ਦਇਆ, ਤਰਸ
ਦਇਆ ਕਰਨ ਵਿਚ ਕੀ ਕੁਝ ਸ਼ਾਮਲ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 51:1, 2—ਜਦੋਂ ਰਾਜਾ ਦਾਊਦ ਨੇ ਯਹੋਵਾਹ ਤੋਂ ਦਇਆ ਦੀ ਭੀਖ ਮੰਗੀ, ਤਾਂ ਉਹ ਉਸ ਤੋਂ ਮਾਫ਼ੀ ਮੰਗ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਹ ਉਸ ਨੂੰ ਪਾਪਾਂ ਤੋਂ ਸ਼ੁੱਧ ਕਰ ਦੇਵੇ
-
ਲੂਕਾ 10:29-37—ਯਿਸੂ ਨੇ ਦਇਆ ਕਰਨ ਬਾਰੇ ਸਿਖਾਉਣ ਲਈ ਇਕ ਸਾਮਰੀ ਦੀ ਮਿਸਾਲ ਦਿੱਤੀ ਜਿਸ ਨੇ ਇਕ ਯਹੂਦੀ ʼਤੇ ਤਰਸ ਖਾਧਾ ਅਤੇ ਉਸ ਦਾ ਖ਼ਿਆਲ ਰੱਖਿਆ
-
ਸਾਰੇ ਇਨਸਾਨਾਂ ਨੂੰ ਦਇਆ ਦੀ ਲੋੜ ਕਿਉਂ ਹੈ?
ਜ਼ਬੂ 130:3; ਉਪ 7:20; 1 ਯੂਹੰ 1:8
ਇਹ ਵੀ ਦੇਖੋ: 1 ਰਾਜ 8:46-50
ਦਇਆ ਦੇ ਮਾਮਲੇ ਵਿਚ ਯਹੋਵਾਹ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਹੈ?
ਕੂਚ 34:6; ਨਹ 9:17; ਜ਼ਬੂ 103:8; 2 ਕੁਰਿੰ 1:3
-
ਬਾਈਬਲ ਵਿੱਚੋਂ ਮਿਸਾਲਾਂ:
-
ਅੱਯੂ 42:1, 2, 6-10; ਯਾਕੂ 5:11—ਯਹੋਵਾਹ ਨੇ ਅੱਯੂਬ ʼਤੇ ਦਇਆ ਕੀਤੀ ਅਤੇ ਉਸ ਨੂੰ ਵੀ ਦਇਆ ਕਰਨੀ ਸਿਖਾਈ
-
ਲੂਕਾ 15:11-32—ਯਹੋਵਾਹ ਦੀ ਦਇਆ ਬਾਰੇ ਸਮਝਾਉਣ ਲਈ ਯਿਸੂ ਨੇ ਇਕ ਪਿਤਾ ਦੀ ਮਿਸਾਲ ਦਿੱਤੀ ਕਿ ਉਹ ਆਪਣੇ ਬਾਗ਼ੀ ਮੁੰਡੇ ਨਾਲ ਕਿਵੇਂ ਪੇਸ਼ ਆਇਆ ਜਿਸ ਨੇ ਤੋਬਾ ਕੀਤੀ ਸੀ
-
ਯਹੋਵਾਹ ਸਾਡੇ ʼਤੇ ਦਇਆ ਕਿਉਂ ਕਰਦਾ ਹੈ?
ਇਹ ਵੀ ਦੇਖੋ: ਤੀਤੁ 3:4, 5
ਪਾਪਾਂ ਦੀ ਮਾਫ਼ੀ ਪਾਉਣ ਵਿਚ ਮਸੀਹ ਦੀ ਕੁਰਬਾਨੀ ਸਾਡੀ ਮਦਦ ਕਿਵੇਂ ਕਰਦੀ ਹੈ?
ਸਾਨੂੰ ਦਇਆ ਲਈ ਬੇਨਤੀ ਕਿਉਂ ਕਰਨੀ ਚਾਹੀਦੀ ਹੈ ਅਤੇ ਸਾਨੂੰ ਇਸ ਤੋਹਫ਼ੇ ਦੀ ਕਦੇ ਵੀ ਬੇਕਦਰੀ ਕਿਉਂ ਨਹੀਂ ਕਰਨੀ ਚਾਹੀਦੀ?
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 51:1-4—ਰਾਜਾ ਦਾਊਦ ਆਪਣੇ ਗੁਨਾਹਾਂ ਕਰਕੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ ਤੇ ਉਸ ਨੇ ਨਿਮਰ ਹੋ ਕੇ ਯਹੋਵਾਹ ਤੋਂ ਦਇਆ ਦੀ ਭੀਖ ਮੰਗੀ
-
ਲੂਕਾ 18:9-14—ਯਿਸੂ ਨੇ ਇਕ ਮਿਸਾਲ ਦੇ ਕੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਯਹੋਵਾਹ ਉਨ੍ਹਾਂ ਲੋਕਾਂ ʼਤੇ ਦਇਆ ਕਰਦਾ ਹੈ ਜੋ ਨਿਮਰ ਹੋ ਕੇ ਆਪਣੀਆਂ ਗ਼ਲਤੀਆਂ ਮੰਨ ਲੈਂਦੇ ਹਨ
-
ਗੰਭੀਰ ਪਾਪ ਕਰਨ ਵਾਲੇ ਵੀ ਕਿਉਂ ਦਇਆ ਦੀ ਉਮੀਦ ਰੱਖ ਸਕਦੇ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
2 ਇਤਿ 33:9-13, 15—ਮਨੱਸ਼ਹ ਬਹੁਤ ਜ਼ਿਆਦਾ ਦੁਸ਼ਟ ਰਾਜਾ ਸੀ। ਉਸ ਨੇ ਤੋਬਾ ਕੀਤੀ ਅਤੇ ਦਇਆ ਦੀ ਭੀਖ ਮੰਗੀ। ਉਸ ਨੂੰ ਦੁਬਾਰਾ ਰਾਜਾ ਬਣਾਇਆ ਗਿਆ। ਬਾਅਦ ਵਿਚ ਉਸ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਕਿ ਉਹ ਸੱਚੀਂ ਪੂਰੀ ਤਰ੍ਹਾਂ ਬਦਲ ਗਿਆ ਸੀ
-
ਯੂਨਾ 3:4-10—ਨੀਨਵਾਹ ਦੇ ਲੋਕ ਭਾਵੇਂ ਬਹੁਤ ਜ਼ਿਆਦਾ ਹਿੰਸਾ ਅਤੇ ਖ਼ੂਨ-ਖ਼ਰਾਬਾ ਕਰਦੇ ਸਨ, ਪਰ ਜਦੋਂ ਉਨ੍ਹਾਂ ਨੇ ਤੋਬਾ ਕੀਤੀ, ਤਾਂ ਪਰਮੇਸ਼ੁਰ ਨੇ ਉਨ੍ਹਾਂ ʼਤੇ ਦਇਆ ਕੀਤੀ
-
ਯਹੋਵਾਹ ਦੀ ਦਇਆ ਪਾਉਣ ਲਈ ਇਕ ਪਾਪੀ ਵਾਸਤੇ ਆਪਣੇ ਪਾਪ ਕਬੂਲ ਕਰਨੇ ਅਤੇ ਖ਼ੁਦ ਨੂੰ ਬਦਲਣਾ ਕਿਉਂ ਜ਼ਰੂਰੀ ਹੈ?
ਯਹੋਵਾਹ ਭਾਵੇਂ ਸਾਡੇ ʼਤੇ ਦਇਆ ਕਰਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਜ਼ਾ ਜਾਂ ਪਾਪਾਂ ਦੇ ਅੰਜਾਮ ਭੁਗਤਣ ਤੋਂ ਬਚ ਜਾਵਾਂਗੇ
ਸਾਨੂੰ ਦਇਆਵਾਨ ਕਿਉਂ ਬਣਨਾ ਚਾਹੀਦਾ ਹੈ?
ਜੇ ਅਸੀਂ ਦੂਜਿਆਂ ʼਤੇ ਦਇਆ ਨਹੀਂ ਕਰਦੇ, ਤਾਂ ਇਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ʼਤੇ ਕੀ ਅਸਰ ਪੈ ਸਕਦਾ ਹੈ?
ਇਹ ਵੀ ਦੇਖੋ: ਕਹਾ 21:13
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 18:23-35—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਜੇ ਕੋਈ ਦੂਸਰਿਆਂ ʼਤੇ ਦਇਆ ਨਹੀਂ ਕਰਦਾ, ਤਾਂ ਯਹੋਵਾਹ ਵੀ ਉਸ ʼਤੇ ਦਇਆ ਨਹੀਂ ਕਰੇਗਾ
-
ਲੂਕਾ 10:29-37—ਇਕ ਜਾਣੀ-ਮਾਣੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਯਿਸੂ ਉਨ੍ਹਾਂ ਲੋਕਾਂ ਤੋਂ ਖ਼ੁਸ਼ ਨਹੀਂ ਹੁੰਦੇ ਜੋ ਦੂਜਿਆਂ ʼਤੇ ਦਇਆ ਨਹੀਂ ਕਰਦੇ, ਪਰ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦੇ ਹਨ ਜੋ ਦਇਆ ਕਰਨ ਵਾਲੇ ਸਾਮਰੀ ਵਰਗੇ ਹਨ
-
ਯਹੋਵਾਹ ਦਇਆਵਾਨ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ?