ਜ਼ਬੂਰ 86:1-17

  • ਕੋਈ ਦੇਵਤਾ ਯਹੋਵਾਹ ਵਰਗਾ ਨਹੀਂ

    • ਯਹੋਵਾਹ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ (5)

    • ਸਾਰੀਆਂ ਕੌਮਾਂ ਯਹੋਵਾਹ ਦੀ ਭਗਤੀ ਕਰਨਗੀਆਂ (9)

    • “ਮੈਨੂੰ ਆਪਣਾ ਰਾਹ ਸਿਖਾ” (11)

    • “ਮੇਰਾ ਮਨ ਇਕ ਕਰ” (11)

ਦਾਊਦ ਦੀ ਪ੍ਰਾਰਥਨਾ। 86  ਹੇ ਯਹੋਵਾਹ, ਮੇਰੀ ਫ਼ਰਿਆਦ ਵੱਲ ਕੰਨ ਲਾ* ਅਤੇ ਮੈਨੂੰ ਜਵਾਬ ਦੇਕਿਉਂਕਿ ਮੈਂ ਦੁਖੀ ਅਤੇ ਗ਼ਰੀਬ ਹਾਂ।+   ਤੂੰ ਮੇਰਾ ਪਰਮੇਸ਼ੁਰ ਹੈਂ,ਮੇਰੀ ਜਾਨ ਦੀ ਰਾਖੀ ਕਰ ਕਿਉਂਕਿ ਮੈਂ ਵਫ਼ਾਦਾਰ ਹਾਂ,+ਆਪਣੇ ਸੇਵਕ ਨੂੰ ਬਚਾ ਜਿਸ ਨੂੰ ਤੇਰੇ ’ਤੇ ਭਰੋਸਾ ਹੈ।+   ਹੇ ਯਹੋਵਾਹ, ਮੇਰੇ ’ਤੇ ਮਿਹਰ ਕਰ,+ਮੈਂ ਸਾਰਾ-ਸਾਰਾ ਦਿਨ ਤੈਨੂੰ ਪੁਕਾਰਦਾ ਹਾਂ।+   ਆਪਣੇ ਸੇਵਕ ਨੂੰ ਖ਼ੁਸ਼ੀਆਂ ਬਖ਼ਸ਼ਕਿਉਂਕਿ ਹੇ ਯਹੋਵਾਹ, ਮੈਂ ਤੇਰੇ ਕੋਲ ਆਇਆ ਹਾਂ।   ਹੇ ਯਹੋਵਾਹ, ਤੂੰ ਭਲਾ ਹੈਂ+ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ;+ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+   ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ;ਮੇਰੀ ਦੁਹਾਈ ਵੱਲ ਧਿਆਨ ਦੇ ਅਤੇ ਮੇਰੀ ਮਦਦ ਕਰ।+   ਮੈਂ ਬਿਪਤਾ ਦੇ ਵੇਲੇ ਤੈਨੂੰ ਪੁਕਾਰਦਾ ਹਾਂ,+ਤੂੰ ਮੈਨੂੰ ਜ਼ਰੂਰ ਜਵਾਬ ਦੇਵੇਂਗਾ।+   ਹੇ ਯਹੋਵਾਹ, ਦੇਵਤਿਆਂ ਵਿਚ ਕੋਈ ਵੀ ਤੇਰੇ ਵਰਗਾ ਨਹੀਂ,+ਤੇਰੇ ਵਰਗੇ ਕੰਮ ਕੋਈ ਨਹੀਂ ਕਰ ਸਕਦਾ।+   ਹੇ ਯਹੋਵਾਹ, ਤੂੰ ਜੋ ਕੌਮਾਂ ਬਣਾਈਆਂ ਹਨ,ਉਹ ਸਾਰੀਆਂ ਆ ਕੇ ਤੈਨੂੰ ਮੱਥਾ ਟੇਕਣਗੀਆਂ+ਅਤੇ ਤੇਰੇ ਨਾਂ ਦੀ ਮਹਿਮਾ ਕਰਨਗੀਆਂ+ 10  ਕਿਉਂਕਿ ਤੂੰ ਮਹਾਨ ਹੈਂ ਅਤੇ ਹੈਰਾਨੀਜਨਕ ਕੰਮ ਕਰਦਾ ਹੈਂ;+ਹਾਂ, ਸਿਰਫ਼ ਤੂੰ ਹੀ ਪਰਮੇਸ਼ੁਰ ਹੈਂ।+ 11  ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+ ਮੈਂ ਤੇਰੀ ਸੱਚਾਈ ਦੇ ਰਾਹ ’ਤੇ ਚੱਲਾਂਗਾ।+ ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+ 12  ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਪੂਰੇ ਦਿਲ ਨਾਲ ਤੇਰੀ ਵਡਿਆਈ ਕਰਦਾ ਹਾਂ+ਅਤੇ ਮੈਂ ਹਮੇਸ਼ਾ ਤੇਰੇ ਨਾਂ ਦੀ ਮਹਿਮਾ ਕਰਾਂਗਾ 13  ਕਿਉਂਕਿ ਤੂੰ ਮੇਰੇ ਨਾਲ ਬੇਹੱਦ ਪਿਆਰ* ਕਰਦਾ ਹੈਂਅਤੇ ਤੂੰ ਮੇਰੀ ਜਾਨ ਨੂੰ ਕਬਰ* ਦੇ ਮੂੰਹ ਵਿਚ ਜਾਣ ਤੋਂ ਬਚਾਇਆ ਹੈ।+ 14  ਹੇ ਪਰਮੇਸ਼ੁਰ, ਗੁਸਤਾਖ਼ ਲੋਕ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ;+ਜ਼ਾਲਮਾਂ ਦੀ ਟੋਲੀ ਮੇਰੇ ਖ਼ੂਨ ਦੀ ਪਿਆਸੀ ਹੈਅਤੇ ਉਨ੍ਹਾਂ ਨੂੰ ਤੇਰੀ ਬਿਲਕੁਲ ਪਰਵਾਹ ਨਹੀਂ।*+ 15  ਪਰ ਹੇ ਯਹੋਵਾਹ, ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ,ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ* ਬੇਅੰਤ ਹੈ।+ 16  ਮੇਰੇ ਵੱਲ ਧਿਆਨ ਦੇ ਅਤੇ ਮੇਰੇ ’ਤੇ ਮਿਹਰ ਕਰ।+ ਆਪਣੇ ਸੇਵਕ ਨੂੰ ਤਾਕਤ ਬਖ਼ਸ਼+ਅਤੇ ਆਪਣੀ ਦਾਸੀ ਦੇ ਪੁੱਤਰ ਨੂੰ ਬਚਾ। 17  ਤੂੰ ਮੈਨੂੰ ਆਪਣੀ ਭਲਾਈ ਦੀ ਕੋਈ ਨਿਸ਼ਾਨੀ ਦਿਖਾ*ਤਾਂਕਿ ਮੇਰੇ ਨਾਲ ਨਫ਼ਰਤ ਕਰਨ ਵਾਲੇ ਇਸ ਨੂੰ ਦੇਖ ਕੇ ਸ਼ਰਮਿੰਦੇ ਹੋ ਜਾਣ। ਹੇ ਯਹੋਵਾਹ, ਤੂੰ ਮੇਰਾ ਮਦਦਗਾਰ ਹੈਂ ਅਤੇ ਮੈਨੂੰ ਦਿਲਾਸਾ ਦਿੰਦਾ ਹੈਂ।

ਫੁਟਨੋਟ

ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਮੇਰੇ ਮਨ ਦੀ ਦੁਚਿੱਤੀ ਦੂਰ ਕਰ।”
ਜਾਂ, “ਅਟੱਲ ਪਿਆਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਉਹ ਤੈਨੂੰ ਆਪਣੇ ਸਾਮ੍ਹਣੇ ਨਹੀਂ ਰੱਖਦੇ।”
ਜਾਂ, “ਹਮਦਰਦ।”
ਜਾਂ, “ਸੱਚਾਈ।”
ਜਾਂ, “ਦਾ ਸਬੂਤ ਦੇ।”