ਅੱਯੂਬ 2:1-13
2 ਫਿਰ ਉਹ ਦਿਨ ਆਇਆ ਜਦੋਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਯਹੋਵਾਹ ਸਾਮ੍ਹਣੇ ਹਾਜ਼ਰ ਹੋਏ+ ਤੇ ਸ਼ੈਤਾਨ ਵੀ ਉਨ੍ਹਾਂ ਵਿਚਕਾਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਇਆ।+
2 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ: “ਤੂੰ ਕਿੱਥੋਂ ਆਇਆਂ?” ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਮੈਂ ਧਰਤੀ ਉੱਤੇ ਇੱਧਰ-ਉੱਧਰ ਘੁੰਮ-ਫਿਰ ਕੇ ਆਇਆ ਹਾਂ।”+
3 ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਕੀ ਤੂੰ ਮੇਰੇ ਸੇਵਕ ਅੱਯੂਬ ’ਤੇ ਧਿਆਨ ਦਿੱਤਾ?* ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ। ਉਹ ਨੇਕ ਤੇ ਖਰਾ ਇਨਸਾਨ ਹੈ*+ ਜੋ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਉਸ ਨੇ ਹਾਲੇ ਵੀ ਆਪਣੀ ਵਫ਼ਾਦਾਰੀ* ਨੂੰ ਘੁੱਟ ਕੇ ਫੜਿਆ ਹੋਇਆ ਹੈ,+ ਭਾਵੇਂ ਕਿ ਤੂੰ ਮੈਨੂੰ ਉਸ ਖ਼ਿਲਾਫ਼ ਉਕਸਾਉਣ ਦੀ ਕੋਸ਼ਿਸ਼ ਕੀਤੀ+ ਕਿ ਮੈਂ ਬੇਵਜ੍ਹਾ ਉਸ ਨੂੰ ਖ਼ਤਮ ਕਰ ਦਿਆਂ।”*
4 ਪਰ ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਖੱਲ ਦੇ ਬਦਲੇ ਖੱਲ। ਇਨਸਾਨ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਦੇਵੇਗਾ।
5 ਹੁਣ ਜ਼ਰਾ ਆਪਣਾ ਹੱਥ ਤਾਂ ਵਧਾ ਅਤੇ ਉਸ ਦੀ ਹੱਡੀ ਤੇ ਉਸ ਦੇ ਮਾਸ ਨੂੰ ਛੋਹ। ਫਿਰ ਦੇਖੀਂ, ਉਹ ਤੇਰੇ ਮੂੰਹ ’ਤੇ ਤੈਨੂੰ ਫਿਟਕਾਰੇਗਾ।”+
6 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਦੇਖ! ਉਹ ਤੇਰੇ ਹੱਥ ਵਿਚ ਹੈ!* ਬੱਸ ਉਸ ਦੀ ਜਾਨ ਨਾ ਲਈਂ।”
7 ਫਿਰ ਸ਼ੈਤਾਨ ਯਹੋਵਾਹ ਦੀ ਹਜ਼ੂਰੀ* ਵਿੱਚੋਂ ਚਲਾ ਗਿਆ ਤੇ ਉਸ ਨੇ ਅੱਯੂਬ ਨੂੰ ਉਸ ਦੇ ਪੈਰ ਦੀ ਤਲੀ ਤੋਂ ਲੈ ਕੇ ਉਸ ਦੇ ਸਿਰ ਤਕ ਦਰਦਨਾਕ ਫੋੜਿਆਂ ਨਾਲ ਭਰ ਦਿੱਤਾ।+
8 ਅੱਯੂਬ ਨੇ ਆਪਣੇ ਆਪ ਨੂੰ ਖੁਰਕਣ ਲਈ ਇਕ ਠੀਕਰੀ ਲਈ। ਉਹ ਸੁਆਹ ਵਿਚ ਬੈਠਾ ਹੋਇਆ ਸੀ।+
9 ਅਖ਼ੀਰ ਉਸ ਦੀ ਪਤਨੀ ਨੇ ਉਸ ਨੂੰ ਕਿਹਾ: “ਕੀ ਤੂੰ ਹਾਲੇ ਵੀ ਆਪਣੀ ਵਫ਼ਾਦਾਰੀ* ਨੂੰ ਘੁੱਟ ਕੇ ਫੜੀ ਬੈਠਾ ਹੈਂ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾ!”
10 ਪਰ ਉਸ ਨੇ ਉਸ ਨੂੰ ਕਿਹਾ: “ਤੂੰ ਮੂਰਖ ਔਰਤਾਂ ਵਾਂਗ ਗੱਲ ਕਰ ਰਹੀ ਹੈਂ। ਕੀ ਅਸੀਂ ਸੱਚੇ ਪਰਮੇਸ਼ੁਰ ਤੋਂ ਚੰਗਾ-ਚੰਗਾ ਹੀ ਲਈਏ ਤੇ ਬੁਰਾ ਨਾ ਲਈਏ?”+ ਇਹ ਸਾਰਾ ਕੁਝ ਹੋਣ ਤੇ ਵੀ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਹੀਂ ਕੀਤਾ।+
11 ਅੱਯੂਬ ਦੇ ਤਿੰਨ ਸਾਥੀਆਂ* ਅਲੀਫਾਜ਼+ ਤੇਮਾਨੀ, ਬਿਲਦਦ+ ਸ਼ੂਹੀ+ ਅਤੇ ਸੋਫਰ+ ਨਾਮਾਥੀ ਨੇ ਜਦੋਂ ਅੱਯੂਬ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪੋ-ਆਪਣੀ ਜਗ੍ਹਾ ਤੋਂ ਨਿਕਲ ਤੁਰੇ। ਉਨ੍ਹਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹ ਇਕੱਠੇ ਜਾ ਕੇ ਅੱਯੂਬ ਨਾਲ ਹਮਦਰਦੀ ਜਤਾਉਣਗੇ ਤੇ ਉਸ ਨੂੰ ਦਿਲਾਸਾ ਦੇਣਗੇ।
12 ਜਦੋਂ ਉਨ੍ਹਾਂ ਨੇ ਦੂਰੋਂ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਉਸ ਨੂੰ ਪਛਾਣਿਆ ਹੀ ਨਹੀਂ। ਉਹ ਉੱਚੀ-ਉੱਚੀ ਰੋਣ ਲੱਗੇ ਤੇ ਆਪਣੇ ਕੱਪੜੇ ਪਾੜ ਲਏ ਤੇ ਉਨ੍ਹਾਂ ਨੇ ਹਵਾ ਵਿਚ ਮਿੱਟੀ ਉਡਾ ਕੇ ਆਪਣੇ ਸਿਰਾਂ ’ਤੇ ਪਾਈ।+
13 ਫਿਰ ਉਹ ਉਸ ਨਾਲ ਸੱਤ ਦਿਨ ਤੇ ਸੱਤ ਰਾਤਾਂ ਜ਼ਮੀਨ ’ਤੇ ਬੈਠੇ ਰਹੇ। ਕਿਸੇ ਨੇ ਉਸ ਨੂੰ ਇਕ ਵੀ ਲਫ਼ਜ਼ ਨਹੀਂ ਕਿਹਾ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਉਹ ਬਹੁਤ ਤਕਲੀਫ਼ ਵਿਚ ਸੀ।+
ਫੁਟਨੋਟ
^ ਇਕ ਇਬਰਾਨੀ ਕਹਾਵਤ ਜੋ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਨੂੰ ਦਰਸਾਉਂਦੀ ਹੈ।
^ ਇਬ, “ਉੱਤੇ ਆਪਣਾ ਮਨ ਲਾਇਆ?”
^ ਜਾਂ, “ਨਿਰਦੋਸ਼ ਤੇ ਨੇਕ ਇਨਸਾਨ ਹੈ।”
^ ਜਾਂ, “ਖਰਿਆਈ।”
^ ਇਬ, “ਨਿਗਲ਼ ਜਾਵਾਂ।”
^ ਜਾਂ, “ਤੇਰੇ ਵੱਸ ਵਿਚ ਹੈ।”
^ ਇਬ, “ਚਿਹਰਾ।”
^ ਜਾਂ, “ਖਰਿਆਈ।”
^ ਜਾਂ, “ਵਾਕਫ਼ਾਂ।”