ਤੁਸੀਂ ਰੱਬ ਦੇ ਨੇੜੇ ਜਾ ਸਕਦੇ ਹੋ
ਕਈ ਲੋਕਾਂ ਨੂੰ ਲੱਗਦਾ ਹੈ ਕਿ . . .
ਰੱਬ ਨੂੰ ਸਾਡੇ ਵਿਚ ਕੋਈ ਰੁਚੀ ਨਹੀਂ ਹੈ ਜਾਂ ਉਹ ਬਹੁਤ ਮਹਾਨ, ਪਵਿੱਤਰ ਅਤੇ ਸਾਡੀ ਪਹੁੰਚ ਤੋਂ ਦੂਰ ਹੈ।
ਬਾਈਬਲ ਕੀ ਕਹਿੰਦੀ ਹੈ?
“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
“ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਅਸੀਂ ਰੱਬ ਦੇ ਨੇੜੇ ਕਿਵੇਂ ਜਾ ਸਕਦੇ ਹਾਂ?
ਉਸ ਨਾਲ ਗੱਲ ਕਰ ਕੇ।—ਜ਼ਬੂਰਾਂ ਦੀ ਪੋਥੀ 145:18, 19.
ਉਸ ਦੀ ਗੱਲ ਸੁਣ ਕੇ।—ਜ਼ਬੂਰਾਂ ਦੀ ਪੋਥੀ 32:8.
ਉਸ ਦੀਆਂ ਹਿਦਾਇਤਾਂ ʼਤੇ ਚੱਲ ਕੇ।—ਕਹਾਉਤਾਂ 3:5, 6.
ਕੋਸ਼ਿਸ਼ ਕਰਦੇ ਰਹਿ ਕੇ।—ਮੱਤੀ 7:7, 8.