ਕਹਾਉਤਾਂ 19:1-29
19 ਗ਼ਰੀਬ ਹੋਣਾ ਅਤੇ ਖਰੇ ਰਾਹ ’ਤੇ ਚੱਲਣਾ,+ਮੂਰਖ ਹੋਣ ਅਤੇ ਝੂਠ ਬੋਲਣ ਨਾਲੋਂ ਚੰਗਾ ਹੈ।+
2 ਗਿਆਨ ਨਾ ਹੋਣਾ ਇਨਸਾਨ ਲਈ ਚੰਗੀ ਗੱਲ ਨਹੀਂ+ਅਤੇ ਜਿਹੜਾ ਜਲਦਬਾਜ਼ੀ ਵਿਚ ਕੰਮ ਕਰਦਾ ਹੈ,* ਉਹ ਪਾਪ ਕਰਦਾ ਹੈ।
3 ਆਦਮੀ ਦੀ ਆਪਣੀ ਮੂਰਖਤਾਈ ਉਸ ਨੂੰ ਗੁਮਰਾਹ ਕਰਦੀ ਹੈਅਤੇ ਉਸ ਦਾ ਮਨ ਯਹੋਵਾਹ ’ਤੇ ਭੜਕ ਉੱਠਦਾ ਹੈ।
4 ਦੌਲਤ ਢੇਰ ਸਾਰੇ ਦੋਸਤਾਂ ਨੂੰ ਖਿੱਚਦੀ ਹੈ,ਪਰ ਗ਼ਰੀਬ ਆਦਮੀ ਨੂੰ ਤਾਂ ਉਸ ਦਾ ਦੋਸਤ ਵੀ ਛੱਡ ਜਾਵੇਗਾ।+
5 ਝੂਠਾ ਗਵਾਹ ਸਜ਼ਾ ਤੋਂ ਨਾ ਛੁੱਟੇਗਾ+ਅਤੇ ਗੱਲ-ਗੱਲ ’ਤੇ ਝੂਠ ਬੋਲਣ ਵਾਲਾ ਨਹੀਂ ਬਚੇਗਾ।+
6 ਖੁੱਲ੍ਹ-ਦਿਲੇ* ਇਨਸਾਨ ਦੀ ਮਿਹਰ ਤਾਂ ਕਈ ਪਾਉਣੀ ਚਾਹੁੰਦੇ ਹਨਅਤੇ ਤੋਹਫ਼ੇ ਦੇਣ ਵਾਲੇ ਆਦਮੀ ਦਾ ਹਰ ਕੋਈ ਦੋਸਤ ਬਣ ਜਾਂਦਾ ਹੈ।
7 ਗ਼ਰੀਬ ਆਦਮੀ ਦੇ ਸਾਰੇ ਭਰਾ ਉਸ ਨਾਲ ਨਫ਼ਰਤ ਕਰਦੇ ਹਨ;+ਤਾਂ ਫਿਰ, ਉਸ ਦੇ ਦੋਸਤਾਂ ਦਾ ਉਸ ਨੂੰ ਛੱਡ ਕੇ ਜਾਣਾ ਕੋਈ ਵੱਡੀ ਗੱਲ ਨਹੀਂ!+
ਉਹ ਉਨ੍ਹਾਂ ਦੇ ਪਿੱਛੇ-ਪਿੱਛੇ ਮਿੰਨਤਾਂ ਕਰਦਾ ਜਾਂਦਾ ਹੈ, ਪਰ ਕੋਈ ਨਹੀਂ ਸੁਣਦਾ।
8 ਜਿਹੜਾ ਸਮਝ ਹਾਸਲ ਕਰਦਾ ਹੈ,* ਉਹ ਖ਼ੁਦ ਨੂੰ ਪਿਆਰ ਕਰਦਾ ਹੈ।+
ਸੂਝ-ਬੂਝ ਨੂੰ ਸਾਂਭ ਕੇ ਰੱਖਣ ਵਾਲਾ ਸਫ਼ਲ ਹੋਵੇਗਾ।*+
9 ਝੂਠਾ ਗਵਾਹ ਸਜ਼ਾ ਤੋਂ ਨਾ ਛੁੱਟੇਗਾਅਤੇ ਗੱਲ-ਗੱਲ ’ਤੇ ਝੂਠ ਬੋਲਣ ਵਾਲਾ ਨਾਸ਼ ਹੋ ਜਾਵੇਗਾ।+
10 ਠਾਠ-ਬਾਠ ਨਾਲ ਰਹਿਣਾ ਮੂਰਖ ਨੂੰ ਜਚਦਾ ਨਹੀਂ;ਤਾਂ ਫਿਰ, ਨੌਕਰ ਦਾ ਹਾਕਮਾਂ ਉੱਤੇ ਰਾਜ ਕਰਨਾ ਕਿਵੇਂ ਜਚੇਗਾ?+
11 ਆਦਮੀ ਦੀ ਡੂੰਘੀ ਸਮਝ ਉਸ ਦੇ ਗੁੱਸੇ ਨੂੰ ਠੰਢਾ ਕਰਦੀ ਹੈ,+ਠੇਸ ਲੱਗਣ ਤੇ ਇਸ ਨੂੰ* ਨਜ਼ਰਅੰਦਾਜ਼ ਕਰਨਾ* ਉਸ ਦੀ ਸ਼ਾਨ ਹੈ।+
12 ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਾਂਗ ਹੈ,+ਪਰ ਉਸ ਦੀ ਮਿਹਰ ਪੇੜ-ਪੌਦਿਆਂ ’ਤੇ ਪਈ ਤ੍ਰੇਲ ਵਾਂਗ ਹੈ।
13 ਮੂਰਖ ਪੁੱਤਰ ਆਪਣੇ ਪਿਤਾ ’ਤੇ ਬਿਪਤਾ ਲਿਆਉਂਦਾ ਹੈ+ਅਤੇ ਝਗੜਾਲੂ* ਪਤਨੀ ਉਸ ਛੱਤ ਵਰਗੀ ਹੈ ਜੋ ਕਦੇ ਚੋਣੋਂ ਨਹੀਂ ਹਟਦੀ।+
14 ਘਰ ਤੇ ਧਨ-ਦੌਲਤ ਵਿਰਸੇ ਵਿਚ ਪਿਤਾਵਾਂ ਤੋਂ ਮਿਲਦੀ ਹੈ,ਪਰ ਸਮਝਦਾਰ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ।+
15 ਆਲਸ ਡੂੰਘੀ ਨੀਂਦ ਸੁਲਾ ਦਿੰਦਾ ਹੈਅਤੇ ਸੁਸਤ ਇਨਸਾਨ ਭੁੱਖਾ ਰਹੇਗਾ।+
16 ਹੁਕਮ ਨੂੰ ਮੰਨਣ ਵਾਲਾ ਆਪਣੀ ਜਾਨ ਬਚਾਉਂਦਾ ਹੈ;+ਜਿਹੜਾ ਲਾਪਰਵਾਹੀ ਨਾਲ ਚੱਲਦਾ ਹੈ, ਉਹ ਆਪਣੀ ਜਾਨ ਗੁਆਵੇਗਾ।+
17 ਜਿਹੜਾ ਗ਼ਰੀਬ ’ਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ+ਅਤੇ ਉਹ ਉਸ ਨੂੰ ਉਸ ਦੇ ਕੰਮ ਦਾ ਇਨਾਮ* ਦੇਵੇਗਾ।+
18 ਜਦ ਤਕ ਆਸ ਹੈ, ਆਪਣੇ ਪੁੱਤਰ ਨੂੰ ਅਨੁਸ਼ਾਸਨ ਦੇ+ਅਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਨਾ ਬਣ।*+
19 ਗਰਮ ਸੁਭਾਅ ਵਾਲਾ ਹਰਜਾਨਾ ਭਰੇਗਾ;ਜੇ ਤੂੰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਤੈਨੂੰ ਵਾਰ-ਵਾਰ ਇਵੇਂ ਕਰਨਾ ਪਵੇਗਾ।+
20 ਸਲਾਹ ਨੂੰ ਸੁਣ ਅਤੇ ਅਨੁਸ਼ਾਸਨ ਨੂੰ ਕਬੂਲ ਕਰ+ਤਾਂਕਿ ਭਵਿੱਖ ਵਿਚ ਤੂੰ ਬੁੱਧੀਮਾਨ ਬਣੇਂ।+
21 ਆਦਮੀ ਦਾ ਮਨ ਬਹੁਤ ਸਾਰੀਆਂ ਯੋਜਨਾਵਾਂ ਬਣਾਉਂਦਾ ਹੈ,ਪਰ ਯਹੋਵਾਹ ਦੀ ਸਲਾਹ* ਹੀ ਸਫ਼ਲ ਹੋਵੇਗੀ।+
22 ਇਨਸਾਨ ਦੀ ਖੂਬੀ ਉਸ ਦਾ ਅਟੱਲ ਪਿਆਰ ਹੈ;+ਝੂਠਾ ਬਣਨ ਨਾਲੋਂ ਗ਼ਰੀਬ ਹੋਣਾ ਚੰਗਾ ਹੈ।
23 ਯਹੋਵਾਹ ਦਾ ਡਰ ਜ਼ਿੰਦਗੀ ਵੱਲ ਲੈ ਜਾਂਦਾ ਹੈ;+ਇਹ ਡਰ ਮੰਨਣ ਵਾਲਾ ਚੈਨ ਨਾਲ ਰਹੇਗਾ ਤੇ ਨੁਕਸਾਨ ਤੋਂ ਬਚਿਆ ਰਹੇਗਾ।+
24 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,ਪਰ ਇਸ ਨੂੰ ਮੂੰਹ ਤਕ ਲਿਆਉਣ ਦੀ ਖੇਚਲ਼ ਨਹੀਂ ਕਰਦਾ।+
25 ਮਖੌਲੀਏ ਨੂੰ ਮਾਰ+ ਤਾਂਕਿ ਨਾਤਜਰਬੇਕਾਰ ਸਮਝਦਾਰ ਬਣ ਸਕੇ+ਅਤੇ ਸਮਝਦਾਰ ਨੂੰ ਤਾੜ ਤਾਂਕਿ ਉਸ ਦਾ ਗਿਆਨ ਵਧੇ।+
26 ਜਿਹੜਾ ਪੁੱਤਰ ਆਪਣੇ ਪਿਤਾ ਨਾਲ ਮਾੜਾ ਸਲੂਕ ਕਰਦਾ ਅਤੇ ਆਪਣੀ ਮਾਂ ਨੂੰ ਕੱਢ ਦਿੰਦਾ ਹੈ,ਉਹ ਸ਼ਰਮਿੰਦਗੀ ਤੇ ਬਦਨਾਮੀ ਲਿਆਉਂਦਾ ਹੈ।+
27 ਹੇ ਮੇਰੇ ਪੁੱਤਰ, ਜੇ ਤੂੰ ਸਿੱਖਿਆ ’ਤੇ ਕੰਨ ਲਾਉਣਾ ਛੱਡ ਦੇਵੇਂ,ਤਾਂ ਤੂੰ ਗਿਆਨ ਦੀਆਂ ਗੱਲਾਂ ਤੋਂ ਭਟਕ ਜਾਵੇਂਗਾ।
28 ਨਿਕੰਮਾ ਗਵਾਹ ਨਿਆਂ ਦਾ ਮਜ਼ਾਕ ਉਡਾਉਂਦਾ ਹੈ+ਅਤੇ ਦੁਸ਼ਟ ਦਾ ਮੂੰਹ ਬੁਰਾਈ ਨੂੰ ਨਿਗਲ਼ ਜਾਂਦਾ ਹੈ।+
29 ਮਖੌਲੀਆਂ ਲਈ ਸਜ਼ਾ ਸਾਂਭ ਕੇ ਰੱਖੀ ਗਈ ਹੈ+ਅਤੇ ਮੂਰਖਾਂ ਦੀ ਪਿੱਠ ਲਈ ਕੁੱਟ।+
ਫੁਟਨੋਟ
^ ਇਬ, “ਆਪਣੇ ਪੈਰਾਂ ਨਾਲ ਕਾਹਲੀ ਕਰਦਾ ਹੈ।”
^ ਜਾਂ, “ਭਲੇ।”
^ ਇਬ, “ਦਾ ਭਲਾ ਹੋਵੇਗਾ।”
^ ਇਬ, “ਦਿਲ ਹਾਸਲ ਕਰਦਾ ਹੈ।”
^ ਜਾਂ, “ਅਪਰਾਧ ਨੂੰ।”
^ ਇਬ, “ਛੱਡ ਦੇਣਾ।”
^ ਜਾਂ, “ਖਿਝਾਉਣ ਵਾਲੀ।”
^ ਜਾਂ, “ਬਦਲਾ।”
^ ਜਾਂ, “ਦੀ ਇੱਛਾ ਨਾ ਕਰ।”
^ ਜਾਂ, “ਮਕਸਦ।”