ਹਾਜ਼ਰੀਨ ਲਈ ਸੂਚਨਾ
ਅਟੈਂਡੰਟ ਅਟੈਂਡੰਟ ਤੁਹਾਡੀ ਸਹਾਇਤਾ ਕਰਨ ਲਈ ਹਾਜ਼ਰ ਹਨ। ਜਦੋਂ ਉਹ ਗੱਡੀਆਂ ਪਾਰਕ ਕਰਨ, ਭੀੜ ਇਕੱਠੀ ਨਾ ਕਰਨ, ਸੀਟਾਂ ਰੱਖਣ ਜਾਂ ਕਿਸੇ ਹੋਰ ਮਾਮਲੇ ਬਾਰੇ ਕੋਈ ਹਿਦਾਇਤ ਦਿੰਦੇ ਹਨ, ਤਾਂ ਕਿਰਪਾ ਕਰ ਕੇ ਉਨ੍ਹਾਂ ਦੀ ਗੱਲ ਮੰਨ ਕੇ ਉਨ੍ਹਾਂ ਦਾ ਸਾਥ ਦਿਓ।
ਸਮਰਪਣ ਉਮੀਦਵਾਰਾਂ ਲਈ ਸਟੇਜ ਦੇ ਸਾਮ੍ਹਣੇ ਸੀਟਾਂ ਰੱਖੀਆਂ ਜਾਣਗੀਆਂ। ਜੇ ਬੈਠਣ ਦੀ ਜਗ੍ਹਾ ਵਿਚ ਕੋਈ ਵੀ ਤਬਦੀਲੀ ਹੋਵੇਗੀ, ਤਾਂ ਇਸ ਬਾਰੇ ਦੱਸਿਆ ਜਾਵੇਗਾ। ਸ਼ਨੀਵਾਰ ਸਵੇਰ ਨੂੰ ਸਮਰਪਣ ਦੇ ਭਾਸ਼ਣ ਤੋਂ ਪਹਿਲਾਂ ਉਮੀਦਵਾਰਾਂ ਨੂੰ ਠਹਿਰਾਈ ਹੋਈ ਜਗ੍ਹਾ ʼਤੇ ਬੈਠ ਜਾਣਾ ਚਾਹੀਦਾ ਹੈ। ਹਰੇਕ ਨੂੰ ਆਪੋ-ਆਪਣਾ ਤੌਲੀਆ ਅਤੇ ਸਲੀਕੇਦਾਰ ਕੱਪੜੇ ਲਿਆਉਣੇ ਚਾਹੀਦੇ ਹਨ।
ਦਾਨ ਹਾਲ ਵਿਚ ਬੈਠਣ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਹੈ ਤਾਂਕਿ ਸੰਮੇਲਨ ਤੋਂ ਸਾਰਿਆਂ ਨੂੰ ਪੂਰਾ-ਪੂਰਾ ਫ਼ਾਇਦਾ ਹੋਵੇ ਅਤੇ ਉਹ ਯਹੋਵਾਹ ਦੇ ਹੋਰ ਨੇੜੇ ਆਉਣ। ਸਾਉਂਡ ਸਿਸਟਮ, ਵੀਡੀਓ ਚਲਾਉਣ ਵਾਲੇ ਉਪਕਰਣ ਅਤੇ ਹੋਰ ਕਈ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ʼਤੇ ਕਾਫ਼ੀ ਖ਼ਰਚਾ ਹੋਇਆ ਹੈ। ਖੁੱਲ੍ਹੇ ਦਿਲ ਨਾਲ ਦਿੱਤਾ ਗਿਆ ਤੁਹਾਡਾ ਦਾਨ ਖ਼ਰਚਾ ਪੂਰਾ ਕਰਨ ਵਿਚ ਮਦਦ ਕਰਦਾ ਹੈ ਅਤੇ ਦੁਨੀਆਂ ਭਰ ਵਿਚ ਹੋ ਰਹੇ ਕੰਮ ਦਾ ਵੀ ਸਮਰਥਨ ਕਰਦਾ ਹੈ। ਹਾਲ ਵਿਚ ਕਈ ਥਾਵਾਂ ʼਤੇ ਦਾਨ ਦੇਣ ਲਈ ਬਕਸੇ ਰੱਖੇ ਗਏ ਹਨ। ਤੁਸੀਂ donate.mt1130.com ʼਤੇ ਜਾ ਕੇ ਆਨ-ਲਾਈਨ ਦਾਨ ਵੀ ਦੇ ਸਕਦੇ ਹੋ। ਤੁਹਾਡੇ ਵੱਲੋਂ ਦਿੱਤੇ ਗਏ ਦਾਨ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਪ੍ਰਬੰਧਕ ਸਭਾ ਤੁਹਾਡੇ ਦਿਲੋਂ ਦਿੱਤੇ ਗਏ ਦਾਨ ਲਈ ਧੰਨਵਾਦ ਕਰਦੀ ਹੈ।
ਫਸਟ ਏਡ ਧਿਆਨ ਦਿਓ ਕਿ ਇਹ ਸਿਰਫ਼ ਐਮਰਜੈਂਸੀ ਵਾਸਤੇ ਹੈ।
ਗੁਆਚਾ ਤੇ ਲੱਭਿਆ ਸਾਮਾਨ ਜੇ ਤੁਹਾਨੂੰ ਕੋਈ ਗੁਆਚੀ ਚੀਜ਼ ਲੱਭੇ, ਤਾਂ ਤੁਸੀਂ ਇਸ ਨੂੰ ਗੁਆਚਾ ਤੇ ਲੱਭਿਆ ਸਾਮਾਨ ਵਿਭਾਗ ਵਿਚ ਜਮ੍ਹਾ ਕਰਵਾ ਸਕਦੇ ਹੋ। ਜੇ ਤੁਹਾਡਾ ਕੁਝ ਗੁਆਚ ਗਿਆ ਹੈ, ਤਾਂ ਇਸ ਵਿਭਾਗ ਵਿਚ ਜਾ ਕੇ ਆਪਣੀਆਂ ਚੀਜ਼ਾਂ ਦੀ ਪਛਾਣ ਕਰੋ। ਜਿਹੜੇ ਬੱਚੇ ਸੰਮੇਲਨ ਵਿਚ ਗੁਆਚ ਜਾਂਦੇ ਹਨ, ਉਨ੍ਹਾਂ ਨੂੰ ਇਸ ਵਿਭਾਗ ਵਿਚ ਲਿਜਾਇਆ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਨਾਲ ਰੱਖੋ ਤਾਂਕਿ ਕਿਸੇ ਨੂੰ ਵੀ ਜ਼ਿਆਦਾ ਪਰੇਸ਼ਾਨੀ ਨਾ ਹੋਵੇ।
ਸੀਟਾਂ ਦਾ ਪ੍ਰਬੰਧ ਕਿਰਪਾ ਕਰ ਕੇ ਦੂਸਰਿਆਂ ਦਾ ਲਿਹਾਜ਼ ਕਰੋ। ਯਾਦ ਰੱਖੋ, ਸੀਟਾਂ ਸਿਰਫ਼ ਤੁਹਾਡੇ ਨਾਲ ਸਫ਼ਰ ਕਰਨ ਵਾਲਿਆਂ, ਪਰਿਵਾਰ ਦੇ ਮੈਂਬਰਾਂ ਜਾਂ ਤੁਹਾਡੇ ਨਾਲ ਸਟੱਡੀ ਕਰ ਰਹੇ ਲੋਕਾਂ ਲਈ ਹੀ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਕਿਰਪਾ ਕਰ ਕੇ ਉਨ੍ਹਾਂ ਸੀਟਾਂ ʼਤੇ ਚੀਜ਼ਾਂ ਨਾ ਰੱਖੋ ਜੋ ਤੁਹਾਨੂੰ ਨਹੀਂ ਚਾਹੀਦੀਆਂ।
ਵਲੰਟੀਅਰ ਜੇਕਰ ਤੁਸੀਂ ਸੰਮੇਲਨ ਵਿਚ ਵਲੰਟੀਅਰ ਦੇ ਤੌਰ ਤੇ ਕੰਮ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਜਾਣਕਾਰੀ ਅਤੇ ਵਲੰਟੀਅਰ ਸੇਵਾ ਵਿਭਾਗ ਨੂੰ ਦੱਸੋ।
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਇਸ ਵੱਡੇ ਸੰਮੇਲਨ ਦਾ ਪ੍ਰਬੰਧ ਕੀਤਾ ਹੈ
© 2024 Watch Tower Bible and Tract Society of Pennsylvania