ਜ਼ਬੂਰ 55:1-23
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਮਸਕੀਲ।*
55 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ+ਅਤੇ ਰਹਿਮ ਲਈ ਕੀਤੀ ਮੇਰੀ ਫ਼ਰਿਆਦ ਨੂੰ ਨਜ਼ਰਅੰਦਾਜ਼ ਨਾ ਕਰ।*+
2 ਮੇਰੇ ਵੱਲ ਧਿਆਨ ਦੇ ਅਤੇ ਮੈਨੂੰ ਜਵਾਬ ਦੇ।+
ਚਿੰਤਾ ਮੈਨੂੰ ਅੰਦਰੋਂ-ਅੰਦਰੀਂ ਖਾਈ ਜਾਂਦੀ ਹੈ+ਅਤੇ ਮੈਂ ਬੇਹੱਦ ਪਰੇਸ਼ਾਨ ਹਾਂ
3 ਕਿਉਂਕਿ ਦੁਸ਼ਮਣ ਮੈਨੂੰ ਧਮਕੀਆਂ ਦਿੰਦੇ ਹਨਅਤੇ ਦੁਸ਼ਟ ਮੇਰੇ ’ਤੇ ਦਬਾਅ ਪਾਉਂਦੇ ਹਨ।
ਉਹ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨਅਤੇ ਮੇਰੇ ਖ਼ਿਲਾਫ਼ ਆਪਣੇ ਮਨ ਵਿਚ ਗੁੱਸਾ ਅਤੇ ਵੈਰ ਪਾਲ਼ਦੇ ਹਨ।+
4 ਮੇਰਾ ਦਿਲ ਅੰਦਰੋਂ-ਅੰਦਰੀਂ ਤੜਫਦਾ ਹੈ+ਅਤੇ ਮੌਤ ਦੇ ਡਰ ਕਰਕੇ ਮੇਰਾ ਸਾਹ ਸੁੱਕ ਗਿਆ ਹੈ।+
5 ਮੈਂ ਡਰ ਨਾਲ ਥਰ-ਥਰ ਕੰਬਦਾ ਹਾਂਅਤੇ ਖ਼ੌਫ਼ ਨਾਲ ਮੇਰਾ ਦਿਲ ਧੱਕ-ਧੱਕ ਕਰਦਾ ਹੈ।
6 ਮੇਰੇ ਮਨ ਵਿਚ ਇਹੀ ਖ਼ਿਆਲ ਆਉਂਦਾ ਹੈ: “ਕਾਸ਼! ਘੁੱਗੀ ਵਾਂਗ ਮੇਰੇ ਵੀ ਖੰਭ ਹੁੰਦੇ!
ਮੈਂ ਵੀ ਕਿਤੇ ਉੱਡ ਜਾਂਦਾ ਤੇ ਕਿਸੇ ਸੁਰੱਖਿਅਤ ਥਾਂ ’ਤੇ ਵੱਸ ਜਾਂਦਾ।
7 ਮੈਂ ਬਹੁਤ ਦੂਰ ਉੱਡ ਜਾਂਦਾ।+
ਅਤੇ ਉਜਾੜ ਵਿਚ ਬਸੇਰਾ ਕਰਦਾ।+ (ਸਲਹ)
8 ਮੈਂ ਤੇਜ਼ ਹਨੇਰੀ ਅਤੇ ਝੱਖੜ ਤੋਂ ਬਚਣ ਲਈਫਟਾਫਟ ਕਿਸੇ ਮਹਿਫੂਜ਼ ਥਾਂ ਚਲਾ ਜਾਂਦਾ।”
9 ਹੇ ਯਹੋਵਾਹ, ਉਨ੍ਹਾਂ ਨੂੰ ਉਲਝਣ ਵਿਚ ਪਾ ਦੇ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨਾਕਾਮ ਕਰ ਦੇ+ਕਿਉਂਕਿ ਮੈਂ ਸ਼ਹਿਰ ਵਿਚ ਮਾਰ-ਧਾੜ ਅਤੇ ਲੜਾਈ-ਝਗੜੇ ਦੇਖੇ ਹਨ।
10 ਉਹ ਦਿਨ-ਰਾਤ ਇਸ ਦੀਆਂ ਕੰਧਾਂ ’ਤੇ ਘੁੰਮਦੇ ਹਨ;ਸ਼ਹਿਰ ਵਿਚ ਨਫ਼ਰਤ ਅਤੇ ਗੜਬੜੀ ਫੈਲੀ ਹੋਈ ਹੈ।+
11 ਸ਼ਹਿਰ ਵਿਚ ਤਬਾਹੀ ਮਚੀ ਹੋਈ ਹੈ;ਇਸ ਦਾ ਚੌਂਕ ਜ਼ੁਲਮ ਅਤੇ ਧੋਖੇਬਾਜ਼ੀ ਦਾ ਅੱਡਾ ਹੈ।+
12 ਕੋਈ ਦੁਸ਼ਮਣ ਮੈਨੂੰ ਤਾਅਨੇ ਨਹੀਂ ਮਾਰਦਾ;+ਜੇ ਉਹ ਤਾਅਨੇ ਮਾਰਦਾ, ਤਾਂ ਮੈਂ ਸਹਿ ਲੈਂਦਾ।
ਕਿਸੇ ਵੈਰੀ ਨੇ ਮੇਰੇ ’ਤੇ ਹੱਥ ਨਹੀਂ ਚੁੱਕਿਆ;ਜੇ ਉਹ ਮੇਰੇ ’ਤੇ ਹੱਥ ਚੁੱਕਦਾ, ਤਾਂ ਮੈਂ ਉਸ ਤੋਂ ਲੁਕ ਜਾਂਦਾ।
13 ਪਰ ਇਹ ਸਭ ਕੁਝ ਕਰਨ ਵਾਲਾ ਤਾਂ ਤੂੰ ਹੈਂ, ਮੇਰੇ ਬਰਾਬਰ ਦਾ,+ਮੇਰਾ ਆਪਣਾ ਸਾਥੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।+
14 ਆਪਾਂ ਦੋਵਾਂ ਨੇ ਦੋਸਤੀ ਦੇ ਵਧੀਆ ਪਲ ਬਿਤਾਏ ਸਨ;ਅਸੀਂ ਸੰਗਤ ਨਾਲ ਮਿਲ ਕੇ ਪਰਮੇਸ਼ੁਰ ਦੇ ਘਰ ਜਾਂਦੇ ਹੁੰਦੇ ਸੀ।
15 ਮੇਰੇ ਦੁਸ਼ਮਣ ਬਰਬਾਦ ਹੋ ਜਾਣ!+
ਉਹ ਜੀਉਂਦੇ-ਜੀ ਕਬਰ* ਵਿਚ ਚਲੇ ਜਾਣਕਿਉਂਕਿ ਉਨ੍ਹਾਂ ਦੇ ਘਰਾਂ ਅਤੇ ਦਿਲਾਂ ਵਿਚ ਬੁਰਾਈ ਵੱਸਦੀ ਹੈ।
16 ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ,ਯਹੋਵਾਹ ਮੈਨੂੰ ਬਚਾਵੇਗਾ।+
17 ਮੈਂ ਸਵੇਰੇ, ਦੁਪਹਿਰੇ, ਸ਼ਾਮੀਂ ਚਿੰਤਾ ਵਿਚ ਡੁੱਬਿਆ ਰਹਿੰਦਾ ਹਾਂ ਅਤੇ ਹਉਕੇ ਭਰਦਾ ਹਾਂ*+ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।+
18 ਉਹ ਮੈਨੂੰ ਬਚਾਵੇਗਾ ਅਤੇ ਮੇਰੇ ਨਾਲ ਲੜਨ ਵਾਲਿਆਂ ਤੋਂ ਮੈਨੂੰ ਸ਼ਾਂਤੀ ਦੇਵੇਗਾਕਿਉਂਕਿ ਭੀੜਾਂ ਮੇਰੇ ਖ਼ਿਲਾਫ਼ ਆ ਗਈਆਂ ਹਨ।+
19 ਪੁਰਾਣੇ ਸਮਿਆਂ ਤੋਂ ਸਿੰਘਾਸਣ ’ਤੇ ਬਿਰਾਜਮਾਨ ਪਰਮੇਸ਼ੁਰ+ਮੇਰੀ ਸੁਣੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਗਾ+ (ਸਲਹ)ਜਿਹੜੇ ਪਰਮੇਸ਼ੁਰ ਦਾ ਡਰ ਨਹੀਂ ਮੰਨਦੇ,+ਉਹ ਬਦਲਣ ਤੋਂ ਇਨਕਾਰ ਕਰਨਗੇ।
20 ਉਸ* ਨੇ ਆਪਣੇ ਹੀ ਦੋਸਤਾਂ ’ਤੇ ਹਮਲਾ ਕੀਤਾ;+ਉਸ ਨੇ ਆਪਣਾ ਇਕਰਾਰ ਤੋੜ ਦਿੱਤਾ।+
21 ਉਸ ਦੀਆਂ ਗੱਲਾਂ ਮੱਖਣ ਨਾਲੋਂ ਵੀ ਮੁਲਾਇਮ ਹਨ,+ਪਰ ਉਸ ਦੇ ਦਿਲ ਵਿਚ ਖੋਟ ਹੈ।
ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,ਪਰ ਤਲਵਾਰ ਵਾਂਗ ਤਿੱਖੀਆਂ ਹਨ।+
22 ਆਪਣਾ ਸਾਰਾ ਬੋਝ ਯਹੋਵਾਹ ’ਤੇ ਸੁੱਟ ਦੇ+ਅਤੇ ਉਹ ਤੈਨੂੰ ਸੰਭਾਲੇਗਾ।+
ਉਹ ਧਰਮੀ ਨੂੰ ਕਦੇ ਵੀ ਡਿਗਣ* ਨਹੀਂ ਦੇਵੇਗਾ।+
23 ਪਰ ਹੇ ਪਰਮੇਸ਼ੁਰ, ਤੂੰ ਦੁਸ਼ਟਾਂ ਨੂੰ ਡੂੰਘੇ ਟੋਏ ਵਿਚ ਸੁੱਟ ਦੇਵੇਂਗਾ।+
ਖ਼ੂਨੀ ਅਤੇ ਧੋਖੇਬਾਜ਼ ਜਵਾਨੀ ਵਿਚ ਹੀ ਮਰ ਜਾਣਗੇ।+
ਪਰ ਮੈਂ ਤੇਰੇ ’ਤੇ ਭਰੋਸਾ ਰੱਖਾਂਗਾ।
ਫੁਟਨੋਟ
^ ਜਾਂ, “ਜਦ ਮੈਂ ਤੈਨੂੰ ਮਦਦ ਲਈ ਦੁਆ ਕਰਾਂ, ਤਾਂ ਤੂੰ ਆਪਣੇ ਆਪ ਨੂੰ ਮੇਰੇ ਤੋਂ ਨਾ ਲੁਕਾਈਂ।”
^ ਜਾਂ, “ਮੇਰੇ ਅੰਦਰ ਹਲਚਲ ਮਚੀ ਹੋਈ ਹੈ।”
^ ਯਾਨੀ, ਜੋ ਪਹਿਲਾਂ ਉਸ ਦਾ ਦੋਸਤ ਸੀ ਜਿਸ ਦਾ ਜ਼ਿਕਰ 13ਵੀਂ ਅਤੇ 14ਵੀਂ ਆਇਤ ਵਿਚ ਕੀਤਾ ਗਿਆ ਹੈ।
^ ਜਾਂ, “ਡੋਲਣ।”