ਮੁੱਖ ਪੰਨੇ ਤੋਂ
ਇਕ ਅਨੋਖੀ ਵੈੱਬਸਾਈਟ
-
ਲਗਭਗ 50 ਭਾਸ਼ਾਵਾਂ ਵਿਚ ਬਾਈਬਲ ਅਤੇ 500 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ’ਤੇ ਆਧਾਰਿਤ ਜਾਣਕਾਰੀ ਪੜ੍ਹੋ।
-
ਤਕਰੀਬਨ 70 ਸੈਨਤ ਭਾਸ਼ਾਵਾਂ ਦੇ ਵੀਡੀਓ ਦੇਖੋ।
-
ਸੈਂਕੜੇ ਭਾਸ਼ਾਵਾਂ ਵਿਚ ਵੈੱਬਸਾਈਟ ਖੋਲ੍ਹ ਕੇ ਦੇਖੋ।
-
ਬਾਈਬਲ ਵਿਚ ਦਰਜ ਖ਼ਾਸ ਘਟਨਾਵਾਂ ਬਾਰੇ ਆਡੀਓ ਬਾਈਬਲ ਸੁਣੋ।
-
ਤਸਵੀਰਾਂ ਰਾਹੀਂ ਦੱਸੀਆਂ ਬਾਈਬਲ ਕਹਾਣੀਆਂ ਪੜ੍ਹੋ।
-
ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਬਾਈਬਲ ਡਰਾਮੇ ਅਤੇ ਵੀਡੀਓ ਦੇਖੋ।
-
ਕਿਤਾਬਾਂ, ਰਸਾਲਿਆਂ ਦੇ ਲੇਖ ਅਤੇ ਆਡੀਓ ਫਾਈਲਾਂ ਮੁਫ਼ਤ ਵਿਚ ਡਾਊਨਲੋਡ ਕਰੋ।
-
100 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਜਾਣਕਾਰੀ ਦੇ ਭੰਡਾਰ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ਵਰਤ ਕੇ ਕਈ ਵਿਸ਼ਿਆਂ ’ਤੇ ਰਿਸਰਚ ਕਰੋ।
ਪਤੀ-ਪਤਨੀਆਂ ਲਈ
“ਮੈਂ ਚਾਹੁੰਦਾ ਹਾਂ ਕਿ ਮੇਰਾ ਪਰਿਵਾਰ ਖ਼ੁਸ਼ ਹੋਵੇ। ਹਾਲ ਹੀ ਵਿਚ ਮੈਂ ਤੇ ਮੇਰੀ ਪਤਨੀ ਕਈ ਪਰੇਸ਼ਾਨੀਆਂ ਵਿੱਚੋਂ ਗੁਜ਼ਰੇ ਹਾਂ। ਬੱਚੇ ਪੈਦਾ ਹੋਣ ਤੋਂ ਬਾਅਦ ਸਾਡੀਆਂ ਪਰੇਸ਼ਾਨੀਆਂ ਹੋਰ ਵੀ ਵਧ ਗਈਆਂ। ਸਾਨੂੰ ਮਦਦ ਦੀ ਲੋੜ ਹੈ”
ਬਾਈਬਲ ਕਹਿੰਦੀ ਹੈ:
“ਬੁੱਧੀ ਨਾਲ ਘਰ ਦੀ ਉਸਾਰੀ ਹੁੰਦੀ ਹੈ ਅਤੇ ਸਮਝ ਨਾਲ ਇਹ ਪੱਕਾ ਹੁੰਦਾ ਹੈ।”—ਕਹਾਉਤਾਂ 24:3, CL.
ਵੈੱਬਸਾਈਟ ’ਤੇ ਫ਼ਾਇਦੇਮੰਦ ਜਾਣਕਾਰੀ
“ਪਤੀ-ਪਤਨੀ ਤੇ ਮਾਪੇ” ਸੈਕਸ਼ਨ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਇਹ ਜਾਣਕਾਰੀ ਹੈ:
-
ਨਵੇਂ-ਨਵੇਂ ਵਿਆਹ ਦੀਆਂ ਮੁਸ਼ਕਲਾਂ ਪਾਰ ਕਰਨੀਆਂ
-
ਸੱਸ-ਸਹੁਰੇ ਨਾਲ ਕਿਵੇਂ ਪੇਸ਼ ਆਉਣਾ
-
ਬੱਚਿਆਂ ਨੂੰ ਤਾੜਨਾ ਦੇਣੀ
-
ਬਹਿਸ ਕਰਨੋਂ ਕਿਵੇਂ ਹਟੀਏ
-
ਪੈਸੇ ਸੰਬੰਧੀ ਮੁਸ਼ਕਲਾਂ ਸੁਲਝਾਉਣੀਆਂ
(ਇਹ ਜਾਣਕਾਰੀ ਅੰਗ੍ਰੇਜ਼ੀ ਵਿਚ BIBLE TEACHINGS > COUPLES & PARENTS ਹੇਠਾਂ ਦੇਖੋ)
ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਵਿਚ ਪਰਿਵਾਰ ਸੰਬੰਧੀ ਵੱਖ-ਵੱਖ ਵਿਸ਼ਿਆਂ ’ਤੇ ਗੱਲ ਕੀਤੀ ਗਈ ਹੈ ਜਿਵੇਂ ਕਿ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਲਈ ਆਪਣੇ ਆਪ ਨੂੰ ਤਿਆਰ ਕਰਨਾ ਤੇ ਬਜ਼ੁਰਗ ਮਾਪਿਆਂ ਦੀ ਦੇਖ-ਭਾਲ ਕਰਨੀ।
(ਤੁਸੀਂ ਇਹ ਕਿਤਾਬ www.mt1130.com/pa ’ਤੇ ਵੀ ਪੜ੍ਹ ਸਕਦੇ ਹੋ। ਕਿਤਾਬਾਂ ਅਤੇ ਮੈਗਜ਼ੀਨ > ਕਿਤਾਬਾਂ ਅਤੇ ਬਰੋਸ਼ਰ ਹੇਠਾਂ ਦੇਖੋ)
ਮਾਪਿਆਂ ਲਈ
“ਮੇਰੇ ਬੱਚੇ ਹੀ ਮੇਰੇ ਲਈ ਸਭ ਕੁਝ ਹਨ। ਮੇਰੀ ਇੱਛਾ ਹੈ ਕਿ ਵੱਡੇ ਹੋ ਕੇ ਇਹ ਜ਼ਿੰਮੇਵਾਰ ਤੇ ਸਮਝਦਾਰ ਬਣਨ ਅਤੇ ਇਨ੍ਹਾਂ ’ਤੇ ਮੈਨੂੰ ਮਾਣ ਹੋਵੇ”
ਬਾਈਬਲ ਕਹਿੰਦੀ ਹੈ:
“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6.
ਵੈੱਬਸਾਈਟ ’ਤੇ ਫ਼ਾਇਦੇਮੰਦ ਜਾਣਕਾਰੀ
“ਬੱਚੇ” ਸੈਕਸ਼ਨ ਹੇਠ ਤਸਵੀਰਾਂ ਰਾਹੀਂ ਬਾਈਬਲ ਕਹਾਣੀਆਂ, ਐਕਟੀਵੀਟਿਜ਼, ਵੀਡੀਓ ਤੇ ਬਾਈਬਲ ਕਾਇਦੇ ਵਿੱਚੋਂ ਪਾਠ ਦਿੱਤੇ ਗਏ ਹਨ। ਇਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹੋ ਕਿ ਉਹ:
-
ਕਹਿਣਾ ਮੰਨਣ
-
ਦੂਜਿਆਂ ਬਾਰੇ ਸੋਚਣ
-
ਦੂਜਿਆਂ ਨਾਲ ਮਿਲ ਕੇ ਰਹਿਣ
-
“ਥੈਂਕ ਯੂ” ਕਹਿਣਾ ਸਿੱਖਣ
(ਇਹ ਜਾਣਕਾਰੀ ਅੰਗ੍ਰੇਜ਼ੀ ਵਿਚ BIBLE TEACHINGS > CHILDREN ਹੇਠਾਂ ਦੇਖੋ)
ਤੁਸੀਂ ਸੁੰਦਰ ਤਸਵੀਰਾਂ ਵਾਲੀਆਂ ਕਿਤਾਬਾਂ ਜਿਵੇਂ ਬਾਈਬਲ ਕਹਾਣੀਆਂ ਦੀ ਕਿਤਾਬ (ਪੰਜਾਬੀ) ਅਤੇ ਮਹਾਨ ਸਿੱਖਿਅਕ ਤੋਂ ਸਿੱਖੋ (ਹਿੰਦੀ) ਆਪਣੇ ਬੱਚਿਆਂ ਨਾਲ ਪੜ੍ਹ ਸਕਦੇ ਹੋ।
(ਤੁਸੀਂ ਇਹ ਕਿਤਾਬਾਂ www.mt1130.com/pa ’ਤੇ ਵੀ ਪੜ੍ਹ ਸਕਦੇ ਹੋ। ਕਿਤਾਬਾਂ ਅਤੇ ਮੈਗਜ਼ੀਨ > ਕਿਤਾਬਾਂ ਅਤੇ ਬਰੋਸ਼ਰ ਹੇਠਾਂ ਦੇਖੋ)
ਨੌਜਵਾਨਾਂ ਲਈ
“ਮੈਨੂੰ ਸਕੂਲ ਬਾਰੇ, ਆਪਣੇ ਮਾਪਿਆਂ ਨਾਲ, ਦੋਸਤਾਂ ਨਾਲ ਤੇ ਕੁੜੀਆਂ ਨਾਲ ਪੇਸ਼ ਆਉਣ ਬਾਰੇ ਸਹੀ ਸਲਾਹ ਚਾਹੀਦੀ ਹੈ। ਮੈਂ ਹੁਣ ਬੱਚਾ ਨਹੀਂ ਰਿਹਾ, ਸੋ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਲੈਕਚਰ ਦੇਵੇ”
ਬਾਈਬਲ ਕਹਿੰਦੀ ਹੈ:
‘ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਜੀ ਨੂੰ ਪਰਚਾ।’—ਉਪਦੇਸ਼ਕ ਦੀ ਪੋਥੀ 11:9.
ਵੈੱਬਸਾਈਟ ’ਤੇ ਫ਼ਾਇਦੇਮੰਦ ਜਾਣਕਾਰੀ
“ਨੌਜਵਾਨ” ਸੈਕਸ਼ਨ ਹੇਠ ਲੇਖ ਅਤੇ ਵੀਡੀਓ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ:
-
ਜੇ ਤੁਸੀਂ ਤਨਹਾਈ ਮਹਿਸੂਸ ਕਰਦੇ ਹੋ
-
ਜੇ ਤੁਸੀਂ ਸਕੂਲੇ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ
-
ਜੇ ਤੁਸੀਂ ਘਰ ਦਾ ਅਸੂਲ ਤੋੜਿਆ ਹੋਵੇ
-
ਜੇ ਤੁਹਾਨੂੰ ਡਰਾਇਆ-ਧਮਕਾਇਆ ਜਾਵੇ ਜਾਂ ਤੁਹਾਡੇ ਨਾਲ ਅਸ਼ਲੀਲ ਛੇੜਖਾਨੀ ਕੀਤੀ ਜਾਵੇ
(ਇਹ ਜਾਣਕਾਰੀ ਅੰਗ੍ਰੇਜ਼ੀ ਵਿਚ BIBLE TEACHINGS > TEENAGERS ਹੇਠਾਂ ਦੇਖੋ)
ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਕਿਤਾਬ ਦੇ ਭਾਗ 1 ਅਤੇ 2 ਵਿਚ 77 ਆਮ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।
(ਇਹ ਕਿਤਾਬਾਂ www.mt1130.com ’ਤੇ ਪੜ੍ਹੀਆਂ ਜਾ ਸਕਦੀਆਂ ਹਨ। PUBLICATIONS > BOOKS & BROCHURES ਹੇਠਾਂ ਦੇਖੋ)
ਉਨ੍ਹਾਂ ਲਈ ਜੋ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਹਨ
“ਬਾਈਬਲ ਬਾਰੇ ਜਾਣਨ ਦੀ ਮੇਰੀ ਬੜੀ ਤਮੰਨਾ ਹੈ। ਮੈਂ ਸਿੱਖਣ ਲਈ ਕੀ ਕਰਾਂ?”
ਬਾਈਬਲ ਕਹਿੰਦੀ ਹੈ:
‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ ਲਈ ਫ਼ਾਇਦੇਮੰਦ ਹੈ।’—2 ਤਿਮੋਥਿਉਸ 3:16.
ਵੈੱਬਸਾਈਟ ’ਤੇ ਫ਼ਾਇਦੇਮੰਦ ਜਾਣਕਾਰੀ
ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਸਹੀ ਅਤੇ ਪੜ੍ਹਨ ਨੂੰ ਸੌਖਾ ਹੈ।
(ਕਿਤਾਬਾਂ ਅਤੇ ਮੈਗਜ਼ੀਨ > ਬਾਈਬਲ ਹੇਠਾਂ ਦੇਖੋ)
“ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਸੈਕਸ਼ਨ ਹੇਠ ਤੁਹਾਨੂੰ ਕਈ ਸਵਾਲਾਂ ਦੇ ਸਾਫ਼-ਸਾਫ਼ ਜਵਾਬ ਮਿਲ ਸਕਦੇ ਹਨ ਜਿਵੇਂ ਕਿ “ਮੌਤ ਤੋਂ ਬਾਅਦ ਕੀ ਹੁੰਦਾ ਹੈ?” ਅਤੇ “ਕੀ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਹੈ?”
(ਇਹ ਜਾਣਕਾਰੀ ਅੰਗ੍ਰੇਜ਼ੀ ਵਿਚ BIBLE TEACHINGS > BIBLE QUESTIONS ANSWERED ਹੇਠਾਂ ਦੇਖੋ)
ਜੇ ਤੁਸੀਂ ਬਾਈਬਲ ਸਟੱਡੀ ਕਰਨੀ ਚਾਹੁੰਦੇ ਹੋ, ਤਾਂ “ਬਾਈਬਲ ਦਾ ਅਧਿਐਨ ਮੁਫ਼ਤ ਕਰਨ ਲਈ ਫ਼ਾਰਮ ਭਰੋ।”
(ਮੁੱਖ ਪੰਨੇ ’ਤੇ “ਬਾਈਬਲ ਦਾ ਅਧਿਐਨ ਕਰਨ ਲਈ ਫ਼ਾਰਮ ਭਰੋ” ਲਿੰਕ ਉੱਤੇ ਕਲਿੱਕ ਕਰੋ)
“ਮੈਂ ਬਾਈਬਲ ਪੜ੍ਹਨੀ ਛੱਡ ਦਿੱਤੀ ਸੀ ਕਿਉਂਕਿ ਇਹ ਸਮਝਣੀ ਮੁਸ਼ਕਲ ਸੀ। ਪਰ ਜਦ ਮੈਂ ‘ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?’ ਨਾਂ ਦੀ ਕਿਤਾਬ ਤੋਂ ਬਾਈਬਲ ਸਟੱਡੀ ਕੀਤੀ, ਤਾਂ ਮੈਂ ਹੈਰਾਨ ਰਹਿ ਗਈ ਕਿ ਬਾਈਬਲ ਨੂੰ ਸਮਝਣਾ ਕਿੰਨਾ ਸੌਖਾ ਹੈ।”—ਕ੍ਰਿਸਟੀਨਾ।
ਹਰ ਰੋਜ਼ ਲਗਭਗ 7,00,000 ਲੋਕ jw.org ਵੈੱਬਸਾਈਟ ਦੇਖਦੇ ਹਨ। ਕਿਉਂ ਨਾ ਤੁਸੀਂ ਵੀ ਦੇਖੋ? ▪ (g14 01-E)