ਦਿਲ, ਮਨ
ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ “ਦਿਲ” ਜਾਂ “ਮਨ” ਦਾ ਮਤਲਬ ਹੈ, ਸਾਡਾ ਅੰਦਰਲਾ ਇਨਸਾਨ ਜਿਸ ਵਿਚ ਸਾਡੇ ਵਿਚਾਰ, ਇਰਾਦੇ, ਗੁਣ ਅਤੇ ਭਾਵਨਾਵਾਂ ਸ਼ਾਮਲ ਹਨ?
ਜ਼ਬੂ 49:3; ਕਹਾ 16:9; ਲੂਕਾ 5:22; ਰਸੂ 2:26
ਇਹ ਵੀ ਦੇਖੋ: ਬਿਵ 15:7; ਜ਼ਬੂ 19:8
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 9:46-48—ਯਿਸੂ ਨੇ ਆਪਣੇ ਰਸੂਲਾਂ ਨੂੰ ਸੁਧਾਰਿਆ ਜਦੋਂ ਉਹ ਜਾਣ ਗਿਆ ਕਿ ਉਹ ਆਪਣੇ ਮਨਾਂ ਵਿਚ ਵੱਡਾ ਬਣਨ ਬਾਰੇ ਸੋਚ ਰਹੇ ਸਨ
-
ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਦੀ ਰਾਖੀ ਕਰੀਏ?
1 ਇਤਿ 28:9; ਕਹਾ 4:23; ਯਿਰ 17:9
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 6:5-7—ਆਪਣੇ ਮਨ ਦੀ ਬੁਰਾਈ ਕਰਕੇ ਇਨਸਾਨ ਨੇ ਹਿੰਸਾ ਕੀਤੀ ਜਿਸ ਕਰਕੇ ਪਰਮੇਸ਼ੁਰ ਨੇ ਸਾਰੀ ਧਰਤੀ ʼਤੇ ਜਲ-ਪਰਲੋ ਲਿਆਂਦੀ
-
1 ਰਾਜ 11:1-10—ਰਾਜਾ ਸੁਲੇਮਾਨ ਨੇ ਆਪਣੇ ਦਿਲ ਦੀ ਰਾਖੀ ਨਹੀਂ ਕੀਤੀ। ਇਸ ਲਈ ਉਸ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਾਏ ਜਿਨ੍ਹਾਂ ਨੇ ਉਸ ਦਾ ਦਿਲ ਭਰਮਾ ਲਿਆ ਤੇ ਉਹ ਯਹੋਵਾਹ ਤੋਂ ਦੂਰ ਚਲਾ ਗਿਆ
-
ਮਰ 7:18-23—ਯਿਸੂ ਨੇ ਸਮਝਾਇਆ ਕਿ ਸਾਰੀਆਂ ਬੁਰੀਆਂ ਇੱਛਾਵਾਂ ਦਿਲ ਵਿਚ ਪੈਦਾ ਹੁੰਦੀਆਂ ਹਨ ਜਿਸ ਕਰਕੇ ਇਕ ਇਨਸਾਨ ਅਜਿਹੇ ਕੰਮ ਕਰ ਸਕਦਾ ਹੈ ਜਿਨ੍ਹਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ
-
ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹਾਂ?
ਜ਼ਬੂ 19:14; ਕਹਾ 3:3-6; ਲੂਕਾ 21:34; ਫ਼ਿਲਿ 4:8
ਇਹ ਵੀ ਦੇਖੋ: ਅਜ਼ 7:8-10; ਜ਼ਬੂ 119:11
-
ਬਾਈਬਲ ਵਿਚੋਂ ਮਿਸਾਲਾਂ:
-
ਅਫ਼ 6:14-18; 1 ਥੱਸ 5:8—ਪਰਮੇਸ਼ੁਰ ਵੱਲੋਂ ਦਿੱਤੇ ਹਥਿਆਰਾਂ ਅਤੇ ਬਸਤਰਾਂ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਸਮਝਾਇਆ ਕਿ ਜਿਸ ਤਰ੍ਹਾਂ ਸੀਨਾਬੰਦ ਫ਼ੌਜੀ ਦੇ ਦਿਲ ਦੀ ਰਾਖੀ ਕਰਦਾ ਹੈ, ਉਸੇ ਤਰ੍ਹਾਂ ਧਾਰਮਿਕਤਾ, ਨਿਹਚਾ ਅਤੇ ਪਿਆਰ ਸਾਡੇ ਅੰਦਰਲੇ ਇਨਸਾਨ ਦੀ ਰਾਖੀ ਕਰਦੇ ਹਨ
-
ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੇ ਅੰਦਰਲੇ ਇਨਸਾਨ ਵਿਚ ਕੋਈ ਖ਼ਰਾਬੀ ਹੈ?
ਇਹ ਵੀ ਦੇਖੋ: ਕਹਾ 6:12-14
-
ਬਾਈਬਲ ਵਿੱਚੋਂ ਮਿਸਾਲਾਂ:
-
2 ਇਤਿ 25:1, 2, 17-27—ਰਾਜਾ ਅਮਸਯਾਹ ਨੇ ਕੁਝ ਸਮੇਂ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕੀਤੇ, ਪਰ ਪੂਰੇ ਦਿਲੋਂ ਨਹੀਂ। ਇਸ ਲਈ ਕੁਝ ਸਮੇਂ ਬਾਅਦ ਉਹ ਘਮੰਡੀ ਹੋ ਗਿਆ ਤੇ ਵਫ਼ਾਦਾਰ ਨਹੀਂ ਰਿਹਾ ਜਿਸ ਦੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ
-
ਮੱਤੀ 7:17-20—ਯਿਸੂ ਨੇ ਸਮਝਾਇਆ ਕਿ ਜਿਸ ਤਰ੍ਹਾਂ ਇਕ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ, ਉਸੇ ਤਰ੍ਹਾਂ ਦਿਲ ਵਿਚ ਬੁਰਾਈ ਹੋਣ ਕਰਕੇ ਅਸੀਂ ਬੁਰੇ ਕੰਮ ਹੀ ਕਰਾਂਗੇ
-
ਸਾਨੂੰ ਚੰਗੇ ਦਿਲ ਵਾਲੇ ਕਿਉਂ ਬਣਨਾ ਚਾਹੀਦਾ ਹੈ ਅਤੇ ਅਸੀਂ ਕਿੱਦਾਂ ਬਣ ਸਕਦੇ ਹਾਂ?
ਇਹ ਵੀ ਦੇਖੋ: ਜ਼ਬੂ 119:97, 104; ਰੋਮੀ 12:9-16; 1 ਤਿਮੋ 1:5
-
ਬਾਈਬਲ ਵਿੱਚੋਂ ਮਿਸਾਲਾਂ:
-
2 ਰਾਜ 20:1-6—ਰਾਜਾ ਹਿਜ਼ਕੀਯਾਹ ਨੇ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਇਸ ਲਈ ਜਦੋਂ ਉਹ ਮਰਨ ਕਿਨਾਰੇ ਸੀ, ਤਾਂ ਉਹ ਰਹਿਮ ਲਈ ਯਹੋਵਾਹ ਨੂੰ ਮਿੰਨਤਾਂ ਕਰ ਸਕਿਆ
-
ਮੱਤੀ 21:28-32—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਇਕ ਇਨਸਾਨ ਦੇ ਦਿਲ ਦੀ ਹਾਲਤ ਉਸ ਦੀਆਂ ਗੱਲਾਂ ਨਾਲੋਂ ਜ਼ਿਆਦਾ ਉਸ ਦੇ ਕੰਮਾਂ ਤੋਂ ਪਤਾ ਲੱਗਦੀ ਹੈ
-
ਇਹ ਜਾਣ ਕੇ ਸਾਨੂੰ ਕਿਉਂ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਡੇ ਦਿਲਾਂ ਨੂੰ ਜਾਂਚਦਾ ਹੈ?
ਇਹ ਵੀ ਦੇਖੋ: 1 ਸਮੂ 2:3
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 16:1-13—ਸਮੂਏਲ ਨਬੀ ਨੇ ਸਿੱਖਿਆ ਕਿ ਯਹੋਵਾਹ ਸਾਡਾ ਬਾਹਰੀ ਰੰਗ-ਰੂਪ ਨਹੀਂ, ਸਗੋਂ ਸਾਡਾ ਦਿਲ ਦੇਖਦਾ ਹੈ
-
2 ਇਤਿ 6:28-31—ਯਹੋਵਾਹ ਦੇ ਮੰਦਰ ਦੇ ਉਦਘਾਟਨ ਸਮੇਂ ਕੀਤੀ ਰਾਜਾ ਸੁਲੇਮਾਨ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਨਸਾਨ ਦੇ ਦਿਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਮੁਤਾਬਕ ਸਾਡੇ ʼਤੇ ਦਇਆ ਕਰਦਾ ਹੈ
-