ਯਸਾਯਾਹ 9:1-21

  • ਗਲੀਲ ਦੇਸ਼ ਵਿਚ ਵੱਡਾ ਚਾਨਣ (1-7)

    • ‘ਸ਼ਾਂਤੀ ਦੇ ਰਾਜਕੁਮਾਰ’ ਦਾ ਜਨਮ (6, 7)

  • ਇਜ਼ਰਾਈਲ ਖ਼ਿਲਾਫ਼ ਪਰਮੇਸ਼ੁਰ ਦਾ ਹੱਥ (8-21)

9  ਪਰ ਇਹ ਅੰਧਕਾਰ ਉਸ ਸਮੇਂ ਦੇ ਅੰਧਕਾਰ ਵਰਗਾ ਨਹੀਂ ਹੋਵੇਗਾ ਜਦੋਂ ਦੇਸ਼ ਕਸ਼ਟ ਵਿਚ ਸੀ, ਹਾਂ, ਜਦੋਂ ਪੁਰਾਣੇ ਸਮਿਆਂ ਵਿਚ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ ਨਾਲ ਘਿਰਣਾ ਕੀਤੀ ਗਈ ਸੀ।+ ਪਰ ਬਾਅਦ ਵਿਚ ਪਰਮੇਸ਼ੁਰ ਇਸ ਦੇਸ਼ ਦਾ ਮਾਣ ਵਧਾਵੇਗਾ ਜੋ ਸਮੁੰਦਰ ਵੱਲ ਜਾਂਦੇ ਰਾਹ ’ਤੇ ਯਰਦਨ ਦੇ ਇਲਾਕੇ ਵਿਚ ਪੈਂਦਾ ਹੈ ਅਤੇ ਕੌਮਾਂ ਦਾ ਗਲੀਲ ਕਹਾਉਂਦਾ ਹੈ।   ਹਨੇਰੇ ਵਿਚ ਚੱਲਣ ਵਾਲੇ ਲੋਕਾਂ ਨੇਵੱਡਾ ਚਾਨਣ ਦੇਖਿਆ ਹੈ। ਜਿਹੜੇ ਘੁੱਪ ਹਨੇਰੇ ਦੇ ਦੇਸ਼ ਵਿਚ ਵੱਸਦੇ ਸਨ,ਉਨ੍ਹਾਂ ਉੱਤੇ ਚਾਨਣ ਚਮਕਿਆ ਹੈ।+   ਤੂੰ ਉਸ ਕੌਮ ਦੇ ਲੋਕਾਂ ਦੀ ਆਬਾਦੀ ਵਧਾਈ ਹੈ;ਤੂੰ ਉਸ ਦੀਆਂ ਖ਼ੁਸ਼ੀਆਂ ਨੂੰ ਬਹੁਤ ਵਧਾਇਆ ਹੈ। ਉਹ ਤੇਰੇ ਅੱਗੇ ਇਸ ਤਰ੍ਹਾਂ ਆਨੰਦ ਮਨਾਉਂਦੇ ਹਨਜਿਵੇਂ ਲੋਕ ਵਾਢੀ ਦੇ ਸਮੇਂਅਤੇ ਲੁੱਟ ਦਾ ਮਾਲ ਵੰਡਦੇ ਸਮੇਂ ਖ਼ੁਸ਼ੀਆਂ ਮਨਾਉਂਦੇ ਹਨ।   ਕਿਉਂਕਿ ਤੂੰ ਉਨ੍ਹਾਂ ਦੇ ਭਾਰੇ ਜੂਲੇ ਨੂੰ,ਉਨ੍ਹਾਂ ਦੇ ਮੋਢਿਆਂ ’ਤੇ ਰੱਖੀ ਲਾਠੀ ਨੂੰ ਅਤੇ ਕੰਮ ਕਰਾਉਣ ਵਾਲਿਆਂ ਦੀ ਸੋਟੀ ਨੂੰ ਟੋਟੇ-ਟੋਟੇ ਕਰ ਦਿੱਤਾ,ਜਿਵੇਂ ਤੂੰ ਮਿਦਿਆਨ ਦੇ ਦਿਨਾਂ ਵਿਚ ਕੀਤਾ ਸੀ।+   ਆਪਣੀ ਧਮਕ ਨਾਲ ਧਰਤੀ ਨੂੰ ਕੰਬਾ ਦੇਣ ਵਾਲੀ ਹਰ ਜੁੱਤੀਅਤੇ ਖ਼ੂਨ ਨਾਲ ਲੱਥ-ਪੱਥ ਹਰ ਕੱਪੜਾਅੱਗ ਲਈ ਬਾਲ਼ਣ ਹੋਵੇਗਾ।   ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+ ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।   ਉਹ ਦੇ ਰਾਜ* ਦੀ ਤਰੱਕੀਅਤੇ ਸ਼ਾਂਤੀ ਦੀ ਕੋਈ ਹੱਦ ਨਾ ਹੋਵੇਗੀ,+ਉਹ ਦਾਊਦ ਦੀ ਰਾਜ-ਗੱਦੀ ਉੱਤੇ ਬੈਠੇਗਾ+ ਅਤੇ ਉਸ ਦੇ ਰਾਜ ਦੀ ਵਾਗਡੋਰ ਸੰਭਾਲੇਗਾਤਾਂਕਿ ਨਿਆਂ ਅਤੇ ਧਾਰਮਿਕਤਾ* ਨਾਲਉਹ ਹੁਣ ਅਤੇ ਸਦਾ ਲਈ ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇ ਤੇ ਸੰਭਾਲੀ ਰੱਖੇ।+ ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।   ਯਹੋਵਾਹ ਨੇ ਯਾਕੂਬ ਖ਼ਿਲਾਫ਼ ਸੰਦੇਸ਼ ਭੇਜਿਆ ਹੈਅਤੇ ਇਹ ਸੰਦੇਸ਼ ਇਜ਼ਰਾਈਲ ਵਿਰੁੱਧ ਆਇਆ ਹੈ।+   ਅਤੇ ਸਾਰੇ ਲੋਕ ਇਸ ਬਾਰੇ ਜਾਣਨਗੇ,ਹਾਂ, ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,ਜੋ ਹੰਕਾਰ ਅਤੇ ਦਿਲ ਦੇ ਢੀਠਪੁਣੇ ਨਾਲ ਕਹਿੰਦੇ ਹਨ: 10  “ਇੱਟਾਂ ਡਿਗ ਪਈਆਂ ਹਨ,ਪਰ ਅਸੀਂ ਤਰਾਸ਼ੇ ਹੋਏ ਪੱਥਰਾਂ ਨਾਲ ਉਸਾਰੀ ਕਰਾਂਗੇ।+ ਗੂਲਰ* ਦੇ ਦਰਖ਼ਤ ਕੱਟ ਦਿੱਤੇ ਗਏ ਹਨ,ਪਰ ਅਸੀਂ ਉਨ੍ਹਾਂ ਦੀ ਜਗ੍ਹਾ ਦਿਆਰ ਦੇ ਦਰਖ਼ਤ ਲਾਵਾਂਗੇ।” 11  ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਸ ਖ਼ਿਲਾਫ਼ ਖੜ੍ਹਾ ਕਰੇਗਾਅਤੇ ਉਹ ਉਸ ਦੇ ਦੁਸ਼ਮਣਾਂ ਨੂੰ ਕਦਮ ਚੁੱਕਣ ਲਈ ਉਭਾਰੇਗਾ, 12  ਪੂਰਬ ਵੱਲੋਂ ਸੀਰੀਆ ਅਤੇ ਪੱਛਮ ਵੱਲੋਂ* ਫਲਿਸਤੀ+ਮੂੰਹ ਖੋਲ੍ਹ ਕੇ ਇਜ਼ਰਾਈਲ ਨੂੰ ਨਿਗਲ਼ ਜਾਣਗੇ।+ ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+ 13  ਕਿਉਂਕਿ ਇਹ ਲੋਕ ਉਸ ਕੋਲ ਵਾਪਸ ਨਹੀਂ ਆਏ ਜੋ ਉਨ੍ਹਾਂ ਨੂੰ ਮਾਰਦਾ ਹੈ;ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਨੂੰ ਨਹੀਂ ਭਾਲਿਆ।+ 14  ਯਹੋਵਾਹ ਇੱਕੋ ਦਿਨ ਵਿਚ ਇਜ਼ਰਾਈਲ ਦਾ ਸਿਰ ਅਤੇ ਪੂਛ,ਟਾਹਣੀ ਅਤੇ ਸਰਵਾੜ* ਕੱਟ ਦੇਵੇਗਾ।+ 15  ਬਜ਼ੁਰਗ ਅਤੇ ਬਹੁਤ ਇੱਜ਼ਤਦਾਰ ਵਿਅਕਤੀ ਸਿਰ ਹੈਅਤੇ ਝੂਠੀ ਸਿੱਖਿਆ ਦੇਣ ਵਾਲਾ ਨਬੀ ਪੂਛ ਹੈ।+ 16  ਇਸ ਪਰਜਾ ਦੀ ਅਗਵਾਈ ਕਰਨ ਵਾਲੇ ਇਸ ਨੂੰ ਭਟਕਾ ਰਹੇ ਹਨਅਤੇ ਉਨ੍ਹਾਂ ਦੇ ਪਿੱਛੇ ਚੱਲਣ ਵਾਲੇ ਬੌਂਦਲੇ ਹੋਏ ਹਨ। 17  ਇਸ ਲਈ ਯਹੋਵਾਹ ਉਨ੍ਹਾਂ ਦੇ ਜਵਾਨ ਆਦਮੀਆਂ ਤੋਂ ਖ਼ੁਸ਼ ਨਹੀਂ ਹੋਵੇਗਾਅਤੇ ਉਹ ਉਨ੍ਹਾਂ ਦੇ ਯਤੀਮਾਂ* ਅਤੇ ਉਨ੍ਹਾਂ ਦੀਆਂ ਵਿਧਵਾਵਾਂ ’ਤੇ ਕੋਈ ਤਰਸ ਨਾ ਖਾਵੇਗਾਕਿਉਂਕਿ ਉਹ ਸਾਰੇ ਦੇ ਸਾਰੇ ਧਰਮ-ਤਿਆਗੀ ਅਤੇ ਬੁਰੇ ਕੰਮ ਕਰਨ ਵਾਲੇ ਹਨ+ਅਤੇ ਹਰੇਕ ਮੂੰਹ ਯਭਲ਼ੀਆਂ ਹੀ ਮਾਰ ਰਿਹਾ ਹੈ। ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+ 18  ਬੁਰਾਈ ਅੱਗ ਵਾਂਗ ਬਲ਼ਦੀ ਹੈਜੋ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਨੂੰ ਚੱਟ ਕਰ ਜਾਂਦੀ ਹੈ। ਇਹ ਜੰਗਲ ਦੀਆਂ ਸੰਘਣੀਆਂ ਝਾੜੀਆਂ ਨੂੰ ਸਾੜ ਦਿੰਦੀ ਹੈਅਤੇ ਉਹ ਧੂੰਏਂ ਦੇ ਬੱਦਲ ਬਣ ਕੇ ਉੱਡ ਜਾਣਗੀਆਂ। 19  ਸੈਨਾਵਾਂ ਦੇ ਯਹੋਵਾਹ ਦੇ ਕ੍ਰੋਧ ਨੇਸਾਰੇ ਦੇਸ਼ ਨੂੰ ਅੱਗ ਲਾ ਦਿੱਤੀ ਹੈਅਤੇ ਲੋਕ ਇਸ ਅੱਗ ਲਈ ਬਾਲ਼ਣ ਬਣ ਜਾਣਗੇ। ਕੋਈ ਆਪਣੇ ਭਰਾ ਨੂੰ ਵੀ ਨਹੀਂ ਬਖ਼ਸ਼ੇਗਾ। 20  ਕੋਈ ਆਪਣੇ ਸੱਜੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,ਪਰ ਫਿਰ ਵੀ ਭੁੱਖਾ ਰਹੇਗਾ;ਅਤੇ ਕੋਈ ਆਪਣੇ ਖੱਬੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,ਪਰ ਫਿਰ ਵੀ ਨਹੀਂ ਰੱਜੇਗਾ। ਹਰ ਕੋਈ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ, 21  ਮਨੱਸ਼ਹ ਇਫ਼ਰਾਈਮ ਨੂੰ ਨਿਗਲ਼ ਜਾਵੇਗਾਅਤੇ ਇਫ਼ਰਾਈਮ ਮਨੱਸ਼ਹ ਨੂੰ। ਉਹ ਇਕੱਠੇ ਮਿਲ ਕੇ ਯਹੂਦਾਹ ਖ਼ਿਲਾਫ਼ ਹੋ ਜਾਣਗੇ।+ ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+

ਫੁਟਨੋਟ

ਜਾਂ, “ਸਰਕਾਰ।”
ਜਾਂ, “ਸਰਕਾਰ।”
ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।
ਇਬ, “ਪਿੱਛਿਓਂ।”
ਜਾਂ ਸੰਭਵ ਹੈ, “ਖਜੂਰ ਦੀ ਟਾਹਣੀ ਅਤੇ ਸਰਕੰਡਾ।”
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”