‘ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿਓ’
“ਆਓ ਆਪਾਂ ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।”—1 ਯੂਹੰ. 3:18.
ਗੀਤ: 3, 50
1. ਸਭ ਤੋਂ ਉੱਤਮ ਪਿਆਰ ਕਿਹੜਾ ਹੈ? ਇਸ ਪਿਆਰ ਵਿਚ ਕੀ ਕੁਝ ਸ਼ਾਮਲ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਯਹੋਵਾਹ ਪਿਆਰ ਦਾ ਸੋਮਾ ਹੈ। (1 ਯੂਹੰ. 4:7) ਸਭ ਤੋਂ ਉੱਤਮ ਪਿਆਰ ਅਸੂਲਾਂ ’ਤੇ ਆਧਾਰਿਤ ਹੁੰਦਾ ਹੈ। ਬਾਈਬਲ ਵਿਚ ਇਸ ਪਿਆਰ ਨੂੰ ਯੂਨਾਨੀ ਭਾਸ਼ਾ ਵਿਚ “ਅਗਾਪੇ” ਕਿਹਾ ਗਿਆ ਹੈ। ਇਸ ਪਿਆਰ ਵਿਚ ਕਿਸੇ ਨਾਲ ਮੋਹ ਰੱਖਣਾ ਅਤੇ ਕਿਸੇ ਲਈ ਡੂੰਘੀਆਂ ਭਾਵਨਾਵਾਂ ਰੱਖਣੀਆਂ ਸ਼ਾਮਲ ਹਨ। ਪਰ ਇਹ ਸਿਰਫ਼ ਉਦੋਂ ਜ਼ਾਹਰ ਹੁੰਦਾ ਹੈ, ਜਦੋਂ ਅਸੀਂ ਨਿਰਸੁਆਰਥ ਹੋ ਕੇ ਕਿਸੇ ਦੀ ਭਲਾਈ ਲਈ ਕੁਝ ਕਰਦੇ ਹਾਂ। ਇਹ ਸਾਨੂੰ ਦੂਜਿਆਂ ਵਾਸਤੇ ਚੰਗੇ ਕੰਮ ਕਰਨ ਲਈ ਪ੍ਰੇਰਦਾ ਹੈ। ਇਹ ਪਿਆਰ ਦਿਖਾ ਕੇ ਸਾਡੇ ਦਿਲ ਨੂੰ ਖ਼ੁਸ਼ੀ ਅਤੇ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ।
2, 3. ਯਹੋਵਾਹ ਨੇ ਇਨਸਾਨਾਂ ਲਈ ਨਿਰਸੁਆਰਥ ਪਿਆਰ ਕਿਵੇਂ ਦਿਖਾਇਆ?
2 ਇਨਸਾਨਾਂ ਨੂੰ ਬਣਾਉਣ ਤੋਂ ਪਹਿਲਾਂ ਹੀ ਯਹੋਵਾਹ ਨੇ ਉਨ੍ਹਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਉਸ ਨੇ ਧਰਤੀ ਨੂੰ ਇਸ ਤਰੀਕੇ ਨਾਲ ਬਣਾਇਆ ਤਾਂਕਿ ਇਨਸਾਨ ਜੀਉਂਦੇ ਰਹਿ ਸਕਣ। ਇਸ ਤੋਂ ਵੱਧ ਇਸ ਸੋਹਣੇ ਘਰ ਵਿਚ ਇਨਸਾਨਾਂ ਨੇ ਜ਼ਿੰਦਗੀ ਦਾ ਮਜ਼ਾ ਲੈ ਸਕਣਾ ਸੀ। ਯਹੋਵਾਹ ਨੇ ਸਭ ਕੁਝ ਸਾਡੇ ਲਈ ਬਣਾਇਆ ਨਾ ਕਿ ਆਪਣੇ ਲਈ। ਧਰਤੀ ਯਾਨੀ ਸਾਡਾ ਘਰ ਤਿਆਰ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ। ਉਸ ਨੇ ਇਸ ਸੋਹਣੀ ਧਰਤੀ ਉੱਤੇ ਇਨਸਾਨਾਂ ਨੂੰ ਸਦਾ ਲਈ ਜੀਉਣ ਦੀ ਆਸ ਦਿੱਤੀ।
ਉਤ. 3:15; 1 ਯੂਹੰ. 4:10) ਯਹੋਵਾਹ ਨੇ ਰਿਹਾਈ ਦੀ ਕੀਮਤ ਇਕ ਤਰੀਕੇ ਨਾਲ ਉਦੋਂ ਹੀ ਦੇ ਦਿੱਤੀ ਸੀ ਜਦੋਂ ਉਸ ਨੇ ਇਸ ਦਾ ਵਾਅਦਾ ਕੀਤਾ ਸੀ। ਇਹ ਭਵਿੱਖਬਾਣੀ ਕਰਨ ਤੋਂ ਲਗਭਗ 4,000 ਸਾਲ ਬਾਅਦ ਯਹੋਵਾਹ ਨੇ ਇਨਸਾਨਾਂ ਖ਼ਾਤਰ ਆਪਣੇ ਇਕਲੌਤੇ ਪੁੱਤਰ ਦੀ ਜਾਨ ਕੁਰਬਾਨ ਕਰ ਦਿੱਤੀ। (ਯੂਹੰ. 3:16) ਯਹੋਵਾਹ ਦੇ ਪਿਆਰ ਲਈ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ!
3 ਬਾਅਦ ਵਿਚ ਯਹੋਵਾਹ ਨੇ ਇਨਸਾਨਾਂ ਲਈ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਦਿੱਤਾ। ਭਾਵੇਂ ਆਦਮ ਤੇ ਹੱਵਾਹ ਯਹੋਵਾਹ ਤੋਂ ਬੇਮੁਖ ਹੋ ਗਏ ਸੀ, ਫਿਰ ਵੀ ਉਸ ਨੇ ਉਮੀਦ ਰੱਖੀ ਕਿ ਉਨ੍ਹਾਂ ਦੀ ਔਲਾਦ ਵਿੱਚੋਂ ਕੁਝ ਜਣੇ ਉਸ ਨੂੰ ਪਿਆਰ ਕਰਨਗੇ। ਇਸ ਲਈ ਇਨਸਾਨਾਂ ਨੂੰ ਬਚਾਉਣ ਲਈ ਉਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦਾ ਪ੍ਰਬੰਧ ਕੀਤਾ। (4. ਅਸੀਂ ਕਿਵੇਂ ਜਾਣਦੇ ਹਾਂ ਕਿ ਪਾਪੀ ਇਨਸਾਨ ਨਿਰਸੁਆਰਥ ਪਿਆਰ ਦਿਖਾ ਸਕਦੇ ਹਨ?
4 ਕੀ ਪਾਪੀ ਹੋਣ ਦੇ ਬਾਵਜੂਦ ਅਸੀਂ ਨਿਰਸੁਆਰਥ ਪਿਆਰ ਦਿਖਾ ਸਕਦੇ ਹਾਂ? ਹਾਂ, ਬਿਲਕੁਲ। ਯਹੋਵਾਹ ਨੇ ਸਾਨੂੰ ਆਪਣੇ ਸਰੂਪ ’ਤੇ ਬਣਾਇਆ ਹੈ ਜਿਸ ਕਰਕੇ ਅਸੀਂ ਉਸ ਦੀ ਰੀਸ ਕਰ ਸਕਦੇ ਹਾਂ। ਭਾਵੇਂ ਹਰ ਵੇਲੇ ਨਿਰਸੁਆਰਥ ਪਿਆਰ ਦਿਖਾਉਣਾ ਔਖਾ ਹੈ, ਪਰ ਨਾਮੁਮਕਿਨ ਨਹੀਂ। ਹਾਬਲ ਨੇ ਆਪਣੀ ਸਭ ਤੋਂ ਵਧੀਆ ਚੀਜ਼ ਦੀ ਬਲ਼ੀ ਚੜ੍ਹਾ ਕੇ ਦਿਖਾਇਆ ਕਿ ਉਹ ਪਰਮੇਸ਼ੁਰ ਨੂੰ ਨਿਰਸੁਆਰਥ ਪਿਆਰ ਕਰਦਾ ਸੀ। (ਉਤ. 4:3, 4) ਨੂਹ ਨੇ ਵੀ ਆਪਣੇ ਨਿਰਸੁਆਰਥ ਪਿਆਰ ਦਾ ਇਜ਼ਹਾਰ ਕੀਤਾ। ਭਾਵੇਂ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ, ਫਿਰ ਵੀ ਉਹ ਕਈ ਸਾਲਾਂ ਤਕ ਪ੍ਰਚਾਰ ਕਰਦਾ ਰਿਹਾ। (2 ਪਤ. 2:5) ਅਬਰਾਹਾਮ ਨੇ ਦਿਖਾਇਆ ਕਿ ਪਰਮੇਸ਼ੁਰ ਲਈ ਉਸ ਦਾ ਪਿਆਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਸੀ। ਕਿਵੇਂ? ਉਹ ਆਪਣੇ ਪਿਆਰੇ ਪੁੱਤਰ ਇਸਹਾਕ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਿਆ। (ਯਾਕੂ. 2:21) ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਤਰ੍ਹਾਂ ਅਸੀਂ ਵੀ ਮੁਸ਼ਕਲ ਸਮਿਆਂ ਵਿਚ ਨਿਰਸੁਆਰਥ ਪਿਆਰ ਦਿਖਾਉਣਾ ਚਾਹੁੰਦੇ ਹਾਂ।
ਸੱਚਾ ਪਿਆਰ ਕੀ ਹੈ?
5. ਅਸੀਂ ਸੱਚਾ ਪਿਆਰ ਕਿਵੇਂ ਦਿਖਾ ਸਕਦੇ ਹਾਂ?
5 ਬਾਈਬਲ ਕਹਿੰਦੀ ਹੈ ਕਿ ਸੱਚਾ ਪਿਆਰ “ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ” ਦਿਖਾਇਆ ਜਾਣਾ ਚਾਹੀਦਾ ਹੈ। (1 ਯੂਹੰ. 3:18) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਗੱਲੀਂ-ਬਾਤੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਫ਼ਾਇਦਾ ਨਹੀਂ? ਨਹੀਂ, ਇਸ ਤਰ੍ਹਾਂ ਨਹੀਂ ਹੈ। (1 ਥੱਸ. 4:18) ਇਸ ਦਾ ਮਤਲਬ ਹੈ ਕਿ ਸਾਨੂੰ ਸਿਰਫ਼ ਬੋਲ ਕੇ ਹੀ ਨਹੀਂ, ਸਗੋਂ ਆਪਣੇ ਕੰਮਾਂ ਤੋਂ ਪਿਆਰ ਦਿਖਾਉਣਾ ਚਾਹੀਦਾ ਹੈ। ਮਿਸਾਲ ਲਈ, ਜੇ ਸਾਡੇ ਭੈਣ-ਭਰਾ ਭੁੱਖੇ-ਪਿਆਸੇ ਮਰ ਰਹੇ ਹੋਣ, ਤਾਂ ਸਿਰਫ਼ ਸਾਡੀਆਂ ਗੱਲਾਂ ਤੋਂ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਣਾ। (ਯਾਕੂ. 2:15, 16) ਬਿਲਕੁਲ ਇਸੇ ਤਰ੍ਹਾਂ ਯਹੋਵਾਹ ਅਤੇ ਗੁਆਂਢੀ ਨਾਲ ਪਿਆਰ ਹੋਣ ਕਰਕੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਯਹੋਵਾਹ “ਫ਼ਸਲ ਵੱਢਣ ਲਈ ਹੋਰ ਵਾਢੇ ਘੱਲੇ।” ਪਰ ਸਾਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਖ਼ੁਦ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਵੀ ਕਰਨਾ ਚਾਹੀਦਾ ਹੈ।—ਮੱਤੀ 9:38.
6, 7. (ੳ) ਸਾਡੇ ਪਿਆਰ ਵਿਚ “ਕੋਈ ਛਲ-ਕਪਟ ਨਾ” ਹੋਣ ਦਾ ਕੀ ਮਤਲਬ ਹੈ? (ਅ) ਝੂਠੇ ਪਿਆਰ ਦੀਆਂ ਕੁਝ ਮਿਸਾਲਾਂ ਦਿਓ।
6 ਯੂਹੰਨਾ ਰਸੂਲ ਨੇ ਕਿਹਾ ਕਿ ਸਾਨੂੰ “ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ” ਦੇਣਾ ਚਾਹੀਦਾ ਹੈ। ਇਸ ਲਈ ਸਾਡੇ ਪਿਆਰ ਵਿਚ “ਕੋਈ ਛਲ-ਕਪਟ” ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਦੂਜਿਆਂ ਨੂੰ “ਦਿਲੋਂ ਪਿਆਰ” ਕਰਨਾ ਚਾਹੀਦਾ ਹੈ। (ਰੋਮੀ. 12:9; 2 ਕੁਰਿੰ. 6:6) ਕਈ ਵਾਰ ਸ਼ਾਇਦ ਲੋਕੀ ਪਿਆਰ ਕਰਨ ਦਾ ਢੌਂਗ ਕਰਨ। ਪਰ ਕੀ ਉਨ੍ਹਾਂ ਦਾ ਪਿਆਰ ਸੱਚਾ ਹੈ ਅਤੇ ਕੀ ਉਹ ਦਿਲੋਂ ਪਿਆਰ ਕਰਦੇ ਹਨ? ਉਨ੍ਹਾਂ ਦੇ ਇਰਾਦੇ ਕੀ ਹਨ? ਸੱਚੇ ਪਿਆਰ ਵਿਚ ਪਖੰਡ ਦੀ ਕੋਈ ਜਗ੍ਹਾ ਨਹੀਂ। ਝੂਠੇ ਪਿਆਰ ਦਾ ਕੋਈ ਮੁੱਲ ਨਹੀਂ।
7 ਆਓ ਆਪਾਂ ਝੂਠੇ ਪਿਆਰ ਦੀਆਂ ਕੁਝ ਮਿਸਾਲਾਂ ਦੇਖੀਏ। ਜਦੋਂ ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਹੱਵਾਹ ਨਾਲ ਗੱਲ ਕੀਤੀ ਸੀ, ਤਾਂ ਉਸ ਨੇ ਹੱਵਾਹ ਦੀ ਭਲਾਈ ਕਰਨ ਦਾ ਢੌਂਗ ਕੀਤਾ। ਉਸ ਦੇ ਕੰਮਾਂ ਤੋਂ ਜ਼ਾਹਰ ਹੋਇਆ ਕਿ ਉਹ ਅਸਲ ਵਿਚ ਉਸ ਦੀ ਭਲਾਈ ਨਹੀਂ ਸੀ ਚਾਹੁੰਦਾ। (ਉਤ. 3:4, 5) ਰਾਜਾ ਦਾਊਦ ਦੇ ਦੋਸਤ ਅਹੀਥੋਫ਼ਲ ਨੇ ਆਪਣੇ ਮਤਲਬ ਲਈ ਦਾਊਦ ਨਾਲ ਦਗ਼ਾ ਕੀਤਾ। ਉਸ ਦੇ ਕੰਮਾਂ ਤੋਂ ਸਾਫ਼ ਜ਼ਾਹਰ ਹੋਇਆ ਕਿ ਉਹ ਸੱਚਾ ਦੋਸਤ ਨਹੀਂ ਸੀ। (2 ਸਮੂ. 15:31) ਅੱਜ ਮੰਡਲੀਆਂ ਵਿਚ ਧਰਮ-ਤਿਆਗੀ ਲੋਕ “ਆਪਣੀਆਂ ਚਿਕਨੀਆਂ-ਚੋਪੜੀਆਂ ਗੱਲਾਂ ਅਤੇ ਚਾਪਲੂਸੀਆਂ” ਨਾਲ ਫੁੱਟ ਪਾਉਂਦੇ ਹਨ। (ਰੋਮੀ. 16:17, 18) ਉਹ ਦੂਸਰਿਆਂ ਦੀ ਪਰਵਾਹ ਕਰਨ ਦਾ ਦਿਖਾਵਾਂ ਤਾਂ ਕਰਦੇ ਹਨ, ਪਰ ਅਸਲ ਵਿਚ ਉਹ ਮਤਲਬੀ ਹੁੰਦੇ ਹਨ।
8. ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
8 ਝੂਠਾ ਪਿਆਰ ਕਰਨ ਅਤੇ ਗੱਦਾਰੀ ਕਰਨ ਵਾਲਿਆਂ ਵਿਚ ਕੋਈ ਫ਼ਰਕ ਨਹੀਂ। ਇੱਦਾਂ ਦੇ ਲੋਕ ਦੂਜਿਆਂ ਨੂੰ ਮੱਤੀ 24:51) ਅਸੀਂ ਯਹੋਵਾਹ ਦੇ ਸੇਵਕ ਹਾਂ, ਇਸ ਲਈ ਅਸੀਂ ਕਦੇ ਵੀ ਪਖੰਡੀ ਨਹੀਂ ਬਣਨਾ ਚਾਹੁੰਦੇ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੇਰਾ ਪਿਆਰ ਸੱਚਾ ਹੈ ਜਾਂ ਕੀ ਮੈਂ ਪਖੰਡੀ ਅਤੇ ਮਤਲਬੀ ਹਾਂ?’ ਆਓ ਆਪਾਂ “ਦਿਲੋਂ ਪਿਆਰ” ਦਿਖਾਉਣ ਦੇ ਨੌਂ ਤਰੀਕਿਆਂ ’ਤੇ ਗੌਰ ਕਰੀਏ।
ਧੋਖਾ ਦਿੰਦੇ ਹਨ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਜਾ ਸਕਦਾ ਹੈ, ਪਰ ਯਹੋਵਾਹ ਦੀਆਂ ਅੱਖਾਂ ਵਿਚ ਨਹੀਂ। ਯਿਸੂ ਨੇ ਕਿਹਾ ਕਿ ਪਖੰਡੀਆਂ ਨੂੰ “ਸਖ਼ਤ ਸਜ਼ਾ” ਦਿੱਤੀ ਜਾਵੇਗੀ। (“ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ” ਕਿਵੇਂ ਦੇਈਏ
9. ਸੱਚਾ ਪਿਆਰ ਸਾਨੂੰ ਕੀ ਕਰਨ ਲਈ ਉਕਸਾਉਂਦਾ ਹੈ?
9 ਚਾਹੇ ਕੋਈ ਤੁਹਾਡੇ ਕੰਮਾਂ ਵੱਲ ਧਿਆਨ ਨਾ ਵੀ ਦੇਵੇ, ਤਾਂ ਵੀ ਖ਼ੁਸ਼ੀ-ਖ਼ੁਸ਼ੀ ਕੰਮ ਕਰਦੇ ਰਹੋ। ਸਾਨੂੰ ਦੂਸਰਿਆਂ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ, ਚਾਹੇ ਇਹ ਕੰਮ ਕਦੇ ਵੀ ਕਿਸੇ ਦੀਆਂ ਨਜ਼ਰਾਂ ਵਿਚ ਨਾ ਆਉਣ। (ਮੱਤੀ 6:1-4 ਪੜ੍ਹੋ।) ਪੈਸੇ ਦਾਨ ਕਰਦਿਆਂ ਹਨਾਨਿਆ ਅਤੇ ਸਫ਼ੀਰਾ ਦਾ ਰਵੱਈਆ ਗ਼ਲਤ ਸੀ। ਉਹ ਆਪਣੀ ਤਾਰੀਫ਼ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਰਕਮ ਬਾਰੇ ਵੀ ਝੂਠ ਬੋਲਿਆ। ਇਸ ਲਈ ਉਨ੍ਹਾਂ ਨੂੰ ਇਸ ਛਲ-ਕਪਟ ਦੀ ਸਜ਼ਾ ਮਿਲੀ। (ਰਸੂ. 5:1-10) ਆਪਣੇ ਭੈਣਾਂ-ਭਰਾਵਾਂ ਨਾਲ ਸੱਚਾ ਪਿਆਰ ਹੋਣ ਕਰਕੇ ਅਸੀਂ ਦਿਲੋਂ ਉਨ੍ਹਾਂ ਦੀ ਮਦਦ ਕਰਾਂਗੇ, ਚਾਹੇ ਇਸ ਬਾਰੇ ਕਿਸੇ ਨੂੰ ਕਦੇ ਪਤਾ ਵੀ ਨਾ ਲੱਗੇ। ਉਨ੍ਹਾਂ ਭਰਾਵਾਂ ਬਾਰੇ ਸੋਚੋ ਜੋ ਸਾਨੂੰ ਪਰਮੇਸ਼ੁਰ ਦਾ ਗਿਆਨ ਦੇਣ ਵਿਚ ਪ੍ਰਬੰਧਕ ਸਭਾ ਦੀ ਮਦਦ ਕਰਦੇ ਹਨ। ਅਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਹ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਸ਼ੇਖ਼ੀਆਂ ਨਹੀਂ ਮਾਰਦੇ ਤੇ ਨਾ ਹੀ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ।
10. ਅਸੀਂ ਦੂਜਿਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ?
10 ਦੂਸਰਿਆਂ ਦਾ ਆਦਰ ਕਰਨ ਵਿਚ ਪਹਿਲ ਕਰੋ। (ਰੋਮੀਆਂ 12:10 ਪੜ੍ਹੋ।) ਯਿਸੂ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਦਾ ਆਦਰ ਕੀਤਾ। (ਯੂਹੰ. 13:3-5, 12-15) ਸਾਨੂੰ ਯਿਸੂ ਵਾਂਗ ਨਿਮਰ ਬਣਨ ਅਤੇ ਦੂਸਰਿਆਂ ਨੂੰ ਆਦਰ ਦਿਖਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਚੇਲਿਆਂ ਨੂੰ ਇਹ ਗੱਲ ਪਵਿੱਤਰ ਸ਼ਕਤੀ ਮਿਲਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਮਝ ਆਈ। (ਯੂਹੰ. 13:7) ਅੱਜ ਅਸੀਂ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਬਿਹਤਰ ਨਹੀਂ ਸਮਝਦੇ। ਅਮੀਰ, ਜ਼ਿਆਦਾ ਪੜ੍ਹੇ-ਲਿਖੇ ਜਾਂ ਖ਼ਾਸ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ ਵੀ ਅਸੀਂ ਸਾਰਿਆਂ ਨਾਲ ਆਦਰ ਨਾਲ ਪੇਸ਼ ਆਉਂਦੇ ਹਾਂ। (ਰੋਮੀ. 12:3) ਜਦੋਂ ਦੂਜਿਆਂ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਅਸੀਂ ਈਰਖਾ ਨਹੀਂ ਕਰਦੇ। ਚਾਹੇ ਸਾਨੂੰ ਲੱਗੇ ਕਿ ਇਹ ਤਾਰੀਫ਼ ਸਾਨੂੰ ਵੀ ਮਿਲਣੀ ਚਾਹੀਦੀ ਸੀ, ਪਰ ਫਿਰ ਵੀ ਅਸੀਂ ਉਨ੍ਹਾਂ ਦੀ ਖ਼ੁਸ਼ੀ ਵਿਚ ਖ਼ੁਸ਼ ਹੁੰਦੇ ਹਾਂ।
11. ਦਿਲੋਂ ਤਾਰੀਫ਼ ਕਰਨੀ ਕਿਉਂ ਜ਼ਰੂਰੀ ਹੈ?
11 ਭੈਣਾਂ-ਭਰਾਵਾਂ ਦੀ ਦਿਲੋਂ ਤਾਰੀਫ਼ ਕਰੋ। ਸਾਨੂੰ ਦੂਸਰਿਆਂ ਦੀ ਤਾਰੀਫ਼ ਕਰਨ ਦੇ ਮੌਕੇ ਭਾਲਣੇ ਚਾਹੀਦੇ ਹਨ ਕਿਉਂਕਿ ਤਾਰੀਫ਼ ਕਰਨ ਨਾਲ ਦੂਸਰਿਆਂ ਦਾ “ਹੌਸਲਾ” ਵਧਦਾ ਹੈ। (ਅਫ਼. 4:29) ਪਰ ਸਾਨੂੰ ਲੋਕਾਂ ਦੀ ਤਾਰੀਫ਼ ਚਾਪਲੂਸੀ ਕਰਨ ਲਈ ਨਹੀਂ, ਸਗੋਂ ਦਿਲੋਂ ਕਰਨੀ ਚਾਹੀਦੀ ਹੈ। ਸਾਨੂੰ ਉੱਪਰੋਂ-ਉੱਪਰੋਂ ਤਾਰੀਫ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਲੋੜ ਪੈਣ ਤੇ ਸਲਾਹ ਦੇਣ ਤੋਂ ਪਿੱਛੇ ਹਟਣਾ ਚਾਹੀਦਾ ਹੈ। (ਕਹਾ. 29:5) ਜੇ ਅਸੀਂ ਲੋਕਾਂ ਦੇ ਮੂੰਹ ’ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹਾਂ ਅਤੇ ਪਿੱਠ ਪਿੱਛੇ ਉਨ੍ਹਾਂ ਦੀ ਬੁਰਾਈ ਕਰਦੇ ਹਾਂ, ਤਾਂ ਅਸੀਂ ਪਖੰਡੀ ਹਾਂ। ਪੌਲੁਸ ਰਸੂਲ ਦਾ ਪਿਆਰ ਸੱਚਾ ਸੀ। ਕੁਰਿੰਥ ਦੇ ਮਸੀਹੀਆਂ ਨੂੰ ਲਿਖਦਿਆਂ ਪੌਲੁਸ ਨੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕੀਤੀ। (1 ਕੁਰਿੰ. 11:2) ਪਰ ਲੋੜ ਪੈਣ ਤੇ ਪੌਲੁਸ ਨੇ ਪਿਆਰ ਨਾਲ ਅਤੇ ਸਾਫ਼-ਸਾਫ਼ ਸ਼ਬਦਾਂ ਵਿਚ ਉਨ੍ਹਾਂ ਨੂੰ ਤਾੜਿਆ ਵੀ।—1 ਕੁਰਿੰ. 11:20-22.
12. ਪਰਾਹੁਣਚਾਰੀ ਕਰ ਕੇ ਅਸੀਂ ਸੱਚਾ ਪਿਆਰ ਕਿਵੇਂ ਦਿਖਾ ਸਕਦੇ ਹਾਂ?
12 ਪਰਾਹੁਣਚਾਰੀ ਕਰੋ। ਯਹੋਵਾਹ ਨੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਖੁੱਲ੍ਹ-ਦਿਲੀ ਦਿਖਾਉਣ ਦਾ ਹੁਕਮ ਦਿੱਤਾ ਹੈ। (1 ਯੂਹੰਨਾ 3:17 ਪੜ੍ਹੋ।) ਪਰ ਪਰਾਹੁਣਚਾਰੀ ਦਿਖਾਉਂਦਿਆਂ ਸਾਡੇ ਇਰਾਦੇ ਸਹੀ ਹੋਣੇ ਚਾਹੀਦੇ ਹਨ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਆਪਣੇ ਘਰ ਸਿਰਫ਼ ਆਪਣੇ ਕਰੀਬੀ ਦੋਸਤਾਂ ਜਾਂ ਮੰਡਲੀ ਵਿਚ ਖ਼ਾਸ ਜ਼ਿੰਮੇਵਾਰੀਆਂ ਸੰਭਾਲਣ ਵਾਲਿਆਂ ਨੂੰ ਹੀ ਬੁਲਾਉਂਦਾ ਹਾਂ? ਕੀ ਮੈਂ ਸਿਰਫ਼ ਉਨ੍ਹਾਂ ਨੂੰ ਹੀ ਘਰੇ ਬੁਲਾਉਂਦਾ ਹਾਂ ਜੋ ਬਦਲੇ ਵਿਚ ਮੇਰੇ ਲਈ ਕੁਝ ਕਰਨਗੇ? ਜਾਂ ਕੀ ਮੈਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਖੁੱਲ੍ਹ-ਦਿਲੀ ਦਿਖਾਉਂਦਾ ਹਾਂ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਨਹੀਂ ਜਾਣਦਾ ਜਾਂ ਜੋ ਬਦਲੇ ਵਿਚ ਮੇਰੇ ਲਈ ਕੁਝ ਨਹੀਂ ਕਰ ਸਕਦੇ?’ (ਲੂਕਾ 14:12-14) ਮੰਨ ਲਓ ਕਿ ਕੋਈ ਭਰਾ ਆਪਣੀ ਹੀ ਗ਼ਲਤੀ ਕਰਕੇ ਕਿਸੇ ਮੁਸੀਬਤ ਵਿਚ ਫਸ ਜਾਂਦਾ ਹੈ ਅਤੇ ਉਸ ਨੂੰ ਸਾਡੀ ਲੋੜ ਹੈ। ਜਾਂ ਮੰਨ ਲਓ ਅਸੀਂ ਪਹਿਲਾਂ ਵੀ ਕਿਸੇ ਨੂੰ ਆਪਣੇ ਘਰੇ ਬੁਲਾਇਆ ਸੀ, ਪਰ ਉਸ ਨੇ ਸਾਡਾ ਧੰਨਵਾਦ ਹੀ ਨਹੀਂ ਕੀਤਾ। ਕੀ ਅਸੀਂ ਇਨ੍ਹਾਂ ਹਾਲਾਤਾਂ ਵਿਚ ਵੀ ਉਨ੍ਹਾਂ ਦੀ ਪਰਾਹੁਣਚਾਰੀ ਕਰਾਂਗੇ? ਯਹੋਵਾਹ ਸਾਨੂੰ ਕਹਿੰਦਾ ਹੈ: “ਬਿਨਾਂ ਬੁੜ-ਬੁੜ ਕੀਤੇ ਇਕ-ਦੂਜੇ ਦੀ ਪਰਾਹੁਣਚਾਰੀ ਕਰੋ।” (1 ਪਤ. 4:9) ਨੇਕ ਇਰਾਦੇ ਨਾਲ ਪਰਾਹੁਣਚਾਰੀ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ।—ਰਸੂ. 20:35.
13. (ੳ) ਸ਼ਾਇਦ ਸਾਨੂੰ ਹੋਰ ਜ਼ਿਆਦਾ ਧੀਰਜ ਦਿਖਾਉਣ ਦੀ ਲੋੜ ਕਦੋਂ ਪਵੇ? (ਅ) ਅਸੀਂ ਕਮਜ਼ੋਰਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
13 ਕਮਜ਼ੋਰਾਂ ਨੂੰ ਸਹਾਰਾ ਦਿਓ। ਬਾਈਬਲ ਵਿਚ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ “ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।” ਇਸ ਹੁਕਮ ਨੂੰ ਮੰਨ ਕੇ ਅਸੀਂ ਦਿਖਾ ਸਕਦੇ ਹਾਂ ਕਿ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਸੱਚਾ ਹੈ। (1 ਥੱਸ. 5:14) ਬਹੁਤ ਸਾਰੇ ਭੈਣਾਂ-ਭਰਾਵਾਂ ਦੀ ਨਿਹਚਾ ਪਹਿਲਾਂ ਕਮਜ਼ੋਰ ਸੀ, ਪਰ ਬਾਅਦ ਵਿਚ ਉਨ੍ਹਾਂ ਦੀ ਨਿਹਚਾ ਬਹੁਤ ਮਜ਼ਬੂਤ ਹੋਈ ਹੈ। ਪਰ ਕੁਝ ਭੈਣ-ਭਰਾ ਮਦਦ ਮਿਲਣ ਦੇ ਬਾਵਜੂਦ ਸ਼ਾਇਦ ਜਲਦੀ ਮਜ਼ਬੂਤ ਨਾ ਹੋਣ। ਇਸ ਲਈ ਸਾਨੂੰ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਧੀਰਜ ਅਤੇ ਪਿਆਰ ਦਿਖਾਉਣ ਦੀ ਲੋੜ ਹੈ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਅਸੀਂ ਬਾਈਬਲ ਵਰਤ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹਾਂ। ਅਸੀਂ ਉਨ੍ਹਾਂ ਨੂੰ ਆਪਣੇ ਨਾਲ ਪ੍ਰਚਾਰ ’ਤੇ ਲਿਜਾ ਸਕਦੇ ਹਾਂ ਜਾਂ ਕਦੀ-ਕਦੀ ਕੁਝ ਕਹਿਣ ਦੀ ਬਜਾਇ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣ ਸਕਦੇ ਹਾਂ। ਸਾਨੂੰ ਭੈਣਾਂ-ਭਰਾਵਾਂ ’ਤੇ “ਕਮਜ਼ੋਰ” ਜਾਂ “ਮਜ਼ਬੂਤ” ਦਾ ਠੱਪਾ ਨਹੀਂ ਲਾਉਣਾ ਚਾਹੀਦਾ। ਯਾਦ ਰੱਖੋ ਕਿ ਸਾਰਿਆਂ ਵਿਚ ਕਮੀਆਂ ਵੀ ਹਨ ਤੇ ਖੂਬੀਆਂ ਵੀ। ਪੌਲੁਸ ਰਸੂਲ ਨੇ ਵੀ ਮੰਨਿਆਂ ਕਿ ਉਸ ਵਿਚ ਵੀ ਕਮੀਆਂ ਸਨ। (2 ਕੁਰਿੰ. 12:9, 10) ਸਾਨੂੰ ਸਾਰਿਆਂ ਨੂੰ ਇਕ-ਦੂਜੇ ਤੋਂ ਮਦਦ ਅਤੇ ਹੌਸਲੇ ਦੀ ਲੋੜ ਹੈ।
14. ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਸ਼ਾਂਤੀ ਬਣਾ ਕੇ ਰੱਖੋ। ਮਸੀਹੀਆਂ ਲਈ ਸ਼ਾਂਤੀ ਬਹੁਤ ਅਨਮੋਲ ਹੈ। ਉਦੋਂ ਵੀ ਸ਼ਾਂਤੀ ਬਣਾ ਕੇ ਰੱਖੋ ਜਦੋਂ ਤੁਹਾਨੂੰ ਲੱਗੇ ਕਿ ਤੁਹਾਡੇ ਨਾਲ ਅਨਿਆਂ ਹੋਇਆ ਹੈ ਜਾਂ ਕਿਸੇ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਹੈ। (ਰੋਮੀਆਂ 12:17, 18 ਪੜ੍ਹੋ।) ਜੇ ਅਸੀਂ ਕਿਸੇ ਨੂੰ ਨਾਰਾਜ਼ ਕੀਤਾ ਹੈ, ਤਾਂ ਬੱਸ ਮਾਫ਼ੀ ਮੰਗਣ ਨਾਲ ਹੀ ਸਾਡਾ ਰਿਸ਼ਤਾ ਠੀਕ ਹੋ ਸਕਦਾ ਹੈ। ਪਰ ਸਾਨੂੰ ਉੱਪਰੋਂ-ਉੱਪਰੋਂ ਨਹੀਂ, ਸਗੋਂ ਦਿਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਮਿਸਾਲ ਲਈ, ਇਹ ਨਾ ਕਹੋ ਕਿ “ਮੈਂ ਮਾਫ਼ੀ ਮੰਗਦਾ ਕਿ ਤੈਨੂੰ ਮੇਰੀ ਗੱਲ ਦਾ ਬੁਰਾ ਲੱਗਾ।” ਜ਼ਿਆਦਾ ਚੰਗਾ ਹੋਵੇਗਾ ਜੇ ਅਸੀਂ ਆਪਣੀ ਗ਼ਲਤੀ ਮੰਨ ਕੇ ਇਹ ਕਹੀਏ, “ਮੈਂ ਮਾਫ਼ੀ ਮੰਗਦਾ ਕਿ ਮੈਂ ਤੇਰਾ ਦਿਲ ਦੁਖਾਇਆ।” ਵਿਆਹੁਤਾ ਜ਼ਿੰਦਗੀ ਵਿਚ ਸ਼ਾਂਤੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਕੁਝ ਪਤੀ-ਪਤਨੀ ਸਾਰਿਆਂ ਸਾਮ੍ਹਣੇ ਇਕ-ਦੂਜੇ ਨੂੰ ਪਿਆਰ ਕਰਨ ਦਾ ਦਿਖਾਵਾ ਕਰਦੇ ਹਨ, ਪਰ ਘਰ ਵਿਚ ਉਹ ਇਕ-ਦੂਜੇ ਨੂੰ ਬੁਲਾਉਣ ਲਈ ਵੀ ਰਾਜ਼ੀ ਨਹੀਂ ਹੁੰਦੇ। ਉਹ ਇਕ-ਦੂਜੇ ਨੂੰ ਦਿਲ ਵਿੰਨ੍ਹਣ ਵਾਲੀਆਂ ਗੱਲਾਂ ਕਹਿੰਦੇ ਹਨ ਜਾਂ ਇੱਥੋਂ ਤਕ ਕਿ ਹੱਥ ਵੀ ਚੁੱਕਦੇ ਹਨ। ਪਰ ਮਸੀਹੀਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।
15. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਦਿਲੋਂ ਮਾਫ਼ ਕਰਦੇ ਹਾਂ?
15 ਦਿਲੋਂ ਮਾਫ਼ ਕਰੋ। ਜੇ ਕਿਸੇ ਨੇ ਤੁਹਾਨੂੰ ਨਾਰਾਜ਼ ਕੀਤਾ ਹੈ, ਤਾਂ ਉਸ ਨੂੰ ਮਾਫ਼ ਕਰੋ ਅਤੇ ਗ਼ਲਤੀ ਨੂੰ ਭੁੱਲ ਜਾਓ। ਇਸ ਤਰ੍ਹਾਂ ਕਰਨਾ ਉਦੋਂ ਵੀ ਜ਼ਰੂਰੀ ਹੈ ਜਦੋਂ ਗ਼ਲਤੀ ਕਰਨ ਵਾਲੇ ਨੂੰ ਅਹਿਸਾਸ ਵੀ ਨਾ ਹੋਵੇ ਕਿ ਉਸ ਨੇ ਤੁਹਾਡਾ ਦਿਲ ਦੁਖਾਇਆ ਹੈ। ਦਿਲੋਂ ਮਾਫ਼ ਕਰ ਕੇ “ਪਿਆਰ ਨਾਲ ਇਕ-ਦੂਜੇ ਦੀ ਸਹਿ ਲਵੋ, ਅਤੇ ਇਕ-ਦੂਜੇ ਨਾਲ ਬਣਾ ਕੇ ਰੱਖੋ ਅਤੇ ਪਵਿੱਤਰ ਸ਼ਕਤੀ ਦੁਆਰਾ ਕਾਇਮ ਹੋਏ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਅਫ਼. 4:2, 3) ਦਿਲੋਂ ਮਾਫ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਗ਼ਲਤੀ ਬਾਰੇ ਹੀ ਨਾ ਸੋਚੀ ਜਾਈਏ ਕਿਉਂਕਿ ਪਿਆਰ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” (1 ਕੁਰਿੰ. 13:4, 5) ਦਰਅਸਲ, ਜੇ ਅਸੀਂ ਆਪਣੇ ਦਿਲ ਵਿੱਚੋਂ ਗਿਲੇ-ਸ਼ਿਕਵਿਆਂ ਨੂੰ ਨਹੀਂ ਕੱਢਦੇ, ਤਾਂ ਭੈਣਾਂ-ਭਰਾਵਾਂ ਅਤੇ ਯਹੋਵਾਹ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ। (ਮੱਤੀ 6:14, 15) ਗ਼ਲਤੀ ਕਰਨ ਵਾਲੇ ਲਈ ਪ੍ਰਾਰਥਨਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚੇ ਦਿਲੋਂ ਉਸ ਨੂੰ ਮਾਫ਼ ਕੀਤਾ ਹੈ।—ਲੂਕਾ 6:27, 28.
16. ਖ਼ਾਸ ਜ਼ਿੰਮੇਵਾਰੀ ਮਿਲਣ ਤੇ ਅਸੀਂ ਕੀ ਕਰਨ ਤੋਂ ਬਚਾਂਗੇ?
16 ਆਪਣੇ ਹੀ ਫ਼ਾਇਦੇ ਬਾਰੇ ਨਾ ਸੋਚੋ। ਯਹੋਵਾਹ ਦੀ ਸੇਵਾ ਵਿਚ ਖ਼ਾਸ ਸਨਮਾਨ ਮਿਲਣ ਤੇ ਅਸੀਂ ਸੱਚਾ ਪਿਆਰ ਕਿਵੇਂ ਦਿਖਾ ਸਕਦੇ ਹਾਂ? ਅਸੀਂ ਬਾਈਬਲ ਦੀ ਇਹ ਸਲਾਹ ਮੰਨ ਸਕਦੇ ਹਾਂ: ‘ਆਪਣਾ ਹੀ ਫ਼ਾਇਦਾ ਨਾ ਸੋਚੋ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੋ।’ (1 ਕੁਰਿੰ. 10:24) ਮਿਸਾਲ ਲਈ, ਸੰਮੇਲਨਾਂ ਵਿਚ ਕੁਝ ਸੇਵਾਦਾਰ ਭਰਾ ਬਾਕੀਆਂ ਨਾਲੋਂ ਪਹਿਲਾਂ ਹਾਲ ਵਿਚ ਜਾ ਸਕਦੇ ਹਨ। ਉਹ ਸ਼ਾਇਦ ਸੋਚਣ ਕਿ ਉਹ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਵਧੀਆ ਸੀਟਾਂ ਰੱਖ ਸਕਦੇ ਹਨ। ਪਰ ਉਹ ਇਸ ਤਰ੍ਹਾਂ ਨਹੀਂ ਕਰਦੇ, ਸਗੋਂ ਉਹ ਵਧੀਆ ਸੀਟਾਂ ਦੂਜਿਆਂ ਲਈ ਛੱਡ ਦਿੰਦੇ ਹਨ। ਇਸ ਤਰ੍ਹਾਂ ਕਰ ਕੇ ਉਹ ਨਿਰਸੁਆਰਥ ਪਿਆਰ ਦਿਖਾਉਂਦੇ ਹਨ। ਤੁਸੀਂ ਇਨ੍ਹਾਂ ਦੀ ਚੰਗੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹੋ?
17. ਜੇ ਕਿਸੇ ਮਸੀਹੀ ਕੋਲੋਂ ਕੋਈ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਪਿਆਰ ਹੋਣ ਕਰਕੇ ਉਹ ਕੀ ਕਰੇਗਾ?
17 ਆਪਣੇ ਪਾਪ ਕਬੂਲ ਕਰੋ ਅਤੇ ਦੁਬਾਰਾ ਪਾਪ ਨਾ ਕਰੋ। ਕੁਝ ਮਸੀਹੀ ਗੰਭੀਰ ਪਾਪ ਕਰ ਕੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਸ਼ਾਇਦ ਸ਼ਰਮ ਦੇ ਮਾਰੇ ਜਾਂ ਦੂਜਿਆਂ ਦੀਆਂ ਉਮੀਦਾਂ ਟੁੱਟਣ ਦੇ ਡਰ ਕਰਕੇ ਉਹ ਆਪਣੇ ਪਾਪ ਲੁਕੋ ਲੈਂਦੇ ਹਨ। (ਕਹਾ. 28:13) ਇਕ ਮਸੀਹੀ ਪਾਪ ਲੁਕੋ ਕੇ ਪਿਆਰ ਨਹੀਂ ਦਿਖਾਉਂਦਾ ਕਿਉਂਕਿ ਇਸ ਤਰ੍ਹਾਂ ਕਰ ਕੇ ਉਹ ਖ਼ੁਦ ਨੂੰ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹ ਕਿਵੇਂ? ਸ਼ਾਇਦ ਇਸ ਕਰਕੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਬਰਕਤ ਮੰਡਲੀ ’ਤੇ ਨਾ ਰਹੇ ਅਤੇ ਮੰਡਲੀ ਦੀ ਸ਼ਾਂਤੀ ਭੰਗ ਹੋ ਜਾਵੇ। (ਅਫ਼. 4:30) ਇਸ ਲਈ ਪਿਆਰ ਹੋਣ ਕਰਕੇ ਗੰਭੀਰ ਪਾਪ ਕਰਨ ਵਾਲਾ ਮਸੀਹੀ ਬਜ਼ੁਰਗਾਂ ਨੂੰ ਆਪਣੀ ਗ਼ਲਤੀ ਬਾਰੇ ਦੱਸੇਗਾ ਅਤੇ ਮਦਦ ਹਾਸਲ ਕਰੇਗਾ।—ਯਾਕੂ. 5:14, 15.
18. ਸੱਚਾ ਪਿਆਰ ਕਿੰਨਾ ਕੁ ਜ਼ਰੂਰੀ ਹੈ?
18 ਸਭ ਤੋਂ ਉੱਤਮ ਗੁਣ ਪਿਆਰ ਹੈ। (1 ਕੁਰਿੰ. 13:13) ਸੱਚਾ ਪਿਆਰ ਕਰਨ ਕਰਕੇ ਅਸੀਂ ਪਿਆਰ ਦੇ ਸੋਮੇ ਯਹੋਵਾਹ ਦੀ ਰੀਸ ਕਰਦੇ ਹਾਂ ਅਤੇ ਸਾਡੀ ਪਛਾਣ ਯਿਸੂ ਦੇ ਚੇਲਿਆਂ ਵਜੋਂ ਹੁੰਦੀ ਹੈ। (ਅਫ਼. 5:1, 2) ਪੌਲੁਸ ਨੇ ਕਿਹਾ ਕਿ ਜੇ ਉਹ ਪਿਆਰ ਨਹੀਂ ਕਰਦਾ, ਤਾਂ ਉਹ ਕੁਝ ਵੀ ਨਹੀਂ ਸੀ। (1 ਕੁਰਿੰ. 13:2) ਆਓ ਆਪਾਂ ਸਾਰੇ ਜਣੇ “ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।”