ਜ਼ਬੂਰ 92:1-15
ਸਬਤ ਦੇ ਦਿਨ ਲਈ ਇਕ ਜ਼ਬੂਰ।
92 ਯਹੋਵਾਹ ਦਾ ਧੰਨਵਾਦ ਕਰਨਾ ਚੰਗਾ ਹੈ+ਅਤੇ ਹੇ ਅੱਤ ਮਹਾਨ, ਤੇਰੇ ਨਾਂ ਦਾ ਗੁਣਗਾਨ* ਕਰਨਾ ਚੰਗਾ ਹੈ।
2 ਸਵੇਰ ਨੂੰ ਤੇਰੇ ਅਟੱਲ ਪਿਆਰ ਬਾਰੇ ਦੱਸਣਾ+ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਬਾਰੇ ਦੱਸਣਾ ਚੰਗਾ ਹੈ,
3 ਇਸ ਦੇ ਨਾਲ-ਨਾਲ ਦਸ ਤਾਰਾਂ ਵਾਲਾ ਸਾਜ਼ ਅਤੇ ਸਰੋਦ* ਵਜਾਇਆ ਜਾਵੇ,ਨਾਲੇ ਰਬਾਬ ’ਤੇ ਸੁਰੀਲਾ ਸੰਗੀਤ ਵਜਾਇਆ ਜਾਵੇ।+
4 ਹੇ ਯਹੋਵਾਹ, ਤੂੰ ਮੈਨੂੰ ਆਪਣੇ ਕੰਮਾਂ ਦੇ ਰਾਹੀਂ ਖ਼ੁਸ਼ੀ ਦਿੱਤੀ ਹੈ;ਤੇਰੇ ਹੱਥਾਂ ਦੇ ਕੰਮਾਂ ਕਰਕੇ ਮੈਂ ਖ਼ੁਸ਼ੀ ਨਾਲ ਜੈ-ਜੈ ਕਾਰ ਕਰਦਾ ਹਾਂ।
5 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸ਼ਾਨਦਾਰ ਹਨ!+
ਤੇਰੇ ਵਿਚਾਰ ਕਿੰਨੇ ਡੂੰਘੇ ਹਨ!+
6 ਕੋਈ ਵੀ ਨਾਸਮਝ ਇਨਸਾਨ ਇਨ੍ਹਾਂ ਨੂੰ ਜਾਣ ਨਹੀਂ ਸਕਦਾ;ਕੋਈ ਵੀ ਮੂਰਖ ਇਨਸਾਨ ਇਸ ਗੱਲ ਨੂੰ ਸਮਝ ਨਹੀਂ ਸਕਦਾ+
7 ਕਿ ਜਦੋਂ ਦੁਸ਼ਟ ਜੰਗਲੀ ਬੂਟੀ* ਵਾਂਗ ਪੁੰਗਰਦੇ ਹਨਅਤੇ ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਵਧਦੇ-ਫੁੱਲਦੇ ਹਨ,ਤਾਂ ਇਹ ਇਸ ਲਈ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਖ਼ਤਮ ਕੀਤੇ ਜਾਣ।+
8 ਪਰ, ਹੇ ਯਹੋਵਾਹ, ਤੇਰਾ ਰੁਤਬਾ ਹਮੇਸ਼ਾ-ਹਮੇਸ਼ਾ ਬੁਲੰਦ ਰਹੇਗਾ।
9 ਹੇ ਯਹੋਵਾਹ, ਆਪਣੇ ਦੁਸ਼ਮਣਾਂ ਦੀ ਹਾਰ ਦੇਖ,ਹਾਂ, ਆਪਣੇ ਦੁਸ਼ਮਣਾਂ ਦਾ ਖ਼ਾਤਮਾ ਦੇਖ;ਤੂੰ ਸਾਰੇ ਬੁਰੇ ਕੰਮ ਕਰਨ ਵਾਲਿਆਂ ਨੂੰ ਖਿੰਡਾ ਦੇਵੇਂਗਾ।+
10 ਪਰ ਤੂੰ ਮੈਨੂੰ ਜੰਗਲੀ ਸਾਨ੍ਹ ਜਿੰਨਾ ਬਲਵਾਨ ਬਣਾਏਂਗਾ;*ਮੈਂ ਆਪਣੇ ਸਰੀਰ ’ਤੇ ਤਾਜ਼ਗੀ ਦੇਣ ਵਾਲਾ ਖਾਲਸ ਤੇਲ ਮਲਾਂਗਾ।+
11 ਮੈਂ ਆਪਣੀ ਅੱਖੀਂ ਦੁਸ਼ਮਣਾਂ ਦੀ ਹਾਰ ਦੇਖਾਂਗਾ;+ਮੇਰੇ ਕੰਨ ਦੁਸ਼ਟਾਂ ਦੇ ਡਿਗਣ ਦੀ ਆਵਾਜ਼ ਸੁਣਨਗੇ ਜੋ ਮੇਰੇ ’ਤੇ ਹਮਲਾ ਕਰਦੇ ਹਨ।
12 ਪਰ ਧਰਮੀ ਖਜੂਰ ਦੇ ਦਰਖ਼ਤ ਵਾਂਗ ਵਧਣ-ਫੁੱਲਣਗੇਅਤੇ ਲਬਾਨੋਨ ਦੇ ਦਿਆਰ ਵਾਂਗ ਉੱਚੇ ਹੋਣਗੇ।+
13 ਉਹ ਯਹੋਵਾਹ ਦੇ ਘਰ ਵਿਚ ਲਾਏ ਗਏ ਹਨ;ਉਹ ਸਾਡੇ ਪਰਮੇਸ਼ੁਰ ਦੇ ਵਿਹੜਿਆਂ ਵਿਚ ਵਧਦੇ-ਫੁੱਲਦੇ ਹਨ।+
14 ਉਹ ਬੁਢਾਪੇ ਵਿਚ ਵੀ ਫਲ ਦੇਣਗੇ;+ਉਹ ਜੋਸ਼ੀਲੇ ਅਤੇ ਤਰੋ-ਤਾਜ਼ਾ ਰਹਿਣਗੇ+
15 ਅਤੇ ਐਲਾਨ ਕਰਨਗੇ ਕਿ ਯਹੋਵਾਹ ਸੱਚਾ ਹੈ।
ਉਹ ਮੇਰੀ ਚਟਾਨ ਹੈ+ ਜਿਸ ਵਿਚ ਕੋਈ ਬੁਰਾਈ ਨਹੀਂ।
ਫੁਟਨੋਟ
^ ਜਾਂ, “ਸੰਗੀਤ ਵਜਾ ਕੇ ਗੁਣਗਾਨ।”
^ ਤਾਰਾਂ ਵਾਲਾ ਇਕ ਸਾਜ਼।
^ ਜਾਂ, “ਘਾਹ।”
^ ਇਬ, “ਵਾਂਗ ਮੇਰਾ ਸਿੰਗ ਉੱਚਾ ਕਰੇਗਾ।”