Skip to content

Skip to table of contents

ਜਾਗਰੂਕ ਬਣੋ! ਤੋਂ ਮਦਦ

ਜਾਗਰੂਕ ਬਣੋ! ਤੋਂ ਮਦਦ

ਜਾਗਰੂਕ ਬਣੋ! ਤੋਂ ਮਦਦ

ਬੇਨਿਨ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

◼ ਜਦ 23 ਸਾਲਾਂ ਦੇ ਨੋਐਲ ਨੇ ਫ਼ੈਸਲਾ ਕੀਤਾ ਕਿ ਉਹ ਯਹੋਵਾਹ ਦੇ ਗਵਾਹ ਵਜੋਂ ਪ੍ਰਚਾਰ ਦੇ ਕੰਮ ਵਿਚ ਆਪਣਾ ਪੂਰਾ ਸਮਾਂ ਲਾਉਣ ਲਈ ਅੱਗੇ ਹੋਰ ਪੜ੍ਹਾਈ ਨਹੀਂ ਕਰੇਗਾ, ਤਾਂ ਉਸ ਦੇ ਰਿਸ਼ਤੇਦਾਰਾਂ ਨੂੰ ਲੱਗਾ ਕਿ ਉਹ ਆਪਣੇ ਪੈਰਾਂ ਤੇ ਖੜਾਾ ਨਹੀਂ ਹੋ ਸਕੇਗਾ। ਉਸ ਲਈ ਪਾਰਟ-ਟਾਈਮ ਨੌਕਰੀ ਲੱਭਣੀ ਮੁਸ਼ਕਲ ਸੀ। ਸੋ ਜਦ ਨੋਐਲ ਨੇ ਜਾਗਰੂਕ ਬਣੋ! ਵਿਚ “ਨੌਕਰੀ ਲੱਭਣ ਲਈ ਪੰਜ ਤਰੀਕੇ” ਨਾਂ ਦਾ ਲੇਖ ਦੇਖਿਆ, ਤਾਂ ਉਸ ਨੇ ਉਸ ਲੇਖ ਨੂੰ ਕਈ ਵਾਰ ਪੜ੍ਹਿਆ। * ਕੀ ਇਸ ਲੇਖ ਨੇ ਉਸ ਦੀ ਮਦਦ ਕੀਤੀ? ਹਾਂ, ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਉਹ ਸੋਚਦਾ ਸੀ।

ਇਕ ਦਿਨ ਜਦ ਨੋਐਲ ਘਰ-ਘਰ ਪ੍ਰਚਾਰ ਕਰ ਰਿਹਾ ਸੀ, ਤਾਂ ਇਕ ਪ੍ਰਾਈਵੇਟ ਸਕੂਲ ਦੇ ਡਾਇਰੈਕਟਰ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਯਹੋਵਾਹ ਦਾ ਗਵਾਹ ਸੀ। ਡਾਇਰੈਕਟਰ ਨੂੰ ਆਪਣੇ ਸਕੂਲ ਲਈ ਇਕ ਟੀਚਰ ਦੀ ਲੋੜ ਸੀ ਤੇ ਉਸ ਨੇ ਦੇਖਿਆ ਸੀ ਕਿ ਯਹੋਵਾਹ ਦੇ ਗਵਾਹ ਵਧੀਆ ਢੰਗ ਨਾਲ ਸਿਖਾਉਂਦੇ ਹਨ। ਇਸ ਲਈ ਉਸ ਨੇ ਨੋਐਲ ਨੂੰ ਪੁੱਛਿਆ ਕਿ ਕੀ ਉਹ ਕਿਸੇ ਨੂੰ ਜਾਣਦਾ ਹੈ ਜੋ ਉਸ ਦੇ ਸਕੂਲ ਵਿਚ ਕੰਮ ਕਰ ਸਕਦਾ ਹੈ। ਨੋਐਲ ਦੀ ਨਾ ਸੁਣ ਕੇ ਡਾਇਰੈਕਟਰ ਨੇ ਅੱਗੇ ਕਿਹਾ, “ਤੇਰੇ ਬਾਰੇ ਕੀ?”

ਨੋਐਲ ਨੇ ਪਹਿਲਾਂ ਕਦੇ ਟੀਚਰ ਦਾ ਕੰਮ ਨਹੀਂ ਕੀਤਾ ਸੀ। ਨਾਲੇ ਉਹ ਗੱਲ ਕਰਦੇ ਹੋਏ ਕਦੇ-ਕਦੇ ਰੁਕ-ਰੁਕ ਕੇ ਬੋਲਦਾ ਸੀ। ਬੇਨਿਨ ਵਿਚ ਸਿੱਖਿਆ ਬੋਰਡ ਦੀ ਮੰਗ ਹੈ ਕਿ ਟੀਚਰ ਸਾਫ਼-ਸਾਫ਼ ਬੋਲਣ ਅਤੇ ਕਿਸੇ ਨੂੰ ਟੀਚਰ ਬਣਨ ਤੋਂ ਪਹਿਲਾਂ ਇਹ ਸਾਬਤ ਕਰਨ ਲਈ ਇਮਤਿਹਾਨ ਦੇਣਾ ਪੈਂਦਾ ਹੈ। ਡਾਇਰੈਕਟਰ ਨੇ ਨੋਐਲ ਨੂੰ ਕਿਹਾ: “ਜੇ ਤੂੰ ਇਮਤਿਹਾਨ ਪਾਸ ਕਰ ਲਵੇਂ, ਤਾਂ ਨੌਕਰੀ ਤੇਰੀ ਹੈ।”

ਨੋਐਲ ਨੇ ਯਹੋਵਾਹ ਦੇ ਗਵਾਹਾਂ ਦੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਵਧੀਆ ਤਰੱਕੀ ਕੀਤੀ ਸੀ। ਇਹ ਸਕੂਲ ਹਫ਼ਤੇ ਵਿਚ ਇਕ ਵਾਰ ਲੱਗਦਾ ਹੈ ਅਤੇ ਇਸ ਵਿਚ ਯਹੋਵਾਹ ਦੇ ਗਵਾਹਾਂ ਨੂੰ ਲੋਕਾਂ ਨਾਲ ਗੱਲ ਕਰਨੀ ਅਤੇ ਭਾਸ਼ਣ ਦੇਣੇ ਸਿਖਾਏ ਜਾਂਦੇ ਹਨ। ਨੋਐਲ ਆਪਣੀ ਕਲੀਸਿਯਾ ਵਿਚ ਕਈ ਪਬਲਿਕ ਭਾਸ਼ਣ ਵੀ ਦੇ ਚੁੱਕਾ ਸੀ। ਫਿਰ ਵੀ ਜਦ ਉਹ ਇਮਤਿਹਾਨ ਦੇਣ ਗਿਆ, ਤਾਂ ਉਹ ਘਬਰਾਇਆ ਹੋਇਆ ਸੀ।

ਇਮਤਿਹਾਨ ਲੈਣ ਵਾਲੇ ਨੇ ਉਸ ਨੂੰ ਇਕ ਰਸਾਲਾ ਫੜਾਉਂਦੇ ਹੋਏ ਕਿਹਾ: “ਇਹ ਪੈਰਾ ਜਿਸ ਤੇ ਲਾਲ ਨਿਸ਼ਾਨ ਲੱਗਾ ਹੋਇਆ ਹੈ, ਪੜ੍ਹ ਕੇ ਸੁਣਾ।” ਨੋਐਲ ਹੱਕਾ-ਬੱਕਾ ਰਹਿ ਗਿਆ ਜਦ ਉਸ ਨੇ ਦੇਖਿਆ ਕਿ ਇਹ ਉਹੀ “ਨੌਕਰੀ ਲੱਭਣ ਲਈ ਪੰਜ ਤਰੀਕੇ” ਨਾਂ ਦਾ ਲੇਖ ਸੀ ਜਿਸ ਨੂੰ ਉਹ ਕਈ ਵਾਰ ਪਹਿਲਾਂ ਪੜ੍ਹ ਚੁੱਕਾ ਸੀ। ਇਮਤਿਹਾਨ ਲੈਣ ਵਾਲੇ ਦੇ ਅੱਗੇ ਉਸ ਨੇ ਉਹ ਪੈਰਾ ਸਾਫ਼-ਸਾਫ਼ ਪੜ੍ਹਿਆ ਤੇ ਇਮਤਿਹਾਨ ਪਾਸ ਕਰ ਲਿਆ।

ਇਮਤਿਹਾਨ ਲੈਣ ਵਾਲੇ ਨੇ ਕਿਹਾ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਰਸਾਲੇ ਬਾਕਾਇਦਾ ਪੜ੍ਹਦਾ ਹੈ। ਉਸ ਨੇ ਦੱਸਿਆ: “ਇਹ ਰਸਾਲੇ ਸੋਹਣੇ ਢੰਗ ਨਾਲ ਲਿਖੇ ਗਏ ਹਨ ਅਤੇ ਇਨ੍ਹਾਂ ਤੋਂ ਬਹੁਤ ਜਾਣਕਾਰੀ ਮਿਲਦੀ ਹੈ। ਮੈਂ ਇਨ੍ਹਾਂ ਨੂੰ ਇਮਤਿਹਾਨ ਲੈਣ ਲਈ ਅਕਸਰ ਵਰਤਦਾ ਹਾਂ।”

ਨੋਐਲ ਨੂੰ ਟੀਚਰ ਵਜੋਂ ਨੌਕਰੀ ਮਿਲ ਗਈ। ਸਕੂਲ ਦਾ ਡਾਇਰੈਕਟਰ ਉਸ ਨੂੰ ਅਗਲੇ ਸਾਲ ਵੀ ਨੌਕਰੀ ਤੇ ਰੱਖਣਾ ਚਾਹੁੰਦਾ ਸੀ, ਪਰ ਨੋਐਲ ਨੂੰ ਨਾਂਹ ਕਹਿਣੀ ਪਈ। ਉਸ ਨੂੰ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਬੁਲਾਇਆ ਗਿਆ ਤੇ ਹੁਣ ਉਹ ਉੱਥੇ ਹੀ ਸੇਵਾ ਕਰ ਰਿਹਾ ਹੈ। (g 9/08)

[ਫੁਟਨੋਟ]