ਦੁਨੀਆਂ ਤਬਾਹੀ ਦੇ ਰਾਹ ʼਤੇ
3 | ਆਪਣੇ ਪਰਿਵਾਰ ਤੇ ਦੋਸਤਾਂ ਨਾਲ ਰਿਸ਼ਤਾ ਬਣਾਈ ਰੱਖੋ
ਇਹ ਜ਼ਰੂਰੀ ਕਿਉਂ ਹੈ?
ਮੁਸ਼ਕਲਾਂ ਵਧਣ ਕਰਕੇ ਲੋਕ ਹੋਰ ਵੀ ਪਰੇਸ਼ਾਨ ਹੋ ਜਾਂਦੇ ਹਨ ਤੇ ਅਣਜਾਣੇ ਵਿਚ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਦੂਰ ਹੋ ਜਾਂਦੇ ਹਨ।
-
ਲੋਕ ਆਪਣੇ ਦੋਸਤਾਂ ਨਾਲ ਮਿਲਣਾ-ਗਿਲਣਾ ਛੱਡ ਦਿੰਦੇ ਹਨ।
-
ਪਤੀ-ਪਤਨੀ ਵਿਚ ਝਗੜੇ ਹੋਰ ਵਧ ਜਾਂਦੇ ਹਨ।
-
ਮਾਪੇ ਆਪਣੇ ਬੱਚਿਆਂ ਵੱਲ ਥੋੜ੍ਹਾ-ਬਹੁਤਾ ਜਾਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ।
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?
-
ਦੋਸਤਾਂ ਦੀ ਲੋੜ ਸਾਰਿਆਂ ਨੂੰ ਹੁੰਦੀ ਹੈ, ਖ਼ਾਸ ਕਰਕੇ ਮੁਸ਼ਕਲ ਸਮਿਆਂ ਦੌਰਾਨ। ਦੋਸਤਾਂ ਕਰਕੇ ਤੁਹਾਡੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ ਤੇ ਤੁਸੀਂ ਖ਼ੁਸ਼ ਰਹਿ ਪਾਉਂਦੇ ਹੋ।
-
ਕਿਸੇ ਬਿਪਤਾ ਦੌਰਾਨ ਪਰਿਵਾਰ ਵਿਚ ਤਣਾਅ ਵਧ ਸਕਦਾ ਹੈ ਤੇ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
-
ਬੁਰੀਆਂ ਖ਼ਬਰਾਂ ਦੇਖ ਕੇ ਜਾਂ ਸੁਣ ਕੇ ਸ਼ਾਇਦ ਬੱਚੇ ਬਹੁਤ ਜ਼ਿਆਦਾ ਡਰ ਜਾਣ।
ਤੁਸੀਂ ਹੁਣ ਕੀ ਕਰ ਸਕਦੇ ਹੋ?
ਬਾਈਬਲ ਕਹਿੰਦੀ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”—ਕਹਾਉਤਾਂ 17:17.
ਦੁੱਖ ਦੀ ਘੜੀ ਵੇਲੇ ਇੱਦਾਂ ਦੇ ਦੋਸਤਾਂ ਬਾਰੇ ਸੋਚੋ ਜੋ ਤੁਹਾਡੀ ਮਦਦ ਕਰ ਸਕਦੇ ਹਨ ਤੇ ਤੁਹਾਨੂੰ ਚੰਗੀ ਸਲਾਹ ਦੇ ਸਕਦੇ ਹਨ। ਫਿਰ ਉਨ੍ਹਾਂ ਦੋਸਤਾਂ ਤੋਂ ਮਦਦ ਲਓ। ਇਸ ਤਰ੍ਹਾਂ ਦੇ ਦੋਸਤ ਮੁਸ਼ਕਲਾਂ ਸਹਿਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।