Skip to content

Skip to table of contents

ਦੇਸ਼ ਅਤੇ ਲੋਕ

ਕੈਮਰੂਨ ਦਾ ਦੌਰਾ

ਕੈਮਰੂਨ ਦਾ ਦੌਰਾ

ਬਾਕਾ ਲੋਕ, ਜਿਨ੍ਹਾਂ ਨੂੰ ਪਿਗਮੀ ਵੀ ਕਿਹਾ ਜਾਂਦਾ ਹੈ, ਕੈਮਰੂਨ ਦੇ ਮੁਢਲੇ ਵਾਸੀ ਸਨ। ਫਿਰ 16ਵੀਂ ਸਦੀ ਵਿਚ ਪੁਰਤਗਾਲੀ ਲੋਕ ਆ ਗਏ। ਇਸ ਤੋਂ ਕੁਝ ਸਦੀਆਂ ਬਾਅਦ ਮੁਸਲਿਮ ਫੁਲਾਨੀ ਕਬੀਲੇ ਦੇ ਲੋਕਾਂ ਨੇ ਉੱਤਰੀ ਕੈਮਰੂਨ ਉੱਤੇ ਕਬਜ਼ਾ ਕਰ ਲਿਆ। ਅੱਜ ਕੈਮਰੂਨ ਦੇ ਤਕਰੀਬਨ 40% ਲੋਕ ਈਸਾਈ, 20% ਲੋਕ ਮੁਸਲਿਮ ਅਤੇ ਬਾਕੀ 40% ਲੋਕ ਅਫ਼ਰੀਕੀ ਧਰਮਾਂ ਦੇ ਹੋਣ ਦਾ ਦਾਅਵਾ ਕਰਦੇ ਹਨ।

ਯਹੋਵਾਹ ਦੇ ਗਵਾਹਾਂ ਨੇ ਕੈਮਰੂਨ ਵਿਚ ਬੋਲੀ ਜਾਂਦੀ ਭਾਸ਼ਾ ਬਾਸਾ ਵਿਚ ਬਾਈਬਲ-ਆਧਾਰਿਤ ਸਾਹਿੱਤ ਛਾਪਿਆ ਹੈ

ਕੈਮਰੂਨ ਦੇ ਪੇਂਡੂ ਇਲਾਕਿਆਂ ਦੇ ਲੋਕ ਬਹੁਤ ਪਰਾਹੁਣਚਾਰੀ ਕਰਦੇ ਹਨ। ਮਹਿਮਾਨਾਂ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਬੁਲਾ ਕੇ ਖਿਲਾਇਆ-ਪਿਲਾਇਆ ਜਾਂਦਾ ਹੈ। ਜੇ ਕੋਈ ਖਾਣ-ਪੀਣ ਤੋਂ ਮਨ੍ਹਾ ਕਰ ਦੇਵੇ, ਤਾਂ ਇਹ ਮੇਜ਼ਬਾਨ ਲਈ ਅਪਮਾਨ ਦੀ ਗੱਲ ਹੈ ਜਦ ਕਿ ਪਰਾਹੁਣਚਾਰੀ ਸਵੀਕਾਰ ਕਰਨ ਨਾਲ ਉਹ ਖ਼ੁਸ਼ ਹੋ ਜਾਂਦੇ ਹਨ।

ਪਰਿਵਾਰ ਦੇ ਮੈਂਬਰਾਂ ਨੂੰ ਨਮਸਤੇ ਕਰਨ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ। ਇਹ ਵੀ ਪੁੱਛਣਾ ਆਮ ਗੱਲ ਹੈ ਕਿ ਉਨ੍ਹਾਂ ਦੇ ਪਸ਼ੂ ਕਿਵੇਂ ਹਨ! ਕੈਮਰੂਨ ਵਿਚ ਰਹਿੰਦਾ ਜੋਸਫ਼ ਕਹਿੰਦਾ ਹੈ: “ਜਦੋਂ ਮਹਿਮਾਨ ਜਾਂਦਾ ਹੈ, ਤਾਂ ਸਿਰਫ਼ ਅਲਵਿਦਾ ਕਹਿਣਾ ਕਾਫ਼ੀ ਨਹੀਂ ਹੈ। ਅਕਸਰ ਮੇਜ਼ਬਾਨ ਮਹਿਮਾਨ ਨਾਲ ਸੜਕ ਤੇ ਥੋੜ੍ਹੀ ਦੂਰੀ ਤਕ ਗੱਲਾਂ ਕਰਦਾ ਜਾਂਦਾ ਹੈ। ਫਿਰ ਉਹ ਮਹਿਮਾਨ ਨੂੰ ਅਲਵਿਦਾ ਕਹਿ ਕੇ ਘਰ ਆ ਜਾਂਦਾ ਹੈ। ਜਿਸ ਮਹਿਮਾਨ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਉਹ ਸ਼ਾਇਦ ਬੁਰਾ ਮਨਾਵੇ।”

ਸਾਨਾਗਾ ਦਰਿਆ ’ਤੇ ਬੇੜੀਆਂ ਆਮ ਨਜ਼ਰ ਆਉਂਦੀਆਂ ਹਨ। ਬਾਦਬਾਨ ਕਿਸੇ ਵੀ ਕੱਪੜੇ ਦੇ ਬਣੇ ਹੋਏ ਹੁੰਦੇ ਹਨ

ਖਾਣਾ ਖਾਂਦੇ ਵੇਲੇ ਕਈ ਵਾਰ ਦੋਸਤ-ਮਿੱਤਰ ਇੱਕੋ ਪਲੇਟ ਵਿਚ ਖਾਂਦੇ ਹਨ ਤੇ ਕਦੇ-ਕਦੇ ਤਾਂ ਹੱਥਾਂ ਨਾਲ ਖਾਂਦੇ ਹਨ। ਕੈਮਰੂਨ ਵਿਚ ਇਹ ਰੀਤ ਏਕਤਾ ਦਾ ਚਿੰਨ੍ਹ ਹੈ। ਦਰਅਸਲ, ਇਸ ਮੌਕੇ ਦਾ ਲਾਹਾ ਲੈ ਕੇ ਉਨ੍ਹਾਂ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਦੋਸਤੀ ਕਿਸੇ ਵਜ੍ਹਾ ਕਰਕੇ ਫਿੱਕੀ ਪੈ ਗਈ ਹੈ। ਇਕ ਅਰਥ ਵਿਚ ਇਕੱਠੇ ਰੋਟੀ ਖਾਣਾ ਇਹ ਕਹਿਣ ਦਾ ਜ਼ਰੀਆ ਹੈ: “ਹੁਣ ਸਾਡੀ ਸੁਲ੍ਹਾ ਹੋ ਗਈ ਹੈ।” (g13 01-E)

ਇਸ ਰਸਾਲੇ ਨੂੰ ਛਾਪਣ ਵਾਲੇ ਯਹੋਵਾਹ ਦੇ ਗਵਾਹਾਂ ਦੀਆਂ ਕੈਮਰੂਨ ਵਿਚ 300 ਤੋਂ ਜ਼ਿਆਦਾ ਮੰਡਲੀਆਂ ਹਨ ਤੇ ਉਹ ਉੱਥੇ ਤਕਰੀਬਨ 65,000 ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਂਦੇ ਹਨ