ਬਿਵਸਥਾ ਸਾਰ 33:1-29
33 ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਆਪਣੀ ਮੌਤ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਬਰਕਤਾਂ ਦਿੱਤੀਆਂ।+
2 ਉਸ ਨੇ ਕਿਹਾ:
“ਯਹੋਵਾਹ ਸੀਨਈ ਪਹਾੜ ਤੋਂ ਆਇਆ,+ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ।
ਉਸ ਨੇ ਪਾਰਾਨ ਦੇ ਪਹਾੜੀ ਇਲਾਕੇ ਤੋਂ ਆਪਣੀ ਮਹਿਮਾ ਦਿਖਾਈ,+ਉਸ ਦੇ ਨਾਲ ਲੱਖਾਂ ਪਵਿੱਤਰ ਦੂਤ* ਸਨ,+
ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+
3 ਉਹ ਆਪਣੇ ਲੋਕਾਂ ਨਾਲ ਪਿਆਰ ਕਰਦਾ ਸੀ;+ਉਨ੍ਹਾਂ ਦੇ ਸਾਰੇ ਪਵਿੱਤਰ ਸੇਵਕ ਤੇਰੇ ਹੱਥ ਵਿਚ ਹਨ।+
ਉਹ ਤੇਰੇ ਪੈਰਾਂ ਕੋਲ ਬੈਠ ਕੇ ਤੇਰੀਆਂ ਗੱਲਾਂ ਸੁਣਨ ਲੱਗੇ।+
4 (ਮੂਸਾ ਨੇ ਸਾਨੂੰ ਇਕ ਕਾਨੂੰਨ ਦਿੱਤਾ+ਜੋ ਯਾਕੂਬ ਦੀ ਮੰਡਲੀ ਦੀ ਵਿਰਾਸਤ ਹੈ।)+
5 ਜਦੋਂ ਲੋਕਾਂ ਦੇ ਮੁਖੀ ਅਤੇ ਇਜ਼ਰਾਈਲ ਦੇ ਸਾਰੇ ਗੋਤ ਇਕੱਠੇ ਹੋਏ,+ਤਾਂ ਪਰਮੇਸ਼ੁਰ ਯਸ਼ੁਰੂਨ* ਵਿਚ ਰਾਜਾ ਬਣਿਆ।+
6 ਰਊਬੇਨ ਜੀਉਂਦਾ ਰਹੇ ਅਤੇ ਉਸ ਨੂੰ ਕਦੀ ਮੌਤ ਦਾ ਮੂੰਹ ਨਾ ਦੇਖਣਾ ਪਵੇ,+ਉਸ ਦੇ ਆਦਮੀਆਂ ਦੀ ਗਿਣਤੀ ਕਦੇ ਨਾ ਘਟੇ।”+
7 ਉਸ ਨੇ ਯਹੂਦਾਹ ਨੂੰ ਇਹ ਬਰਕਤ ਦਿੱਤੀ:+
“ਹੇ ਯਹੋਵਾਹ, ਯਹੂਦਾਹ ਦੀ ਬੇਨਤੀ ਸੁਣ,+ਤੂੰ ਉਸ ਨੂੰ ਉਸ ਦੇ ਲੋਕਾਂ ਕੋਲ ਵਾਪਸ ਲੈ ਆ।
ਜੋ ਕੁਝ ਵੀ ਉਸ ਦਾ ਹੈ, ਉਸ ਨੇ ਆਪਣੀ ਤਾਕਤ ਨਾਲ ਉਸ ਦੀ ਰਾਖੀ ਕੀਤੀ,*ਤੂੰ ਦੁਸ਼ਮਣਾਂ ਨਾਲ ਲੜਨ ਵਿਚ ਉਸ ਦੀ ਮਦਦ ਕਰ।”+
8 ਉਸ ਨੇ ਲੇਵੀ ਬਾਰੇ ਕਿਹਾ:+
“ਤੇਰਾ* ਤੁੰਮੀਮ ਅਤੇ ਊਰੀਮ+ ਤੇਰੇ ਵਫ਼ਾਦਾਰ ਸੇਵਕ ਦਾ ਹੈ,+ਜਿਸ ਨੂੰ ਤੂੰ ਮੱਸਾਹ ਵਿਚ ਪਰਖਿਆ ਸੀ।+
ਤੂੰ ਮਰੀਬਾਹ ਦੇ ਪਾਣੀਆਂ ਕੋਲ ਉਸ ਨਾਲ ਝਗੜਨ ਲੱਗਾ,+
9 ਉਸ ਸੇਵਕ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਂ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ।’
ਉਸ ਨੇ ਆਪਣੇ ਭਰਾਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ,+ਨਾਲੇ ਆਪਣੇ ਬੱਚਿਆਂ ਦਾ ਵੀ ਸਾਥ ਨਹੀਂ ਦਿੱਤਾਕਿਉਂਕਿ ਉਸ ਨੇ ਤੇਰੀ ਗੱਲ ਮੰਨੀ,ਅਤੇ ਤੇਰੇ ਇਕਰਾਰ ਦੀ ਪਾਲਣਾ ਕੀਤੀ।+
10 ਉਹ ਯਾਕੂਬ ਨੂੰ ਤੇਰੇ ਹੁਕਮ ਸਿਖਾਵੇ+ਨਾਲੇ ਇਜ਼ਰਾਈਲ ਨੂੰ ਤੇਰਾ ਕਾਨੂੰਨ ਸਿਖਾਵੇ।+
ਉਹ ਤੇਰੇ ਅੱਗੇ ਧੂਪ ਧੁਖਾਵੇ ਜਿਸ ਦੀ ਖ਼ੁਸ਼ਬੂ ਤੋਂ ਤੈਨੂੰ ਖ਼ੁਸ਼ੀ ਹੋਵੇਗੀ+ਅਤੇ ਤੇਰੀ ਵੇਦੀ ’ਤੇ ਹੋਮ-ਬਲ਼ੀ ਚੜ੍ਹਾਵੇ।+
11 ਹੇ ਯਹੋਵਾਹ, ਉਸ ਦੀ ਤਾਕਤ ’ਤੇ ਬਰਕਤ ਪਾ,ਅਤੇ ਦਿਖਾ ਕਿ ਤੂੰ ਉਸ ਦੇ ਹੱਥਾਂ ਦੇ ਕੰਮਾਂ ਤੋਂ ਖ਼ੁਸ਼ ਹੈਂ।
ਉਸ ਦੇ ਖ਼ਿਲਾਫ਼ ਉੱਠਣ ਵਾਲਿਆਂ ਦੀਆਂ ਲੱਤਾਂ* ਤੋੜ ਦੇਤਾਂਕਿ ਉਸ ਨਾਲ ਨਫ਼ਰਤ ਕਰਨ ਵਾਲੇ ਦੁਬਾਰਾ ਨਾ ਉੱਠ ਸਕਣ।”
12 ਉਸ ਨੇ ਬਿਨਯਾਮੀਨ ਬਾਰੇ ਕਿਹਾ:+
“ਯਹੋਵਾਹ ਦਾ ਪਿਆਰਾ ਉਸ ਦੀ ਪਨਾਹ ਵਿਚ ਸੁਰੱਖਿਅਤ ਵੱਸੇ;ਉਹ ਪੂਰਾ ਦਿਨ ਉਸ ਦੀ ਰੱਖਿਆ ਕਰੇ,ਉਹ ਉਸ ਦੀ ਪਿੱਠ ’ਤੇ* ਵੱਸੇਗਾ।”
13 ਉਸ ਨੇ ਯੂਸੁਫ਼ ਬਾਰੇ ਕਿਹਾ:+
“ਯਹੋਵਾਹ ਉਸ ਦੀ ਜ਼ਮੀਨ ’ਤੇ ਬਰਕਤ ਪਾਵੇ+ਇਸ ਉੱਤੇ ਆਕਾਸ਼ੋਂ ਵਧੀਆ-ਵਧੀਆ ਚੀਜ਼ਾਂ ਵਰ੍ਹਾਵੇ,ਇਸ ਨੂੰ ਤ੍ਰੇਲ ਅਤੇ ਜ਼ਮੀਨ ਹੇਠਲੇ ਪਾਣੀਆਂ ਨਾਲ ਸਿੰਜੇ,+
14 ਉਸ ਨੂੰ ਵਧੀਆ-ਵਧੀਆ ਚੀਜ਼ਾਂ ਦੇਵੇ ਜੋ ਸੂਰਜ ਕਰਕੇ ਉੱਗਦੀਆਂ ਹਨਅਤੇ ਹਰ ਮਹੀਨੇ ਭਰਪੂਰ ਪੈਦਾਵਾਰ ਦੇਵੇ,+
15 ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜਾਂ* ਦੀਆਂ ਸਭ ਤੋਂ ਵਧੀਆ ਚੀਜ਼ਾਂ ਦੇਵੇ+ਅਤੇ ਸਦਾ ਕਾਇਮ ਰਹਿਣ ਵਾਲੀਆਂ ਪਹਾੜੀਆਂ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,
16 ਧਰਤੀ ਅਤੇ ਇਸ ਦੇ ਖ਼ਜ਼ਾਨੇ ਦੀਆਂ ਵਧੀਆ-ਵਧੀਆ ਚੀਜ਼ਾਂ ਦੇਵੇ,+ਉਸ ਨੂੰ ਝਾੜੀ ਵਿਚ ਪ੍ਰਗਟ ਹੋਣ ਵਾਲੇ ਦੀ ਮਨਜ਼ੂਰੀ ਮਿਲੇ।+
ਯੂਸੁਫ਼ ਦੇ ਸਿਰ ’ਤੇ ਇਨ੍ਹਾਂ ਬਰਕਤਾਂ ਦਾ ਮੀਂਹ ਵਰ੍ਹੇ,ਹਾਂ, ਉਸ ਦੇ ਸਿਰ ’ਤੇ ਜਿਸ ਨੂੰ ਆਪਣੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ।+
17 ਉਸ ਦੀ ਸ਼ਾਨ ਜੇਠੇ ਸਾਨ੍ਹ ਵਰਗੀ ਹੈ,ਉਸ ਦੇ ਸਿੰਗ ਜੰਗਲੀ ਸਾਨ੍ਹ ਦੇ ਸਿੰਗਾਂ ਵਰਗੇ ਹਨ।
ਉਹ ਆਪਣੇ ਸਿੰਗਾਂ ਨਾਲ ਸਾਰੀਆਂ ਕੌਮਾਂ ਨੂੰਧਰਤੀ ਦੀਆਂ ਹੱਦਾਂ ਤਕ ਧੱਕ ਦੇਵੇਗਾ।*
ਉਸ ਦੇ ਸਿੰਗ ਇਫ਼ਰਾਈਮ ਦੇ ਲੱਖਾਂ ਆਦਮੀ+ਅਤੇ ਮਨੱਸ਼ਹ ਦੇ ਹਜ਼ਾਰਾਂ ਆਦਮੀ ਹਨ।”
18 ਉਸ ਨੇ ਜ਼ਬੂਲੁਨ ਬਾਰੇ ਕਿਹਾ:+
“ਹੇ ਜ਼ਬੂਲੁਨ, ਤੂੰ ਆਪਣੇ ਵਪਾਰ ਕਰਕੇ ਖ਼ੁਸ਼ ਹੋ,ਹੇ ਯਿਸਾਕਾਰ, ਤੂੰ ਆਪਣੇ ਤੰਬੂਆਂ ਵਿਚ ਖ਼ੁਸ਼ ਹੋ।+
19 ਉਹ ਦੇਸ਼-ਦੇਸ਼ ਦੇ ਲੋਕਾਂ ਨੂੰ ਪਹਾੜ ’ਤੇ ਬੁਲਾਉਣਗੇ।
ਉੱਥੇ ਉਹ ਸਾਫ਼ ਮਨ ਨਾਲ ਬਲੀਦਾਨ ਚੜ੍ਹਾਉਣਗੇਕਿਉਂਕਿ ਉਹ ਸਮੁੰਦਰ ਵਿੱਚੋਂ ਬੇਸ਼ੁਮਾਰ ਧਨ-ਦੌਲਤਅਤੇ ਰੇਤ ਵਿੱਚੋਂ ਗੁਪਤ ਖ਼ਜ਼ਾਨੇ ਇਕੱਠੇ ਕਰਨਗੇ।”
20 ਉਸ ਨੇ ਗਾਦ ਬਾਰੇ ਕਿਹਾ:+
“ਗਾਦ ਦੀਆਂ ਹੱਦਾਂ+ ਵਧਾਉਣ ਵਾਲੇ ’ਤੇ ਬਰਕਤ ਹੋਵੇ।
ਉਹ ਉੱਥੇ ਸ਼ੇਰ ਵਾਂਗ ਸ਼ਿਕਾਰ ਕਰਨ ਲਈ ਬੈਠਦਾ ਹੈ,ਉਹ ਆਪਣੇ ਸ਼ਿਕਾਰ ਦੀ ਬਾਂਹ, ਹਾਂ, ਸਿਰ ਦੇ ਵੀ ਟੋਟੇ-ਟੋਟੇ ਕਰਨ ਲਈ ਤਿਆਰ ਹੈ।
21 ਉਹ ਆਪਣੇ ਲਈ ਪਹਿਲਾ ਹਿੱਸਾ ਚੁਣੇਗਾ+ਕਿਉਂਕਿ ਕਾਨੂੰਨ ਦੇਣ ਵਾਲੇ ਨੇ ਉਸ ਲਈ ਇਹੀ ਹਿੱਸਾ ਰੱਖਿਆ ਹੈ।+
ਲੋਕਾਂ ਦੇ ਮੁਖੀ ਇਕੱਠੇ ਹੋਣਗੇ।
ਉਹ ਯਹੋਵਾਹ ਵੱਲੋਂ ਨਿਆਂ ਕਰੇਗਾ,ਅਤੇ ਇਜ਼ਰਾਈਲ ਦੀ ਖ਼ਾਤਰ ਉਸ ਦੇ ਹੁਕਮ ਲਾਗੂ ਕਰੇਗਾ।”
22 ਉਸ ਨੇ ਦਾਨ ਬਾਰੇ ਕਿਹਾ:+
“ਦਾਨ ਸ਼ੇਰ ਦਾ ਬੱਚਾ ਹੈ।+
ਉਹ ਬਾਸ਼ਾਨ ਤੋਂ ਛਾਲ ਮਾਰੇਗਾ।”+
23 ਉਸ ਨੇ ਨਫ਼ਤਾਲੀ ਬਾਰੇ ਕਿਹਾ:+
“ਨਫ਼ਤਾਲੀ ਯਹੋਵਾਹ ਦੀ ਮਨਜ਼ੂਰੀਅਤੇ ਬੇਸ਼ੁਮਾਰ ਬਰਕਤਾਂ ਪਾ ਕੇ ਖ਼ੁਸ਼ ਹੈ।
ਤੂੰ ਪੱਛਮ ਅਤੇ ਦੱਖਣ ’ਤੇ ਕਬਜ਼ਾ ਕਰ।”
24 ਉਸ ਨੇ ਆਸ਼ੇਰ ਬਾਰੇ ਕਿਹਾ:+
“ਆਸ਼ੇਰ ਨੂੰ ਪੁੱਤਰਾਂ ਦੀ ਦਾਤ ਮਿਲੀ ਹੈ।
ਉਸ ਦੇ ਭਰਾ ਉਸ ਉੱਤੇ ਮਿਹਰਬਾਨ ਹੋਣ,ਉਹ ਆਪਣੇ ਪੈਰ ਤੇਲ ਵਿਚ ਡੋਬੇ।*
25 ਤੇਰੇ ਦਰਵਾਜ਼ਿਆਂ ਦੇ ਕੁੰਡੇ ਲੋਹੇ ਅਤੇ ਤਾਂਬੇ ਦੇ ਹਨ,+ਤੂੰ ਸਾਰੀ ਜ਼ਿੰਦਗੀ ਸੁਰੱਖਿਅਤ ਰਹੇਂਗਾ।*
26 ਕੋਈ ਵੀ ਯਸ਼ੁਰੂਨ+ ਦੇ ਸੱਚੇ ਪਰਮੇਸ਼ੁਰ ਵਰਗਾ ਨਹੀਂ ਹੈ,+ਉਹ ਆਕਾਸ਼ ਵਿੱਚੋਂ ਹੋ ਕੇ ਤੇਰੀ ਸਹਾਇਤਾ ਕਰਨ ਆਉਂਦਾ ਹੈਉਹ ਸ਼ਾਨ ਨਾਲ ਬੱਦਲਾਂ ’ਤੇ ਸਵਾਰ ਹੋ ਕੇ ਆਉਂਦਾ ਹੈ।+
27 ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ,+ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।+
ਉਹ ਤੇਰੇ ਦੁਸ਼ਮਣਾਂ ਨੂੰ ਤੇਰੇ ਅੱਗਿਓਂ ਭਜਾ ਦੇਵੇਗਾ,+ਅਤੇ ਉਹ ਕਹੇਗਾ, ‘ਇਨ੍ਹਾਂ ਦਾ ਖੁਰਾ-ਖੋਜ ਮਿਟਾ ਦੇ!’+
28 ਜਿਸ ਦੇਸ਼ ਵਿਚ ਅਨਾਜ ਅਤੇ ਦਾਖਰਸ ਹੈ+ਅਤੇ ਜਿੱਥੇ ਆਕਾਸ਼ ਤੋਂ ਤ੍ਰੇਲ ਪੈਂਦੀ ਹੈ,+ਉੱਥੇ ਇਜ਼ਰਾਈਲ ਸੁਰੱਖਿਅਤ ਵੱਸੇਗਾ,ਯਾਕੂਬ ਦਾ ਚਸ਼ਮਾ ਇਕਾਂਤ ਵਿਚ ਰਹੇਗਾ।
29 ਖ਼ੁਸ਼ ਹੈਂ ਤੂੰ, ਹੇ ਇਜ਼ਰਾਈਲ!+
ਤੇਰੇ ਵਰਗਾ ਕੌਣ ਹੈ?+
ਤੇਰਾ ਮੁਕਤੀਦਾਤਾ ਯਹੋਵਾਹ ਹੈ,+ਉਹ ਤੇਰੀ ਸੁਰੱਖਿਆ ਦੀ ਢਾਲ+ਅਤੇ ਤੇਰੀ ਸ਼ਾਨਦਾਰ ਤਲਵਾਰ ਹੈ,ਤੇਰੇ ਦੁਸ਼ਮਣ ਤੇਰੇ ਅੱਗੇ ਡਰ ਨਾਲ ਥਰ-ਥਰ ਕੰਬਣਗੇ,+ਤੂੰ ਉਨ੍ਹਾਂ ਦੀ ਪਿੱਠ* ਆਪਣੇ ਪੈਰਾਂ ਹੇਠ ਮਿੱਧੇਂਗਾ।”
ਫੁਟਨੋਟ
^ ਜਾਂ, “ਅਣਗਿਣਤ ਪਵਿੱਤਰ ਸੇਵਕ।”
^ ਮਤਲਬ “ਖਰਾ,” ਆਦਰ ਦੇਣ ਲਈ ਇਜ਼ਰਾਈਲ ਨੂੰ ਦਿੱਤਾ ਗਿਆ ਖ਼ਿਤਾਬ।
^ ਜਾਂ, “ਉਹ ਉਸ ਲਈ ਆਪਣੀ ਤਾਕਤ ਨਾਲ ਲੜਿਆ।”
^ ਇਸ ਆਇਤ ਵਿਚ “ਤੇਰਾ” ਅਤੇ “ਤੇਰੇ” ਪਰਮੇਸ਼ੁਰ ਲਈ ਵਰਤੇ ਗਏ ਹਨ।
^ ਜਾਂ, “ਦੇ ਚੂਲੇ।”
^ ਇਬ, “ਦੇ ਮੋਢਿਆਂ ਵਿਚਕਾਰ।”
^ ਜਾਂ ਸੰਭਵ ਹੈ, “ਪੂਰਬ ਦੇ ਪਹਾੜਾਂ।”
^ ਜਾਂ, “ਮਾਰੇਗਾ।”
^ ਜਾਂ, “ਨਾਲ ਧੋਵੇ।”
^ ਇਬ, “ਤੇਰੇ ਦਿਨਾਂ ਵਾਂਗ ਤੇਰਾ ਬਲ ਹੋਵੇਗਾ।”
^ ਜਾਂ ਸੰਭਵ ਹੈ, “ਉੱਚੀਆਂ ਥਾਵਾਂ।”