਸੂ ਨੇ ਦਸ ਕੋੜ੍ਹੀਆਂ ਨੂੰ ਠੀਕ ਕੀਤਾ, ਤਦ ਉਨ੍ਹਾਂ ਵਿੱਚੋਂ ਸਿਰਫ਼ ਇਕ ਨੇ ਹੀ ਵਾਪਸ ਆ ਕੇ ਉਸ ਦਾ ਸ਼ੁਕਰੀਆ ਅਦਾ ਕੀਤਾ ਸੀ। (ਲੂਕਾ 17:12-17) ਬਿਨਾਂ ਸ਼ੱਕ ਅਸੀਂ ਉਨ੍ਹਾਂ ਨੌਂ ਨਾਸ਼ੁਕਰੇ ਕੋੜ੍ਹੀਆਂ ਵਰਗੇ ਨਹੀਂ ਬਣਨਾ ਚਾਹਾਂਗੇ, ਸਗੋਂ ਅਸੀਂ ਉਸ ਆਦਮੀ ਵਰਗੇ ਬਣਨਾ ਚਾਹਾਂਗੇ ਜਿਸ ਨੇ ਯਿਸੂ ਦੇ ਅਹਿਸਾਨ ਨੂੰ ਯਾਦ ਰੱਖਿਆ ਸੀ!
ਦਿਖਾਉਂਦੇ ਹਾਂ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ। ਇਸ ਤਰ੍ਹਾਂ ਕਰਨਾ ਔਖਾ ਨਹੀਂ ਹੈ। ਇਹ ਕੋਈ ਬੋਝ ਨਹੀਂ ਹੈ। ਯਹੋਵਾਹ ਸਾਡਾ ਭਲਾ ਚਾਹੁੰਦਾ ਹੈ ਅਤੇ ਇਨ੍ਹਾਂ ਅਸੂਲਾਂ ’ਤੇ ਚੱਲ ਕੇ ਅਸੀਂ ਜ਼ਿੰਦਗੀ ਵਿਚ ਸੁੱਖ ਪਾ ਸਕਦੇ ਹਾਂ। (9 ਤਾਂ ਫਿਰ ਸਾਨੂੰ ਯਹੋਵਾਹ ਦੇ ਕਿਹੜੇ ਹੁਕਮ ਮੰਨਣੇ ਚਾਹੀਦੇ ਹਨ? ਇਸ ਕਿਤਾਬ ਵਿਚ ਅਸੀਂ ਕਈ ਹੁਕਮਾਂ ਬਾਰੇ ਸਿੱਖਿਆ ਹੈ ਜਿਨ੍ਹਾਂ ਨੂੰ ਮੰਨਣ ਨਾਲ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਪਿਆਰ ਦੇ ਲਾਇਕ ਬਣਾਈ ਰੱਖ ਸਕਦੇ ਹਾਂ। ਆਓ ਆਪਾਂ ਇਨ੍ਹਾਂ ਵਿੱਚੋਂ ਕੁਝ ਖ਼ਾਸ ਹੁਕਮਾਂ ਵੱਲ ਦੁਬਾਰਾ ਧਿਆਨ ਦੇਈਏ।
ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ
10. ਮਿਸਾਲ ਦੇ ਕੇ ਸਮਝਾਓ ਕਿ ਯਹੋਵਾਹ ਬਾਰੇ ਸਾਨੂੰ ਗਿਆਨ ਕਿਉਂ ਲੈਂਦੇ ਰਹਿਣਾ ਚਾਹੀਦਾ ਹੈ।
10 ਪਹਿਲਾਂ ਸਾਨੂੰ ਯਹੋਵਾਹ ਬਾਰੇ ਸਿੱਖਣ ਦੀ ਲੋੜ ਹੈ। ਅਸੀਂ ਉਸ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਸਾਡਾ ਰਿਸ਼ਤਾ ਉਸ ਨਾਲ ਉੱਨਾ ਹੀ ਜ਼ਿਆਦਾ ਮਜ਼ਬੂਤ ਹੋਵੇਗਾ। ਮਿਸਾਲ ਲਈ, ਕਲਪਨਾ ਕਰੋ ਕਿ ਕੜਾਕੇ ਦੀ ਠੰਢ ਵਿਚ ਤੁਸੀਂ ਅੱਗ ਸੇਕ ਰਹੇ ਹੋ। ਕੀ ਤੁਸੀਂ ਉਸ ਅੱਗ ਨੂੰ ਬੁਝਣ ਦੇਵੋਗੇ? ਬਿਲਕੁਲ ਨਹੀਂ, ਕਿਉਂਕਿ ਤੁਸੀਂ ਠੰਢ ਵਿਚ ਮਰਨਾ ਨਹੀਂ ਚਾਹੋਗੇ। ਤੁਸੀਂ ਅੱਗ ਵਿਚ ਬਾਲਣ ਪਾਉਂਦੇ ਰਹੋਗੇ। ਜਿਸ ਤਰ੍ਹਾਂ ਬਾਲਣ ਅੱਗ ਨੂੰ ਬਲਦੀ ਰੱਖਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦਾ ਗਿਆਨ ਸਾਡੇ ਦਿਲ ਵਿਚ ਉਸ ਦੇ ਪਿਆਰ ਨੂੰ ਬਰਕਰਾਰ ਰੱਖਦਾ ਹੈ।—ਕਹਾਉਤਾਂ 2:1-5.
11. ਯਿਸੂ ਦੀ ਸਿੱਖਿਆ ਨੇ ਉਸ ਦੇ ਚੇਲਿਆਂ ਉੱਤੇ ਕੀ ਅਸਰ ਪਾਇਆ?
11 ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਯਹੋਵਾਹ ਅਤੇ ਉਸ ਦੇ ਬਚਨ ਲਈ ਆਪਣੇ ਪਿਆਰ ਨੂੰ ਕਾਇਮ ਰੱਖਣ। ਯਿਸੂ ਨੇ ਜੀ ਉੱਠਣ ਤੋਂ ਬਾਅਦ ਆਪਣੇ ਦੋ ਚੇਲਿਆਂ ਨੂੰ ਇਬਰਾਨੀ ਲਿਖਤਾਂ ਦੀਆਂ ਕੁਝ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਸਮਝਾਇਆ ਸੀ। ਉਨ੍ਹਾਂ ਉੱਤੇ ਇਸ ਦਾ ਕੀ ਅਸਰ ਪਿਆ? ਉਨ੍ਹਾਂ ਨੇ ਬਾਅਦ ਵਿਚ ਇਕ-ਦੂਜੇ ਨੂੰ ਕਿਹਾ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?”—ਲੂਕਾ 24:32.
12, 13. (ੳ) ਅੱਜ-ਕੱਲ੍ਹ ਜ਼ਿਆਦਾਤਰ ਲੋਕ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਰੇ ਕਿੱਦਾਂ ਮਹਿਸੂਸ ਕਰਦੇ ਹਨ? (ਅ) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡਾ ਪਿਆਰ ਠੰਢਾ ਨਾ ਪੈ ਜਾਵੇ?
12 ਜਦ ਤੁਹਾਨੂੰ ਪਹਿਲੀ ਵਾਰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਪਤਾ ਲੱਗਾ, ਤਦ ਤੁਸੀਂ ਕਿੱਦਾਂ ਮਹਿਸੂਸ ਕੀਤਾ ਸੀ? ਕੀ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਨਹੀਂ ਪੈਦਾ ਹੋਇਆ? ਕੀ ਤੁਹਾਡਾ ਦਿਲ ਖ਼ੁਸ਼ੀ ਦੇ ਮਾਰੇ ਨਹੀਂ ਉੱਛਲਿਆ? ਪਰ ਅਹਿਮ ਗੱਲ ਹੈ ਕਿ ਸਾਨੂੰ ਯਹੋਵਾਹ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਅਸੀਂ ਦੁਨੀਆਂ ਦੇ ਲੋਕਾਂ ਵਰਗੇ ਨਹੀਂ ਬਣਨਾ ਚਾਹੁੰਦੇ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ ਕਿ ਉਨ੍ਹਾਂ ਦਾ “ਪਿਆਰ ਠੰਢਾ ਪੈ ਜਾਵੇਗਾ।” (ਮੱਤੀ 24:12) ਤੁਸੀਂ ਕੀ ਕਰ ਸਕਦੇ ਹੋ ਤਾਂਕਿ ਪਰਮੇਸ਼ੁਰ ਅਤੇ ਉਸ ਦੇ ਬਚਨ ਲਈ ਤੁਹਾਡਾ ਪਿਆਰ ਠੰਢਾ ਨਾ ਪੈ ਜਾਵੇ?
13 ਯਹੋਵਾਹ ਅਤੇ ਯਿਸੂ ਮਸੀਹ ਬਾਰੇ ਗਿਆਨ ਲੈਂਦੇ ਰਹੋ। (ਯੂਹੰਨਾ 17:3) ਜੋ ਤੁਸੀਂ ਪਰਮੇਸ਼ੁਰ ਦੇ ਬਚਨ ਵਿਚ ਪੜ੍ਹਦੇ ਹੋ, ਉਸ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰੋ। ਬਾਈਬਲ ਪੜ੍ਹਦੇ ਹੋਏ ਆਪਣੇ ਆਪ ਤੋਂ ਪੁੱਛੋ: ‘ਇਹ ਮੈਨੂੰ ਯਹੋਵਾਹ ਪਰਮੇਸ਼ੁਰ ਬਾਰੇ ਕੀ ਸਿਖਾਉਂਦਾ ਹੈ? ਇਸ ਤੋਂ ਮੈਨੂੰ ਯਹੋਵਾਹ ਨਾਲ ਦਿਲੋਂ ਪਿਆਰ ਕਰਨ ਦਾ ਹੋਰ ਕਿਹੜਾ ਕਾਰਨ ਮਿਲਦਾ ਹੈ?’ (1 ਤਿਮੋਥਿਉਸ 4:15 ਪੜ੍ਹੋ।) ਇਸ ਤਰ੍ਹਾਂ ਸੋਚ-ਵਿਚਾਰ ਕਰ ਕੇ ਸਾਡੇ ਦਿਲ ਵਿਚ ਯਹੋਵਾਹ ਦਾ ਪਿਆਰ ਬਰਕਰਾਰ ਰਹੇਗਾ।
14. ਪ੍ਰਾਰਥਨਾ ਰਾਹੀਂ ਅਸੀਂ ਯਹੋਵਾਹ ਲਈ ਆਪਣੇ ਪਿਆਰ ਨੂੰ ਬਰਕਰਾਰ ਕਿੱਦਾਂ ਰੱਖ ਸਕਦੇ ਹਾਂ?
14 ਪ੍ਰਾਰਥਨਾ ਰਾਹੀਂ ਵੀ ਤੁਸੀਂ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਰੱਖ ਸਕਦੇ ਹੋ। (1 ਥੱਸਲੁਨੀਕੀਆਂ 5:17) 17ਵੇਂ ਅਧਿਆਇ ਵਿਚ ਅਸੀਂ ਸਿੱਖਿਆ ਸੀ ਕਿ ਯਹੋਵਾਹ ਨਾਲ ਗੱਲ ਕਰਨੀ ਸਾਡੇ ਲਈ ਬਹੁਤ ਵੱਡਾ ਸਨਮਾਨ ਹੈ। ਜਿਸ ਤਰ੍ਹਾਂ ਕਿਸੇ ਦੋਸਤ ਨਾਲ ਦਿਲ ਖੋਲ੍ਹ ਕੇ ਗੱਲ ਕਰਨ ਦੁਆਰਾ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ, ਉਸੇ ਤਰ੍ਹਾਂ ਯਹੋਵਾਹ ਨਾਲ ਵੀ ਹਰ ਰੋਜ਼ ਗੱਲ ਕਰ ਕੇ ਸਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਪਰ ਸਾਨੂੰ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਨਹੀਂ ਕਰਨੀਆਂ ਚਾਹੀਦੀਆਂ, ਸਗੋਂ ਜਿਸ ਤਰ੍ਹਾਂ ਇਕ ਬੱਚਾ ਆਪਣੇ ਪਿਆਰੇ ਪਿਤਾ ਨਾਲ ਗੱਲ ਕਰਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਯਹੋਵਾਹ ਨਾਲ ਗੱਲ ਕਰਦੇ ਵਕਤ ਸਾਨੂੰ ਇੱਜ਼ਤ ਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਪਰ ਫਿਰ ਵੀ ਅਸੀਂ ਉਸ ਨਾਲ ਦਿਲ ਖੋਲ੍ਹ ਕੇ ਗੱਲ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 62:8) ਜੀ ਹਾਂ, ਬਾਈਬਲ ਦੀ ਸਟੱਡੀ ਕਰਨੀ ਤੇ ਦਿਲੋਂ ਪ੍ਰਾਰਥਨਾ ਕਰਨੀ ਸਾਡੀ ਭਗਤੀ ਦੇ ਅਹਿਮ ਹਿੱਸੇ ਹਨ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਪਿਆਰ ਦੇ ਲਾਇਕ ਬਣਾਈ ਰੱਖ ਸਕਾਂਗੇ।
ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ ਪਾਓ
15, 16. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਬਹੁਤ ਵੱਡਾ ਸਨਮਾਨ ਹੈ?
15 ਬਾਈਬਲ ਦੀ ਸਟੱਡੀ ਤੇ ਪ੍ਰਾਰਥਨਾ ਕਰਨ ਦੇ ਨਾਲ-ਨਾਲ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ? ਯਿਸੂ ਦੇ ਹੁਕਮ ਮੁਤਾਬਕ ਉਸ ਦੇ ਸਾਰੇ ਚੇਲਿਆਂ ਨੂੰ ਯਹੋਵਾਹ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਲੋੜ ਹੈ। (ਮੱਤੀ 24:14; 28:19, 20 ਪੜ੍ਹੋ।) ਕੀ ਤੁਸੀਂ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਦੂਸਰਿਆਂ ਨਾਲ ਸਾਂਝੀਆਂ ਕਰ ਰਹੇ ਹੋ? ਇਸ ਅਹਿਮ ਕੰਮ ਵਿਚ ਹਿੱਸਾ ਲੈਣਾ ਇਕ ਬਹੁਤ ਹੀ ਵੱਡਾ ਸਨਮਾਨ ਹੈ!—ਲੂਕਾ 1:74, 75.
16 ਪੌਲੁਸ ਰਸੂਲ ਆਪਣੀ ਸੇਵਕਾਈ ਨੂੰ ਅਨਮੋਲ ਖ਼ਜ਼ਾਨਾ ਸਮਝਦਾ ਸੀ। (2 ਕੁਰਿੰਥੀਆਂ 4:7) ਸਾਡੇ ਪਰਮੇਸ਼ੁਰ ਯਹੋਵਾਹ ਦੇ ਬਰਾਬਰ ਕੋਈ ਨਹੀਂ ਹੈ ਅਤੇ ਉਸ ਤੋਂ ਮਿਲਣ ਵਾਲੀਆਂ ਬਰਕਤਾਂ ਦੀ ਤੁਲਨਾ ਕਿਸੇ ਦੁਨਿਆਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਉਸ ਬਾਰੇ ਦੂਸਰਿਆਂ ਨੂੰ ਦੱਸਣ ਨਾਲੋਂ ਹੋਰ ਕਿਹੜਾ ਕੰਮ ਅਹਿਮ ਹੋ ਸਕਦਾ ਹੈ? ਇਹ ਕੰਮ ਕਰ ਕੇ ਤੁਸੀਂ ਯਹੋਵਾਹ ਨੂੰ ਜਾਣਨ ਵਿਚ ਲੋਕਾਂ ਦੀ ਮਦਦ ਕਰਦੇ ਹੋ ਤਾਂਕਿ ਉਹ ਵੀ ਉਸ ਨਾਲ ਰਿਸ਼ਤਾ ਕਾਇਮ ਕਰ ਸਕਣ। ਤੁਸੀਂ ਲੋਕਾਂ ਨੂੰ ਸਦਾ ਦੀ ਜ਼ਿੰਦਗੀ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹੋ। ਹੋਰ ਕਿਹੜੇ ਕੰਮ ਤੋਂ ਸਾਨੂੰ ਇੰਨੀ ਖ਼ੁਸ਼ੀ ਮਿਲ ਸਕਦੀ ਹੈ? ਇਸ ਦੇ ਨਾਲ-ਨਾਲ ਯਹੋਵਾਹ ਅਤੇ ਉਸ ਦੇ ਬਚਨ ਬਾਰੇ ਦੂਸਰਿਆਂ ਨੂੰ ਦੱਸਣ ਨਾਲ ਸਾਡੀ ਖ਼ੁਦ ਦੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ ਅਤੇ ਯਹੋਵਾਹ ਲਈ ਸਾਡਾ ਪਿਆਰ ਵਧਦਾ ਹੈ। ਹੋਰ ਤਾਂ ਹੋਰ, ਯਹੋਵਾਹ ਸਾਡੇ ਇਨ੍ਹਾਂ ਜਤਨਾਂ ਦੀ ਬਹੁਤ ਕਦਰ ਕਰਦਾ ਹੈ ਅਤੇ ਸਾਡੀ ਮਿਹਨਤ ਦੇਖ ਕੇ ਉਸ ਦਾ ਜੀਅ ਬਹੁਤ ਖ਼ੁਸ਼ ਹੁੰਦਾ ਹੈ। (ਇਬਰਾਨੀਆਂ 6:10) ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਿਣ ਨਾਲ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਪਿਆਰ ਦੇ ਲਾਇਕ ਬਣਾਈ ਰੱਖ ਸਕਦੇ ਹਾਂ।—1 ਕੁਰਿੰਥੀਆਂ 15:58 ਪੜ੍ਹੋ।
17. ਪ੍ਰਚਾਰ ਦਾ ਕੰਮ ਕਰਨਾ ਅੱਜ ਇੰਨਾ ਜ਼ਰੂਰੀ ਕਿਉਂ ਹੈ?
17 ਪ੍ਰਚਾਰ ਦਾ ਕੰਮ ਬਹੁਤ ਜ਼ਰੂਰੀ ਹੈ ਇਸ ਲਈ ਸਾਨੂੰ ਇਸ ਵਿਚ ਢਿੱਲੇ ਨਹੀਂ ਪੈਣਾ ਚਾਹੀਦਾ। ਬਾਈਬਲ ਕਹਿੰਦੀ ਹੈ: ‘ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗੇ ਰਹੋ।’ (2 ਤਿਮੋਥਿਉਸ 4:2) ਪਰ ਇਹ ਕੰਮ ਅੱਜ ਇੰਨਾ ਜ਼ਰੂਰੀ ਕਿਉਂ ਹੈ? ਕਿਉਂਕਿ ਪਰਮੇਸ਼ੁਰ ਦੇ ਬਚਨ ਮੁਤਾਬਕ “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ!” (ਸਫ਼ਨਯਾਹ 1:14) ਬਹੁਤ ਜਲਦ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ ਜਿਸ ਕਰਕੇ ਲੋਕਾਂ ਨੂੰ ਹੁਣ ਚੇਤਾਵਨੀ ਦੇਣ ਦੀ ਲੋੜ ਹੈ! ਉਨ੍ਹਾਂ ਲਈ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਮੰਨਣਾ ਬਹੁਤ ਜ਼ਰੂਰੀ ਹੈ। ਹਾਂ, ਅੰਤ ਆਉਣ ਵਾਲਾ ਹੈ, ਉਹ ਆਉਣ ਵਿਚ “ਚਿਰ ਨਾ ਲਾਵੇਗਾ।”—ਹਬੱਕੂਕ 2:3.
18. ਸਾਨੂੰ ਸਭਾਵਾਂ ਵਿਚ ਹਾਜ਼ਰ ਕਿਉਂ ਹੋਣਾ ਚਾਹੀਦਾ ਹੈ?
18 ਯਹੋਵਾਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਸਭਾਵਾਂ ਵਿਚ ਹਾਜ਼ਰ ਹੋਈਏ। ਇਸੇ ਲਈ ਉਸ ਦਾ ਬਚਨ ਕਹਿੰਦਾ ਹੈ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।” (ਇਬਰਾਨੀਆਂ 10:24, 25) ਸਭਾਵਾਂ ਵਿਚ ਹਾਜ਼ਰ ਹੋ ਕੇ ਸਾਨੂੰ ਆਪਣੇ ਪਰਮੇਸ਼ੁਰ ਦੀ ਉਸਤਤ ਤੇ ਭਗਤੀ ਕਰਨ ਦੇ ਨਾਲ-ਨਾਲ ਇਕ-ਦੂਸਰੇ ਦਾ ਹੌਸਲਾ ਵਧਾਉਣ ਦਾ ਵੀ ਵਧੀਆ ਮੌਕਾ ਮਿਲਦਾ ਹੈ।
19. ਅਸੀਂ ਮੰਡਲੀ ਵਿਚ ਭੈਣਾਂ-ਭਰਾਵਾਂ ਨਾਲ ਆਪਣੇ ਪਿਆਰ ਦਾ ਬੰਧਨ ਕਿੱਦਾਂ ਮਜ਼ਬੂਤ ਕਰ ਸਕਦੇ ਹਾਂ?
19 ਮੰਡਲੀ ਵਿਚ ਕਈ ਨਵੇਂ ਭੈਣ-ਭਰਾ ਹਨ ਅਤੇ ਕਈ ਬਹੁਤ ਚਿਰ ਤੋਂ ਯਹੋਵਾਹ ਕੁਲੁੱਸੀਆਂ 3:13 ਪੜ੍ਹੋ।) ਉਨ੍ਹਾਂ ਨਾਲ ਦੋਸਤੀ ਕਰੋ ਜੋ ਯਹੋਵਾਹ ਨਾਲ ਦਿਲੋਂ ਪਿਆਰ ਕਰਦੇ ਹਨ ਕਿਉਂਕਿ ਇਸ ਤਰ੍ਹਾਂ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਰਹੇਗਾ। ਜੀ ਹਾਂ, ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨਾਲ ਤੁਸੀਂ ਯਹੋਵਾਹ ਦੇ ਪਿਆਰ ਦੇ ਬੰਧਨ ਵਿਚ ਬੱਝੇ ਰਹਿ ਸਕਦੇ ਹੋ। ਤਾਂ ਫਿਰ ਯਹੋਵਾਹ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੰਦਾ ਹੈ ਜੋ ਪਿਆਰ ਅਤੇ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰਦੇ ਹਨ?
ਦੀ ਸੇਵਾ ਕਰ ਰਹੇ ਹਨ। ਇਕ-ਦੂਜੇ ਨੂੰ ਮਿਲਣ-ਗਿਲਣ ਨਾਲ ਸਾਡਾ ਪਿਆਰ ਵਧਦਾ ਹੈ। ਪਰ ਯਾਦ ਰੱਖੋ ਕਿ ਅਸੀਂ ਸਾਰੇ ਨਾਮੁਕੰਮਲ ਹਾਂ। ਇਸ ਲਈ ਦੂਸਰਿਆਂ ਤੋਂ ਇਹ ਉਮੀਦ ਨਾ ਰੱਖੋ ਕਿ ਉਹ ਕਦੀ ਗ਼ਲਤੀ ਨਹੀਂ ਕਰਨਗੇ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਵਿਚ ਚੰਗੇ ਗੁਣ ਦੇਖੀਏ ਜਿੱਦਾਂ ਯਹੋਵਾਹ ਸਾਡੇ ਵਿਚ ਦੇਖਦਾ ਹੈ। (“ਅਸਲੀ ਜ਼ਿੰਦਗੀ” ਪਾਓ
20, 21. “ਅਸਲੀ ਜ਼ਿੰਦਗੀ” ਕੀ ਹੈ ਅਤੇ ਇਹ ਕਿੰਨੀ ਕੁ ਵਧੀਆ ਹੋਵੇਗੀ?
20 ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਅਸਲੀ ਜ਼ਿੰਦਗੀ ਬਖ਼ਸ਼ੇਗਾ। ਤੁਸੀਂ ਸ਼ਾਇਦ ਪੁੱਛੋ, ‘ਅਸਲੀ ਜ਼ਿੰਦਗੀ ਕੀ ਹੈ? ਕੀ ਅਸੀਂ ਹੁਣ ਨਹੀਂ ਜੀਉਂਦੇ? ਅਸੀਂ ਹੁਣ ਵੀ ਤਾਂ ਸਾਹ ਲੈਂਦੇ ਹਾਂ, ਖਾਂਦੇ-ਪੀਂਦੇ ਹਾਂ ਅਤੇ ਕਈ ਖ਼ੁਸ਼ੀ ਭਰੇ ਮੌਕਿਆਂ ਦਾ ਆਨੰਦ ਮਾਣਦੇ ਹਾਂ?’ ਹਾਂ, ਇਹ ਸੱਚ ਹੈ, ਪਰ ਬਾਈਬਲ ਦੱਸਦੀ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਇਸ ਤੋਂ ਵੀ ਬਿਹਤਰ ਹੋਵੇ।
21 ਪਰਮੇਸ਼ੁਰ ਦਾ ਬਚਨ ਸਾਨੂੰ ‘ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜਨ’ ਦੀ ਤਾਕੀਦ ਕਰਦਾ ਹੈ। (1 ਤਿਮੋਥਿਉਸ 6:19) ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਭਵਿੱਖ ਵਿਚ ਅਸੀਂ “ਅਸਲੀ ਜ਼ਿੰਦਗੀ” ਪਾਉਣ ਦੀ ਉਮੀਦ ਰੱਖ ਸਕਦੇ ਹਾਂ। ਹਾਂ, ਯਹੋਵਾਹ ਚਾਹੁੰਦਾ ਹੈ ਕਿ ਅਸੀਂ ਮੁਕੰਮਲ ਹੋਈਏ ਅਤੇ ਅਮਨ-ਚੈਨ ਤੇ ਖ਼ੁਸ਼ੀ ਦਾ ਆਨੰਦ ਮਾਣੀਏ। ਯਹੋਵਾਹ ਸ਼ੁਰੂ ਵਿਚ ਇਨਸਾਨਾਂ ਨੂੰ ਇਹੋ ਜ਼ਿੰਦਗੀ ਦੇਣੀ ਚਾਹੁੰਦਾ ਸੀ। ਸਦਾ ਦੀ ਜ਼ਿੰਦਗੀ ਹੀ “ਅਸਲੀ ਜ਼ਿੰਦਗੀ” ਹੈ। (1 ਤਿਮੋਥਿਉਸ 6:12) ਵਾਕਈ, ਇਹ ਬਹੁਤ ਹੀ ਵਧੀਆ ਉਮੀਦ ਹੈ!
22. ਅਸੀਂ “ਅਸਲੀ ਜ਼ਿੰਦਗੀ” ਕਿੱਦਾਂ ਪਾ ਸਕਦੇ ਹਾਂ?
22 ਅਸੀਂ “ਅਸਲੀ ਜ਼ਿੰਦਗੀ” ਕਿੱਦਾਂ ਪਾ ਸਕਦੇ ਹਾਂ? “ਅਸਲੀ ਜ਼ਿੰਦਗੀ” ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ। ਜਿਵੇਂ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ, ਸਾਨੂੰ “ਭਲਾਈ ਕਰਨ” ਅਤੇ “ਚੰਗੇ ਕੰਮ ਕਰਨ ਵਿਚ ਲੱਗੇ ਰਹਿਣ” ਦੀ ਲੋੜ ਹੈ। (1 ਤਿਮੋਥਿਉਸ 6:18) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਭਲੇ ਕੰਮ ਕਰ ਕੇ “ਅਸਲੀ ਜ਼ਿੰਦਗੀ” ਨੂੰ ਕਮਾ ਸਕਦੇ ਹਾਂ? ਬਿਲਕੁਲ ਨਹੀਂ। ਅਸਲੀ ਜ਼ਿੰਦਗੀ ਸਾਨੂੰ ਯਹੋਵਾਹ ਦੇ ਪਿਆਰ ਅਤੇ ਉਸ ਦੀ ਕਿਰਪਾ ਦੀ ਬਦੌਲਤ ਮਿਲੇਗਾ। (ਰੋਮੀਆਂ 5:15) ਲੇਕਿਨ ਯਹੋਵਾਹ ਨੂੰ ਆਪਣੇ ਵਫ਼ਾਦਾਰ ਸੇਵਕਾਂ ਨੂੰ ਬਰਕਤਾਂ ਦੇਣ ਵਿਚ ਖ਼ੁਸ਼ੀ ਹੁੰਦੀ ਹੈ। ਉਹ ਚਾਹੁੰਦਾ ਹੈ ਕਿ ਤੁਸੀਂ “ਅਸਲੀ ਜ਼ਿੰਦਗੀ” ਪਾਓ। ਜੇ ਤੁਸੀਂ ਆਪਣੇ ਆਪ ਨੂੰ ਉਸ ਦੇ ਪਿਆਰ ਦੇ ਲਾਇਕ ਬਣਾਈ ਰੱਖੋਗੇ, ਤਾਂ ਤੁਸੀਂ ਖ਼ੁਸ਼ੀਆਂ ਤੇ ਅਮਨ-ਚੈਨ ਨਾਲ ਭਰੀ ਸਦਾ ਦੀ ਜ਼ਿੰਦਗੀ ਜ਼ਰੂਰ ਪਾਓਗੇ।
23. ਆਪਣੇ ਆਪ ਨੂੰ ਯਹੋਵਾਹ ਦੇ ਪਿਆਰ ਦੇ ਲਾਇਕ ਬਣਾਈ ਰੱਖਣਾ ਕਿਉਂ ਜ਼ਰੂਰੀ ਹੈ?
23 ਅਸੀਂ ਰੋਜ਼ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਬਾਈਬਲ ਅਨੁਸਾਰ ਯਹੋਵਾਹ ਦੀ ਭਗਤੀ ਕਰਦਾ ਹਾਂ?’ ਜੇ ਅਸੀਂ ਇਸ ਸਵਾਲ ਦਾ ਜਵਾਬ ‘ਹਾਂ’ ਵਿਚ ਦਿੰਦੇ ਹਾਂ, ਤਾਂ ਅਸੀਂ ਸਹੀ ਰਸਤੇ ’ਤੇ ਚੱਲ ਰਹੇ ਹਾਂ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹੀ ਸਾਡਾ ਸਹਾਰਾ ਹੈ। ਦੁੱਖਾਂ ਨਾਲ ਭਰੇ ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਮਹਿਫੂਜ਼ ਰੱਖੇਗਾ। ਯਹੋਵਾਹ ਸਾਨੂੰ ਇਸ ਦੁਸ਼ਟ ਦੁਨੀਆਂ ਤੋਂ ਬਚਾ ਕੇ ਆਪਣੀ ਸ਼ਾਨਦਾਰ ਨਵੀਂ ਦੁਨੀਆਂ ਵਿਚ ਲੈ ਜਾਵੇਗਾ। ਉਸ ਸਮੇਂ ਅਸੀਂ ਕਿੰਨੇ ਖ਼ੁਸ਼ ਹੋਵਾਂਗੇ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਸਹੀ ਫ਼ੈਸਲਾ ਕੀਤਾ ਸੀ!