“ਅਧੀਨ ਧਰਤੀ ਦੇ ਵਾਰਸ ਹੋਣਗੇ”
ਸਾਡੇ ਵਿੱਚੋਂ ਜ਼ਿਆਦਾਤਰ ਜਣਿਆਂ ਨੇ ਅਨਿਆਂ ਹੁੰਦਾ ਅਤੇ ਚੰਗੇ ਲੋਕਾਂ ਨੂੰ ਬੁਰੇ ਲੋਕਾਂ ਹੱਥੋਂ ਦੁੱਖ ਝੱਲਦੇ ਦੇਖਿਆ ਹੈ। ਕੀ ਕਦੇ ਇੱਦਾਂ ਦਾ ਸਮਾਂ ਆਵੇਗਾ ਜਦੋਂ ਅਨਿਆਂ ਅਤੇ ਬੁਰਾਈ ਨਹੀਂ ਰਹੇਗੀ?
ਜ਼ਬੂਰ 37 ਵਿਚ ਬਾਈਬਲ ਇਸ ਸਵਾਲ ਦਾ ਜਵਾਬ ਦੇਣ ਦੇ ਨਾਲ-ਨਾਲ ਅੱਜ ਲਈ ਵੀ ਸਾਨੂੰ ਸਲਾਹ ਦਿੰਦੀ ਹੈ। ਗੌਰ ਕਰੋ ਕਿ ਬਾਈਬਲ ਹੇਠਾਂ ਦਿੱਤੇ ਅਹਿਮ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ।
ਸਾਡੇ ʼਤੇ ਜ਼ੁਲਮ ਕਰਨ ਵਾਲਿਆਂ ਨਾਲ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?—ਆਇਤਾਂ 1, 2.
ਬੁਰੇ ਲੋਕਾਂ ਦਾ ਕੀ ਹੋਵੇਗਾ?—ਆਇਤ 10.
ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ?—ਆਇਤ 34.
ਰੱਬ ਦੀ ਪ੍ਰੇਰਣਾ ਅਧੀਨ ਲਿਖੇ ਜ਼ਬੂਰ 37 ਦੇ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਲੋਕਾਂ ਦਾ ਭਵਿੱਖ ਸ਼ਾਨਦਾਰ ਹੋਵੇਗਾ ਜੋ ‘ਯਹੋਵਾਹ ਨੂੰ ਉਡੀਕਦੇ ਅਤੇ ਉਹ ਦੇ ਰਾਹ ਦੀ ਪਾਲਨਾ ਕਰਦੇ ਹਨ।’ ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਬਾਈਬਲ ਅਧਿਐਨ ਕਰ ਕੇ ਅਤੇ ਇਹ ਸਿਖਾ ਕੇ ਬਹੁਤ ਖ਼ੁਸ਼ੀ ਹੋਵੇਗੀ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਵਧੀਆ ਭਵਿੱਖ ਪਾਉਣ ਲਈ ਕੀ ਕਰ ਸਕਦਾ ਹੈ।