ਜ਼ਬੂਰ 7:1-17

  • ਯਹੋਵਾਹ ਧਰਮੀ ਨਿਆਂਕਾਰ ਹੈ

    • ‘ਹੇ ਯਹੋਵਾਹ, ਮੇਰਾ ਨਿਆਂ ਕਰ’ (8)

ਦਾਊਦ ਦੇ ਵਿਰਲਾਪ ਦਾ ਗੀਤ* ਜੋ ਉਸ ਨੇ ਕੂਸ਼ ਬਿਨਯਾਮੀਨੀ ਦੀਆਂ ਗੱਲਾਂ ਕਰਕੇ ਯਹੋਵਾਹ ਲਈ ਗਾਇਆ ਸੀ। 7  ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੇ ਕੋਲ ਪਨਾਹ ਲਈ ਹੈ।+ ਅਤਿਆਚਾਰੀਆਂ ਤੋਂ ਮੇਰੀ ਰੱਖਿਆ ਕਰ ਅਤੇ ਮੈਨੂੰ ਛੁਡਾ।+   ਨਹੀਂ ਤਾਂ ਸ਼ੇਰ ਵਾਂਗ ਉਹ ਮੇਰੀ ਬੋਟੀ-ਬੋਟੀ ਕਰ ਦੇਣਗੇ,+ਉਹ ਮੈਨੂੰ ਚੁੱਕ ਕੇ ਲੈ ਜਾਣਗੇ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।   ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੈਂ ਕੋਈ ਗ਼ਲਤੀ ਕੀਤੀ ਹੈ,ਜੇ ਮੈਂ ਕੋਈ ਬੇਇਨਸਾਫ਼ੀ ਕੀਤੀ ਹੈ,   ਜੇ ਮੈਂ ਉਸ ਨਾਲ ਬੁਰਾ ਕੀਤਾ ਹੈ ਜਿਸ ਨੇ ਮੇਰਾ ਭਲਾ ਕੀਤਾ,+ਜਾਂ ਜੇ ਮੈਂ ਬਿਨਾਂ ਕਿਸੇ ਕਾਰਨ ਆਪਣੇ ਦੁਸ਼ਮਣ ਨੂੰ ਲੁੱਟਿਆ ਹੈ,*   ਤਾਂ ਫਿਰ, ਮੇਰਾ ਦੁਸ਼ਮਣ ਮੇਰਾ ਪਿੱਛਾ ਕਰੇ ਅਤੇ ਮੈਨੂੰ ਘੇਰ ਲਵੇ;ਉਹ ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਉੱਤੇ ਮਿੱਧ ਕੇ ਜਾਨੋਂ ਮਾਰ ਦੇਵੇਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ ਦੇਵੇ। (ਸਲਹ)   ਹੇ ਯਹੋਵਾਹ, ਕ੍ਰੋਧ ਵਿਚ ਉੱਠ ਖੜ੍ਹਾ ਹੋ;ਮੇਰੇ ਦੁਸ਼ਮਣਾਂ ਦੇ ਕਹਿਰ ਖ਼ਿਲਾਫ਼ ਖੜ੍ਹਾ ਹੋ;+ਮੇਰੀ ਮਦਦ ਲਈ ਉੱਠ ਅਤੇ ਨਿਆਂ ਦਾ ਹੁਕਮ ਦੇ।+   ਕੌਮਾਂ ਤੇਰੇ ਆਲੇ-ਦੁਆਲੇ ਇਕੱਠੀਆਂ ਹੋਣ;ਤੂੰ ਉਚਾਈ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਂਗਾ।   ਯਹੋਵਾਹ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਸੁਣਾਵੇਗਾ।+ ਹੇ ਯਹੋਵਾਹ, ਮੇਰੀ ਨੇਕੀ ਅਤੇ ਵਫ਼ਾਦਾਰੀ ਦੇ ਅਨੁਸਾਰ ਮੇਰਾ ਨਿਆਂ ਕਰ+   ਕਿਰਪਾ ਕਰ ਕੇ ਦੁਸ਼ਟ ਦੇ ਬੁਰੇ ਕੰਮਾਂ ਦਾ ਅੰਤ ਕਰ। ਪਰ ਧਰਮੀ ਇਨਸਾਨ ਦੀ ਹਿਫਾਜ਼ਤ ਕਰ+ਕਿਉਂਕਿ ਹੇ ਪਰਮੇਸ਼ੁਰ, ਤੂੰ ਜੋ ਕਰਦਾ ਹੈਂ, ਸਹੀ ਕਰਦਾ ਹੈਂ+ ਅਤੇ ਦਿਲਾਂ ਅਤੇ ਡੂੰਘੀਆਂ ਭਾਵਨਾਵਾਂ ਨੂੰ ਜਾਂਚਦਾ ਹੈਂ।*+ 10  ਪਰਮੇਸ਼ੁਰ ਮੇਰੀ ਢਾਲ ਹੈ।+ ਉਹ ਨੇਕਦਿਲ ਲੋਕਾਂ ਦਾ ਮੁਕਤੀਦਾਤਾ ਹੈ।+ 11  ਪਰਮੇਸ਼ੁਰ ਸੱਚਾ ਨਿਆਂਕਾਰ ਹੈ+ਅਤੇ ਰੋਜ਼ ਦੁਸ਼ਟਾਂ ਨੂੰ ਦੋਸ਼ੀ ਠਹਿਰਾਉਂਦਾ ਹੈ।* 12  ਜੇ ਕੋਈ ਤੋਬਾ ਨਹੀਂ ਕਰਦਾ,+ ਤਾਂ ਪਰਮੇਸ਼ੁਰ ਆਪਣੀ ਤਲਵਾਰ ਤਿੱਖੀ ਕਰਦਾ ਹੈ;+ਉਹ ਆਪਣੀ ਕਮਾਨ ਕੱਸ ਕੇ ਤਿਆਰ ਕਰਦਾ ਹੈ।+ 13  ਉਹ ਮਾਰੂ ਹਥਿਆਰਾਂ ਨਾਲ ਲੈਸ ਹੈਅਤੇ ਬਲ਼ਦੇ ਹੋਏ ਤੀਰਾਂ ਨਾਲ ਨਿਸ਼ਾਨਾ ਲਾਉਣ ਲਈ ਤਿਆਰ ਹੈ।+ 14  ਉਸ ਇਨਸਾਨ ਵੱਲ ਦੇਖ ਜਿਸ ਦੀ ਕੁੱਖ ਵਿਚ ਦੁਸ਼ਟਤਾ ਪਲ਼ ਰਹੀ ਹੈ;ਮੁਸੀਬਤ ਉਸ ਦੇ ਗਰਭ ਵਿਚ ਹੈ ਅਤੇ ਉਹ ਝੂਠ ਨੂੰ ਜਨਮ ਦਿੰਦਾ ਹੈ।+ 15  ਉਹ ਟੋਆ ਪੁੱਟਦਾ ਹੈ ਅਤੇ ਇਸ ਨੂੰ ਹੋਰ ਡੂੰਘਾ ਕਰਦਾ ਹੈ,ਪਰ ਉਹ ਆਪ ਹੀ ਉਸ ਟੋਏ ਵਿਚ ਡਿਗ ਪੈਂਦਾ ਹੈ।+ 16  ਜੋ ਮੁਸੀਬਤ ਉਸ ਨੇ ਲਿਆਂਦੀ ਹੈ, ਉਹ ਉਸ ਦੇ ਆਪਣੇ ਹੀ ਸਿਰ ਆ ਪਵੇਗੀ;+ਉਹ ਜੋ ਖ਼ੂਨ-ਖ਼ਰਾਬਾ ਕਰਦਾ ਹੈ, ਉਸ ਦਾ ਅੰਜਾਮ ਉਸ ਨੂੰ ਹੀ ਭੁਗਤਣਾ ਪਵੇਗਾ। 17  ਮੈਂ ਯਹੋਵਾਹ ਦੇ ਨਿਆਂ ਲਈ ਉਸ ਦੀ ਵਡਿਆਈ ਕਰਾਂਗਾ;+ਮੈਂ ਅੱਤ ਮਹਾਨ+ ਯਹੋਵਾਹ ਦੇ ਨਾਂ ਦਾ ਗੁਣਗਾਨ ਕਰਾਂਗਾ।*+

ਫੁਟਨੋਟ

ਜਾਂ, “ਮਾਤਮ ਦਾ ਗੀਤ।”
ਜਾਂ ਸੰਭਵ ਹੈ, “ਜਦ ਕਿ ਮੈਂ ਉਸ ਦੀ ਜਾਨ ਬਖ਼ਸ਼ ਦਿੱਤੀ ਜੋ ਬਿਨਾਂ ਕਿਸੇ ਕਾਰਨ ਮੇਰਾ ਵਿਰੋਧ ਕਰਦਾ ਹੈ।”
ਜਾਂ, “ਦਿਲਾਂ ਅਤੇ ਗੁਰਦਿਆਂ ਦੀ ਜਾਂਚ ਕਰਦਾ ਹੈ।”
ਜਾਂ, “ਸਖ਼ਤੀ ਨਾਲ ਸਜ਼ਾ ਸੁਣਾਉਂਦਾ ਹੈ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”