ਯਸਾਯਾਹ 66:1-24

  • ਸੱਚੀ ਤੇ ਝੂਠੀ ਭਗਤੀ (1-6)

  • ਸੀਓਨ ਮਾਤਾ ਤੇ ਉਸ ਦੇ ਪੁੱਤਰ (7-17)

  • ਲੋਕ ਯਰੂਸ਼ਲਮ ਵਿਚ ਭਗਤੀ ਕਰਨ ਲਈ ਇਕੱਠੇ ਹੋਏ (18-24)

66  ਯਹੋਵਾਹ ਇਹ ਕਹਿੰਦਾ ਹੈ: “ਸਵਰਗ ਮੇਰਾ ਸਿੰਘਾਸਣ ਹੈ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ।+ ਫਿਰ ਤੁਸੀਂ ਮੇਰਾ ਘਰ ਕਿੱਥੇ ਬਣਾ ਸਕਦੇ ਹੋ+ਅਤੇ ਮੇਰੇ ਆਰਾਮ ਕਰਨ ਦੀ ਥਾਂ ਕਿੱਥੇ ਹੋਵੇਗੀ?”+   “ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂਅਤੇ ਇਸ ਤਰ੍ਹਾਂ ਉਹ ਹੋਂਦ ਵਿਚ ਆਈਆਂ,” ਯਹੋਵਾਹ ਐਲਾਨ ਕਰਦਾ ਹੈ।+ “ਫਿਰ ਮੈਂ ਉਸ ਵੱਲ ਧਿਆਨ ਦਿਆਂਗਾਜੋ ਨਿਮਰ ਤੇ ਟੁੱਟੇ ਮਨ ਵਾਲਾ ਹੈ ਅਤੇ ਮੇਰੀਆਂ ਗੱਲਾਂ ਤੋਂ ਕੰਬਦਾ ਹੈ।*+   ਬਲਦ ਵੱਢਣ ਵਾਲਾ ਕਿਸੇ ਆਦਮੀ ਨੂੰ ਮਾਰਨ ਵਾਲੇ ਵਰਗਾ ਹੈ।+ ਭੇਡ ਦੀ ਬਲ਼ੀ ਚੜ੍ਹਾਉਣ ਵਾਲਾ ਕੁੱਤੇ ਦੀ ਧੌਣ ਤੋੜਨ ਵਾਲੇ ਵਰਗਾ ਹੈ।+ ਭੇਟ ਚੜ੍ਹਾਉਣ ਵਾਲਾ ਸੂਰ ਦਾ ਖ਼ੂਨ ਚੜ੍ਹਾਉਣ ਵਾਲੇ ਵਰਗਾ!+ ਲੋਬਾਨ ਨੂੰ ਯਾਦਗਾਰ ਦੇ ਤੌਰ ਤੇ ਚੜ੍ਹਾਉਣ ਵਾਲਾ+ ਉਸ ਵਰਗਾ ਹੈ ਜੋ ਮੰਤਰ ਜਪ ਕੇ ਅਸ਼ੀਰਵਾਦ ਦਿੰਦਾ ਹੈ।*+ ਉਨ੍ਹਾਂ ਨੇ ਆਪਣੇ ਰਾਹ ਚੁਣ ਲਏ ਹਨਅਤੇ ਉਹ ਘਿਣਾਉਣੀਆਂ ਗੱਲਾਂ ਤੋਂ ਖ਼ੁਸ਼ ਹੁੰਦੇ ਹਨ।   ਇਸ ਲਈ ਮੈਂ ਉਨ੍ਹਾਂ ਨੂੰ ਸਜ਼ਾ ਦੇਣ ਦੇ ਤਰੀਕੇ ਚੁਣਾਂਗਾ+ਅਤੇ ਜਿਨ੍ਹਾਂ ਗੱਲਾਂ ਤੋਂ ਉਹ ਡਰਦੇ ਹਨ, ਮੈਂ ਉਹੀ ਉਨ੍ਹਾਂ ਉੱਤੇ ਲੈ ਆਵਾਂਗਾ। ਕਿਉਂਕਿ ਜਦੋਂ ਮੈਂ ਪੁਕਾਰਿਆ, ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ;ਜਦੋਂ ਮੈਂ ਬੋਲਿਆ, ਤਾਂ ਕਿਸੇ ਨੇ ਵੀ ਸੁਣਿਆ ਨਹੀਂ।+ ਉਹ ਉਹੀ ਕਰਦੇ ਰਹੇ ਜੋ ਮੇਰੀਆਂ ਨਜ਼ਰਾਂ ਵਿਚ ਬੁਰਾ ਸੀਅਤੇ ਉਨ੍ਹਾਂ ਨੇ ਉਹੀ ਕਰਨਾ ਚੁਣਿਆ ਜਿਸ ਤੋਂ ਮੈਂ ਖ਼ੁਸ਼ ਨਹੀਂ ਸੀ।”+   ਯਹੋਵਾਹ ਦਾ ਬਚਨ ਸੁਣੋ, ਹੇ ਉਸ ਦੇ ਬਚਨ ਤੋਂ ਕੰਬਣ ਵਾਲਿਓ:* “ਤੁਹਾਡੇ ਨਾਲ ਨਫ਼ਰਤ ਕਰਨ ਵਾਲੇ ਅਤੇ ਮੇਰੇ ਨਾਂ ਕਰਕੇ ਤੁਹਾਨੂੰ ਤਿਆਗ ਦੇਣ ਵਾਲੇ ਤੁਹਾਡੇ ਭਰਾਵਾਂ ਨੇ ਕਿਹਾ, ‘ਯਹੋਵਾਹ ਦੀ ਮਹਿਮਾ ਹੋਵੇ!’+ ਉਹ ਪ੍ਰਗਟ ਹੋਵੇਗਾ ਅਤੇ ਤੁਹਾਨੂੰ ਖ਼ੁਸ਼ੀ ਦੇਵੇਗਾ,ਪਰ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇਗਾ।”+   ਸ਼ਹਿਰ ਵਿੱਚੋਂ ਰੌਲ਼ਾ-ਰੱਪਾ ਸੁਣਾਈ ਦੇ ਰਿਹਾ ਹੈ, ਮੰਦਰ ਵਿੱਚੋਂ ਆਵਾਜ਼ ਆ ਰਹੀ ਹੈ! ਇਹ ਯਹੋਵਾਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਰਨੀ ਦੀ ਸਜ਼ਾ ਦੇ ਰਿਹਾ ਹੈ।   ਪ੍ਰਸੂਤ ਦੀਆਂ ਪੀੜਾਂ ਲੱਗਣ ਤੋਂ ਪਹਿਲਾਂ ਹੀ ਉਸ ਨੇ ਜਨਮ ਦਿੱਤਾ।+ ਜਣਨ-ਪੀੜਾਂ ਲੱਗਣ ਤੋਂ ਪਹਿਲਾਂ ਹੀ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ।   ਕਿਸ ਨੇ ਅਜਿਹੀ ਗੱਲ ਕਦੇ ਸੁਣੀ ਹੈ? ਕਿਸ ਨੇ ਇਹੋ ਜਿਹੀਆਂ ਗੱਲਾਂ ਦੇਖੀਆਂ ਹਨ? ਕੀ ਇੱਕੋ ਦਿਨ ਵਿਚ ਕੋਈ ਦੇਸ਼ ਪੈਦਾ ਹੋ ਸਕਦਾ ਹੈ? ਜਾਂ ਕੀ ਇਕ ਕੌਮ ਇਕਦਮ ਪੈਦਾ ਹੋ ਸਕਦੀ ਹੈ? ਫਿਰ ਵੀ ਸੀਓਨ ਨੂੰ ਜਣਨ-ਪੀੜਾਂ ਲੱਗਦਿਆਂ ਸਾਰ ਉਸ ਨੇ ਆਪਣੇ ਪੁੱਤਰਾਂ ਨੂੰ ਜਨਮ ਦਿੱਤਾ।   “ਕੀ ਮੈਂ ਬੱਚੇ ਨੂੰ ਜਨਮ ਦੇ ਸਮੇਂ ਤਕ ਪਹੁੰਚਾ ਕੇ ਉਸ ਨੂੰ ਪੈਦਾ ਨਹੀਂ ਹੋਣ ਦਿਆਂਗਾ?” ਯਹੋਵਾਹ ਕਹਿੰਦਾ ਹੈ। “ਕੀ ਮੈਂ ਗਰਭ ਠਹਿਰਾ ਕੇ ਕੁੱਖ ਬੰਦ ਕਰ ਦਿਆਂਗਾ?” ਤੇਰਾ ਪਰਮੇਸ਼ੁਰ ਕਹਿੰਦਾ ਹੈ। 10  ਯਰੂਸ਼ਲਮ ਨਾਲ ਆਨੰਦ ਮਨਾਓ ਅਤੇ ਉਸ ਨਾਲ ਖ਼ੁਸ਼ ਹੋਵੋ,+ ਹਾਂ, ਤੁਸੀਂ ਸਾਰੇ ਜੋ ਉਸ ਨਾਲ ਪਿਆਰ ਕਰਦੇ ਹੋ।+ ਤੁਸੀਂ ਸਾਰੇ ਜੋ ਉਸ ਉੱਤੇ ਸੋਗ ਮਨਾ ਰਹੇ ਹੋ, ਉਸ ਨਾਲ ਬਾਗ਼-ਬਾਗ਼ ਹੋਵੋ 11  ਕਿਉਂਕਿ ਤੁਸੀਂ ਉਸ ਦੀਆਂ ਦਿਲਾਸਾ ਦੇਣ ਵਾਲੀਆਂ ਛਾਤੀਆਂ ਤੋਂ ਚੁੰਘੋਗੇ ਅਤੇ ਸੰਤੁਸ਼ਟ ਹੋ ਜਾਓਗੇ,ਤੁਸੀਂ ਰੱਜ ਕੇ ਪੀਓਗੇ ਅਤੇ ਉਸ ਦੀ ਵੱਡੀ ਸ਼ਾਨੋ-ਸ਼ੌਕਤ ਦੇਖ ਕੇ ਤੁਸੀਂ ਖ਼ੁਸ਼ ਹੋ ਜਾਓਗੇ। 12  ਕਿਉਂਕਿ ਯਹੋਵਾਹ ਇਹ ਕਹਿੰਦਾ ਹੈ: “ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਬਖ਼ਸ਼ਾਂਗਾ+ਅਤੇ ਉੱਛਲ਼ਦੀ ਹੋਈ ਨਦੀ ਵਾਂਗ ਕੌਮਾਂ ਦੀ ਸ਼ਾਨ।+ ਤੁਸੀਂ ਦੁੱਧ ਚੁੰਘੋਗੇ ਅਤੇ ਤੁਹਾਨੂੰ ਕੁੱਛੜ ਚੁੱਕਿਆ ਜਾਵੇਗਾਅਤੇ ਤੁਹਾਨੂੰ ਗੋਡਿਆਂ ’ਤੇ ਉਛਾਲ਼ਿਆ ਜਾਵੇਗਾ। 13  ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+ 14  ਤੁਸੀਂ ਇਹ ਦੇਖੋਗੇ ਅਤੇ ਤੁਹਾਡਾ ਦਿਲ ਖ਼ੁਸ਼ ਹੋਵੇਗਾਅਤੇ ਤੁਹਾਡੀਆਂ ਹੱਡੀਆਂ ਨਵੇਂ ਘਾਹ ਵਾਂਗ ਲਹਿ-ਲਹਾਉਣਗੀਆਂ। ਯਹੋਵਾਹ ਦੇ ਸੇਵਕ ਉਸ ਦੇ ਹੱਥ* ਨੂੰ ਦੇਖਣਗੇ,ਪਰ ਉਹ ਆਪਣੇ ਦੁਸ਼ਮਣਾਂ ਨੂੰ ਫਿਟਕਾਰੇਗਾ।”+ 15  “ਯਹੋਵਾਹ ਅੱਗ ਵਾਂਗ ਆਵੇਗਾ+ਅਤੇ ਉਸ ਦੇ ਰਥ ਤੇਜ਼ ਹਨੇਰੀ ਵਾਂਗ ਹਨ+ਕਿ ਉਹ ਬਲ਼ਦੇ ਕ੍ਰੋਧ ਨਾਲ ਬਦਲਾ ਲਵੇਅਤੇ ਅੱਗ ਦੀਆਂ ਲਪਟਾਂ ਨਾਲ ਝਿੜਕੇ।+ 16  ਯਹੋਵਾਹ ਅੱਗ ਨਾਲ,ਹਾਂ, ਆਪਣੀ ਤਲਵਾਰ ਨਾਲ ਸਾਰੇ ਇਨਸਾਨਾਂ ਨੂੰ ਸਜ਼ਾ ਦੇਵੇਗਾ;ਅਤੇ ਯਹੋਵਾਹ ਵੱਲੋਂ ਵੱਢੇ ਗਏ ਬਹੁਤ ਸਾਰੇ ਹੋਣਗੇ। 17  “ਜਿਹੜੇ ਬਾਗ਼ਾਂ* ਵਿਚ ਜਾਣ ਲਈ ਆਪਣੇ ਆਪ ਨੂੰ ਪਵਿੱਤਰ ਅਤੇ ਸ਼ੁੱਧ ਕਰਦੇ ਹਨ+ ਅਤੇ ਉਸ ਮਗਰ ਜਾਂਦੇ ਹਨ ਜੋ ਵਿਚਕਾਰ ਹੈ, ਜਿਹੜੇ ਸੂਰ ਦਾ ਮਾਸ ਅਤੇ ਘਿਣਾਉਣੀਆਂ ਚੀਜ਼ਾਂ ਤੇ ਚੂਹੇ ਖਾਂਦੇ ਹਨ,+ ਉਹ ਸਾਰੇ ਇਕੱਠੇ ਨਾਸ਼ ਹੋ ਜਾਣਗੇ,” ਯਹੋਵਾਹ ਐਲਾਨ ਕਰਦਾ ਹੈ। 18  “ਕਿਉਂਕਿ ਮੈਂ ਉਨ੍ਹਾਂ ਦੇ ਕੰਮਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦਾ ਹਾਂ, ਇਸ ਲਈ ਮੈਂ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕੱਠਾ ਕਰਨ ਆ ਰਿਹਾ ਹਾਂ ਅਤੇ ਉਹ ਆਉਣਗੇ ਤੇ ਮੇਰੀ ਮਹਿਮਾ ਦੇਖਣਗੇ।” 19  “ਮੈਂ ਉਨ੍ਹਾਂ ਵਿਚਕਾਰ ਇਕ ਨਿਸ਼ਾਨੀ ਠਹਿਰਾਵਾਂਗਾ ਅਤੇ ਬਚ ਨਿਕਲੇ ਕੁਝ ਜਣਿਆਂ ਨੂੰ ਮੈਂ ਉਨ੍ਹਾਂ ਕੌਮਾਂ ਵਿਚ ਭੇਜਾਂਗਾ ਜਿਨ੍ਹਾਂ ਨੇ ਨਾ ਕਦੇ ਮੇਰੇ ਬਾਰੇ ਸੁਣਿਆ ਤੇ ਨਾ ਹੀ ਮੇਰੀ ਮਹਿਮਾ ਦੇਖੀ, ਹਾਂ, ਮੈਂ ਉਨ੍ਹਾਂ ਨੂੰ ਤੀਰਅੰਦਾਜ਼ਾਂ ਦੇ ਦੇਸ਼ਾਂ ਤਰਸ਼ੀਸ਼,+ ਪੂਲ ਅਤੇ ਲੂਦ+ ਵਿਚ ਭੇਜਾਂਗਾ, ਨਾਲੇ ਤੂਬਲ, ਯਾਵਾਨ+ ਅਤੇ ਦੂਰ-ਦੂਰ ਦੇ ਟਾਪੂਆਂ ਵਿਚ ਵੀ; ਉਹ ਕੌਮਾਂ ਵਿਚਕਾਰ ਮੇਰੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ।+ 20  ਉਹ ਸਾਰੀਆਂ ਕੌਮਾਂ ਵਿੱਚੋਂ ਤੁਹਾਡੇ ਸਾਰੇ ਭਰਾਵਾਂ ਨੂੰ ਘੋੜਿਆਂ ਉੱਤੇ, ਰਥਾਂ ਵਿਚ, ਬੱਘੀਆਂ ਵਿਚ, ਖੱਚਰਾਂ ਉੱਤੇ ਅਤੇ ਤੇਜ਼ ਦੌੜਨ ਵਾਲੇ ਊਠਾਂ ਉੱਤੇ ਮੇਰੇ ਪਵਿੱਤਰ ਪਹਾੜ ਯਰੂਸ਼ਲਮ ਉੱਤੇ ਯਹੋਵਾਹ ਲਈ ਤੋਹਫ਼ੇ ਵਜੋਂ ਲਿਆਉਣਗੇ,”+ ਯਹੋਵਾਹ ਕਹਿੰਦਾ ਹੈ, “ਠੀਕ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਲੋਕ ਸਾਫ਼ ਭਾਂਡੇ ਵਿਚ ਆਪਣਾ ਤੋਹਫ਼ਾ ਯਹੋਵਾਹ ਦੇ ਭਵਨ ਵਿਚ ਲਿਆਉਂਦੇ ਹਨ।” 21  “ਮੈਂ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਪੁਜਾਰੀਆਂ ਵਜੋਂ ਅਤੇ ਕੁਝ ਨੂੰ ਲੇਵੀਆਂ ਵਜੋਂ ਲੈ ਲਵਾਂਗਾ,” ਯਹੋਵਾਹ ਕਹਿੰਦਾ ਹੈ। 22  “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+ 23  “ਮੱਸਿਆ ਤੋਂ ਮੱਸਿਆ ਤਕ ਅਤੇ ਸਬਤ ਤੋਂ ਸਬਤ ਤਕਸਾਰੇ ਇਨਸਾਨ ਮੇਰੇ ਅੱਗੇ ਆ ਕੇ ਸਿਰ ਝੁਕਾਉਣਗੇ,”*+ ਯਹੋਵਾਹ ਕਹਿੰਦਾ ਹੈ। 24  “ਉਹ ਬਾਹਰ ਜਾ ਕੇ ਉਨ੍ਹਾਂ ਆਦਮੀਆਂ ਦੀਆਂ ਲਾਸ਼ਾਂ ਦੇਖਣਗੇ ਜਿਨ੍ਹਾਂ ਨੇ ਮੇਰੇ ਖ਼ਿਲਾਫ਼ ਬਗ਼ਾਵਤ ਕੀਤੀ;ਉਨ੍ਹਾਂ ’ਤੇ ਪਏ ਕੀੜੇ ਮਰਨਗੇ ਨਹੀਂਅਤੇ ਉਨ੍ਹਾਂ ਨੂੰ ਸਾੜਨ ਵਾਲੀ ਅੱਗ ਬੁਝੇਗੀ ਨਹੀਂ+ਅਤੇ ਸਾਰੇ ਲੋਕ ਉਨ੍ਹਾਂ ਤੋਂ ਘਿਣ ਕਰਨਗੇ।”

ਫੁਟਨੋਟ

ਜਾਂ, “ਲਈ ਬੇਤਾਬ ਹੈ।”
ਜਾਂ ਸੰਭਵ ਹੈ, “ਜੋ ਮੂਰਤ ਨੂੰ ਵਡਿਆਉਂਦਾ ਹੈ।”
ਜਾਂ, “ਲਈ ਬੇਤਾਬ ਰਹਿਣ ਵਾਲਿਓ।”
ਜਾਂ, “ਤਾਕਤ।”
ਯਾਨੀ, ਮੂਰਤੀ-ਪੂਜਾ ਲਈ ਵਰਤੇ ਜਾਂਦੇ ਖ਼ਾਸ ਬਾਗ਼।
ਇਬ, “ਬੀ।”
ਜਾਂ, “ਮੇਰੀ ਭਗਤੀ ਕਰਨਗੇ।”