ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ
ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ
ਇਸਰਾਏਲੀ ਫਲਿਸਤੀਆਂ ਨਾਲ ਲੜਨ ਲਈ ਨਿਕਲੇ, ਪਰ ਉਹ ਬੁਰੀ ਤਰ੍ਹਾਂ ਹਾਰ ਗਏ ਅਤੇ ਉਨ੍ਹਾਂ ਦੇ ਲਗਭਗ 30,000 ਫ਼ੌਜੀ ਮਾਰੇ ਗਏ। ਪਰ ਇਹ ਉਨ੍ਹਾਂ ਦੀ ਪਹਿਲੀ ਹਾਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਹੋਈ ਇਕ ਲੜਾਈ ਵਿਚ ਉਨ੍ਹਾਂ ਦੇ 4,000 ਫ਼ੌਜੀ ਮਾਰੇ ਗਏ ਸਨ। ਸ਼ੀਲੋਹ ਵਿਚ ਹੰਝੂਆਂ ਦਾ ਹੜ੍ਹ ਆਇਆ ਹੋਇਆ ਸੀ। ਕਿੰਨੇ ਕੁ ਘਰਾਂ ਵਿੱਚੋਂ ਤੀਵੀਆਂ ਅਤੇ ਬੱਚਿਆਂ ਦੀ ਰੋਣ-ਪਿੱਟਣ ਦੀ ਆਵਾਜ਼ ਆਈ ਹੋਵੇਗੀ ਜਦੋਂ ਉਨ੍ਹਾਂ ਨੂੰ ਇਹ ਖ਼ਬਰ ਮਿਲੀ ਕਿ ਉਨ੍ਹਾਂ ਦੇ ਪਿਤਾ, ਪਤੀ, ਬੇਟੇ ਅਤੇ ਭਰਾ ਘਰ ਵਾਪਸ ਨਹੀਂ ਆਉਣਗੇ? ਸਮੂਏਲ ਵੀ ਲੋਕਾਂ ਦੀ ਬਿਪਤਾ ਦੇਖ ਕੇ ਬਹੁਤ ਦੁਖੀ ਹੋਇਆ।—1 ਸਮੂਏਲ 4:1, 2, 10.
ਇਹ ਤਾਂ ਬਹੁਤ ਸਾਰੀਆਂ ਬਿਪਤਾਵਾਂ ਦਾ ਸਿਰਫ਼ ਇਕ ਹਿੱਸਾ ਹੀ ਸੀ। ਪ੍ਰਧਾਨ ਜਾਜਕ ਏਲੀ ਦੇ ਦੋਵੇਂ ਪੁੱਤ੍ਰ, ਹਾਫ਼ਨੀ ਅਤੇ ਫ਼ੀਨਹਾਸ, ਬੁਰੇ ਸਨ। ਉਹ ਆਪਣੇ ਨਾਲ ਸ਼ੀਲੋਹ ਵਿੱਚੋਂ ਪਰਮੇਸ਼ੁਰ ਦੇ ਨੇਮ ਦੇ ਪਵਿੱਤਰ ਸੰਦੂਕ ਨੂੰ ਲੈ ਆਏ ਸਨ। ਇਹ ਸੰਦੂਕ ਡੇਹਰੇ ਦੇ ਅੱਤ ਪਵਿੱਤਰ ਜਗ੍ਹਾ ਵਿਚ ਰੱਖਿਆ ਜਾਂਦਾ ਸੀ ਅਤੇ ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਪਰਮੇਸ਼ੁਰ ਆਪਣੇ ਲੋਕਾਂ ਦੇ ਨਾਲ ਹੈ। ਇਸਰਾਏਲੀ ਇਹ ਸੋਚਦੇ ਹੋਏ ਸੰਦੂਕ ਨੂੰ ਲੜਾਈ ਵਿਚ ਲੈ ਗਏ ਕਿ ਇਸ ਵਿਚ ਕੋਈ ਜਾਦੂ ਹੈ ਜਿਸ ਕਰਕੇ ਉਹ ਲੜਾਈ ਜਿੱਤ ਜਾਣਗੇ। ਪਰ ਫਲਿਸਤੀਆਂ ਨੇ ਸੰਦੂਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਹਾਫ਼ਨੀ ਅਤੇ ਫ਼ੀਨਹਾਸ ਨੂੰ ਜਾਨੋਂ ਮਾਰ ਦਿੱਤਾ।—1 ਸਮੂਏਲ 4:3-11.
ਸਦੀਆਂ ਤੋਂ ਸ਼ੀਲੋਹ ਦੇ ਡੇਹਰੇ ਵਿਚ ਇਸ ਸੰਦੂਕ ਦਾ ਹੋਣਾ ਬਹੁਤ ਸਨਮਾਨ ਦੀ ਗੱਲ ਸੀ। ਪਰ ਹੁਣ ਇਹ ਦੁਸ਼ਮਣਾਂ ਦੇ ਹੱਥ ਵਿਚ ਸੀ। ਇਹ ਖ਼ਬਰ ਸੁਣ ਕੇ 98 ਸਾਲਾਂ ਦਾ ਏਲੀ ਆਪਣੀ ਕੁਰਸੀ ਤੋਂ ਪਿੱਛੇ ਡਿੱਗ ਕੇ ਮਰ ਗਿਆ। ਉਸ ਦੀ ਨੂੰਹ, ਜੋ ਉਸੇ ਦਿਨ ਵਿਧਵਾ ਹੋਈ ਸੀ, ਆਪਣੇ ਬੱਚੇ ਨੂੰ ਜਨਮ ਦੇ ਕੇ ਗੁਜ਼ਰ ਗਈ। ਦਮ ਤੋੜਨ ਤੋਂ ਪਹਿਲਾਂ ਉਸ ਨੇ ਕਿਹਾ: “ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ।” ਵਾਕਈ ਇਸ ਤੋਂ ਬਾਅਦ ਸ਼ੀਲੋਹ ਦੀ ਸ਼ਾਨੋ-ਸ਼ੌਕਤ ਪਹਿਲਾਂ ਵਰਗੀ ਨਹੀਂ ਰਹੀ।—1 ਸਮੂਏਲ 4:12-22.
ਸਮੂਏਲ ਇੰਨੀ ਨਿਰਾਸ਼ਾ ਕਿਵੇਂ ਸਹਿ ਸਕਿਆ? ਕੀ ਇਸ ਨਿਰਾਸ਼ਾ ਦੇ ਬਾਵਜੂਦ ਉਹ ਆਪਣੀ ਨਿਹਚਾ ਮਜ਼ਬੂਤ ਰੱਖ ਕੇ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਿਆ ਜਿਨ੍ਹਾਂ ’ਤੇ ਯਹੋਵਾਹ ਦੀ ਮਿਹਰ ਨਹੀਂ ਰਹੀ? ਅੱਜ ਅਸੀਂ ਵੀ ਨਿਰਾਸ਼ ਹੁੰਦੇ ਹਾਂ ਅਤੇ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ ਜੋ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀਆਂ ਹਨ। ਸੋ ਆਓ ਦੇਖੀਏ ਕਿ ਅਸੀਂ ਸਮੂਏਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ।
ਉਸ ਨੇ “ਧਰਮ ਦੇ ਕੰਮ ਕੀਤੇ”
ਬਾਈਬਲ ਅੱਗੇ ਸਮੂਏਲ ਵੱਲ ਧਿਆਨ ਦੇਣ ਦੀ ਬਜਾਇ ਇਹ ਦੱਸਦੀ ਹੈ ਕਿ ਪਵਿੱਤਰ ਸੰਦੂਕ ਨਾਲ ਕੀ ਹੋਇਆ ਸੀ। ਇਹ ਸਮਝਾਉਂਦੀ ਹੈ ਕਿ ਜਦੋਂ ਫਲਿਸਤੀ ਇਸ ਨੂੰ ਲੈ ਗਏ ਸਨ, ਤਾਂ ਉਨ੍ਹਾਂ ਨਾਲ ਕੀ-ਕੀ ਹੋਇਆ ਅਤੇ ਉਹ ਇਸ ਨੂੰ ਵਾਪਸ ਕਰਨ ਲਈ ਕਿਵੇਂ ਮਜਬੂਰ ਹੋਏ। ਜਦ ਸਮੂਏਲ ਦੀ ਗੱਲ ਦੁਬਾਰਾ ਆਉਂਦੀ ਹੈ, ਤਾਂ 20 ਸਾਲ ਬੀਤ ਚੁੱਕੇ ਹੁੰਦੇ ਹਨ। (1 ਸਮੂਏਲ 7:2) ਇਨ੍ਹਾਂ ਸਾਲਾਂ ਦੌਰਾਨ ਉਸ ਨੇ ਕੀ ਕੀਤਾ? ਸਾਨੂੰ ਇਸ ਬਾਰੇ ਅੰਦਾਜ਼ਾ ਲਾਉਣ ਦੀ ਲੋੜ ਨਹੀਂ।
ਜਦੋਂ ਪਵਿੱਤਰ ਸੰਦੂਕ ਅਜੇ ਸ਼ੀਲੋਹ ਵਿਚ ਸੀ, ਤਾਂ ਸਮੂਏਲ ਦੀਆਂ ਗੱਲਾਂ ਸਾਰੇ ਇਸਰਾਏਲ ਨੂੰ ਅੱਪੜਦੀਆਂ ਰਹੀਆਂ। (1 ਸਮੂਏਲ 4:1) ਬਾਈਬਲ ਦੱਸਦੀ ਹੈ ਕਿ ਬਾਅਦ ਵਿਚ ਸਮੂਏਲ ਹਰ ਸਾਲ ਇਸਰਾਏਲ ਦੇ ਤਿੰਨ ਸ਼ਹਿਰਾਂ ਨੂੰ ਜਾਂਦਾ ਸੀ ਜਿੱਥੇ ਉਹ ਨਿਆਂ ਕਰਦਾ ਸੀ। ਫਿਰ ਉਹ ਰਾਮਾਹ ਨੂੰ ਮੁੜ ਆਉਂਦਾ ਸੀ ਜਿੱਥੇ ਉਸ ਦਾ ਘਰ ਸੀ। (1 ਸਮੂਏਲ 7:15-17) ਇਸ ਤੋਂ ਪਤਾ ਲੱਗਦਾ ਹੈ ਕਿ ਸਮੂਏਲ ਹਮੇਸ਼ਾ ਬਿਜ਼ੀ ਰਹਿੰਦਾ ਸੀ ਅਤੇ ਇਨ੍ਹਾਂ 20 ਸਾਲਾਂ ਦੌਰਾਨ ਉਸ ਕੋਲ ਬਹੁਤ ਕੰਮ ਸੀ।
ਏਲੀ ਦੇ ਪੁੱਤਰਾਂ ਦੀ ਬਦਚਲਣੀ ਕਰਕੇ ਲੋਕਾਂ ਦੀ ਨਿਹਚਾ ਕਮਜ਼ੋਰ ਹੋ ਗਈ ਸੀ। ਇਸ ਕਰਕੇ ਬਹੁਤ ਸਾਰੇ ਇਸਰਾਏਲੀ ਮੂਰਤੀ-ਪੂਜਾ ਕਰਨ ਲੱਗ ਪਏ ਸਨ। 20 ਸਾਲਾਂ ਦੀ ਮਿਹਨਤ ਤੋਂ ਬਾਅਦ ਸਮੂਏਲ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ: “ਜੇ ਕਦੀ ਤੁਸੀਂ ਆਪਣੇ ਸਾਰਿਆਂ ਮਨਾਂ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ 1 ਸਮੂਏਲ 7:3.
ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।”—ਫਲਿਸਤੀਆਂ ਦਾ ਲੋਕਾਂ ਉੱਤੇ ਅਤਿਆਚਾਰ ਵੱਧ ਗਿਆ ਸੀ। ਇਸਰਾਏਲ ਦੀ ਫ਼ੌਜ ਨੂੰ ਤਬਾਹ ਕਰਨ ਤੋਂ ਬਾਅਦ ਫਲਿਸਤੀਆਂ ਨੂੰ ਲੱਗਾ ਕਿ ਉਹ ਜਦ ਮਰਜ਼ੀ ਪਰਮੇਸ਼ੁਰ ਦੇ ਲੋਕਾਂ ਨੂੰ ਦਬਾਅ ਸਕਦੇ ਸਨ। ਪਰ ਸਮੂਏਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇ ਉਹ ਯਹੋਵਾਹ ਵੱਲ ਮੁੜਨ, ਤਾਂ ਇਹ ਸਭ ਕੁਝ ਬਦਲ ਸਕਦਾ ਸੀ। ਕੀ ਉਹ ਇਸ ਤਰ੍ਹਾਂ ਕਰਨ ਲਈ ਤਿਆਰ ਸਨ? ਸਮੂਏਲ ਬਹੁਤ ਖ਼ੁਸ਼ ਹੋਇਆ ਜਦ ਉਨ੍ਹਾਂ ਨੇ ਮੂਰਤੀ-ਪੂਜਾ ਕਰਨੀ ਛੱਡ ਦਿੱਤੀ ਅਤੇ “ਨਿਰੀ ਯਹੋਵਾਹ ਦੀ ਹੀ ਸੇਵਾ ਕੀਤੀ।” ਸਮੂਏਲ ਨੇ ਸਾਰੇ ਇਸਰਾਏਲੀਆਂ ਨੂੰ ਮਿਸਫਾਹ ਸ਼ਹਿਰ ਵਿਚ ਇਕੱਠੇ ਕੀਤਾ ਜੋ ਯਰੂਸ਼ਲਮ ਦੇ ਉੱਤਰ ਵੱਲ ਪਹਾੜੀ ਇਲਾਕੇ ਵਿਚ ਸੀ। ਉਨ੍ਹਾਂ ਨੇ ਇਕੱਠੇ ਹੋ ਕੇ ਵਰਤ ਰੱਖਿਆ ਅਤੇ ਆਪਣੇ ਪਾਪਾਂ ਤੋਂ ਤੋਬਾ ਕੀਤੀ।—1 ਸਮੂਏਲ 7:4-6.
ਫਲਿਸਤੀਆਂ ਨੂੰ ਇਸ ਇਕੱਠ ਬਾਰੇ ਪਤਾ ਲੱਗਾ ਤੇ ਉਨ੍ਹਾਂ ਨੇ ਇਸ ਨੂੰ ਇਸਰਾਏਲੀਆਂ ਉੱਤੇ ਚੜ੍ਹਾਈ ਕਰਨ ਦਾ ਮੌਕਾ ਸਮਝਿਆ। ਉਨ੍ਹਾਂ ਨੇ ਮਿਸਫਾਹ ਵਿਚ ਆਪਣੀ ਫ਼ੌਜ ਭੇਜੀ ਤਾਂਕਿ ਉਹ ਯਹੋਵਾਹ ਦੇ ਭਗਤਾਂ ਦਾ ਨਾਸ਼ ਕਰ ਸਕੇ। ਇਸਰਾਏਲੀ ਇਹ ਖ਼ਬਰ ਸੁਣ ਕੇ ਡਰ ਗਏ ਤੇ ਡਰਦੇ-ਡਰਦੇ ਉਨ੍ਹਾਂ ਨੇ ਸਮੂਏਲ ਨੂੰ ਆਪਣੇ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨ ਲਈ ਕਿਹਾ। ਉਸ ਨੇ ਪ੍ਰਾਰਥਨਾ ਕੀਤੀ ਤੇ ਨਾਲ ਹੀ ਚੜ੍ਹਾਵਾ ਵੀ ਚੜ੍ਹਾਇਆ। ਉਦੋਂ ਹੀ ਫਲਿਸਤੀ ਫ਼ੌਜ ਮਿਸਫਾਹ ਵਿਚ ਉਨ੍ਹਾਂ ਨਾਲ ਲੜਨ ਲਈ ਆ ਪਹੁੰਚੀ। ਫਿਰ ਸਮੂਏਲ ਦੀ ਪ੍ਰਾਰਥਨਾ ਦੇ ਜਵਾਬ ਵਿਚ ਯਹੋਵਾਹ ਦਾ ਗੁੱਸਾ ਫਲਿਸਤੀਆਂ ਉੱਤੇ ਭੜਕਿਆ। ਉਹ “ਫਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ।”—1 ਸਮੂਏਲ 7:7-10.
ਕੀ ਫਲਿਸਤੀ ਉਨ੍ਹਾਂ ਨਿਆਣਿਆਂ ਵਰਗੇ ਸਨ ਜੋ ਬਿਜਲੀ ਦੀ ਗੜ੍ਹਕ ਸੁਣ ਕੇ ਡਰ ਦੇ ਮਾਰੇ ਆਪਣੀਆਂ ਮਾਵਾਂ ਦੇ ਨਾਲ ਚਿੰਬੜ ਜਾਂਦੇ ਹਨ? ਨਹੀਂ, ਇਹ ਹੱਟੇ-ਕੱਟੇ ਅਤੇ ਦਲੇਰ ਫ਼ੌਜੀ ਸਨ! ਪਰ ਅਜਿਹੀ ਗੜ੍ਹਕ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਸੁਣੀ ਸੀ। ਕੀ ਉਹ ਇਸ ਕਰਕੇ ਡਰੇ ਕਿਉਂਕਿ ਇਸ “ਵੱਡੀ ਗੜ੍ਹਕ” ਦੀ ਆਵਾਜ਼ ਬਹੁਤ ਜ਼ੋਰਦਾਰ ਸੀ? ਕੀ ਇਹ ਨੀਲੇ ਆਸਮਾਨ ਵਿੱਚੋਂ ਆਈ ਜਾਂ ਕੀ ਇਸ ਦੀ ਗੂੰਜ ਪਹਾੜੀਆਂ ਵਿੱਚੋਂ ਆਈ? ਜੋ ਵੀ ਸੀ, ਇਸ ਗੜ੍ਹਕ ਨੇ ਫਲਿਸਤੀਆਂ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਉਹ ਇੰਨੇ ਘਬਰਾ ਗਏ ਕਿ ਉਹ ਭੱਜਣ ਲੱਗੇ। ਇਸਰਾਏਲੀਆਂ ਨੇ ਮਿਸਫਾਹ ਤੋਂ ਯਰੂਸ਼ਲਮ ਦੇ ਦੱਖਣ-ਪੱਛਮ ਵੱਲ ਉਨ੍ਹਾਂ ਦਾ ਕਈ ਮੀਲਾਂ ਤਕ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਹਰਾਇਆ।—1 ਸਮੂਏਲ 7:11.
ਇਸ ਲੜਾਈ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤਾਂ ਨੇ ਨਵਾਂ ਮੋੜ ਲਿਆ। ਸਮੂਏਲ ਦੇ ਜੀਉਂਦੇ ਜੀਅ ਫਲਿਸਤੀਆਂ ਨੇ ਦੁਬਾਰਾ ਇਸਰਾਏਲ ਉੱਤੇ ਹਮਲਾ ਨਹੀਂ ਕੀਤਾ, ਸਗੋਂ ਜਿਹੜੇ ਸ਼ਹਿਰ ਉਨ੍ਹਾਂ ਨੇ ਆਪਣੇ ਕਬਜ਼ੇ ਵਿਚ ਲਏ ਹੋਏ ਸਨ ਉਹ ਵੀ ਇਸਰਾਏਲੀਆਂ ਦੇ ਕਬਜ਼ੇ ਵਿਚ ਵਾਪਸ ਆ ਗਏ।—1 ਸਮੂਏਲ 7:13, 14.
ਕਈ ਸਦੀਆਂ ਬਾਅਦ ਪੌਲੁਸ ਰਸੂਲ ਨੇ ਸਮੂਏਲ ਦਾ ਨਾਂ ਉਨ੍ਹਾਂ ਵਫ਼ਾਦਾਰ ਨਿਆਈਆਂ ਅਤੇ ਨਬੀਆਂ ਨਾਲ ਜੋੜਿਆ ਜਿਨ੍ਹਾਂ ਨੇ “ਧਰਮ ਦੇ ਕੰਮ ਕੀਤੇ।” (ਇਬਰਾਨੀਆਂ 11:32, 33) ਸਮੂਏਲ ਨੇ ਵਾਕਈ ਲੋਕਾਂ ਦੀ ਮਦਦ ਕੀਤੀ ਤਾਂਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ। ਉਹ ਇਸ ਕਰਕੇ ਸਫ਼ਲ ਹੋਇਆ ਕਿਉਂਕਿ ਉਸ ਨੇ ਧੀਰਜ ਨਾਲ ਯਹੋਵਾਹ ਦੀ ਉਡੀਕ ਕੀਤੀ ਅਤੇ ਨਿਰਾਸ਼ਾ ਦੇ ਬਾਵਜੂਦ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦਾ ਰਿਹਾ। ਉਸ ਨੇ ਯਹੋਵਾਹ ਦਾ ਸ਼ੁਕਰ ਵੀ ਕੀਤਾ। ਮਿਸਫਾਹ ਵਿਚ ਇਸਰਾਏਲੀਆਂ ਦੀ ਜਿੱਤ ਤੋਂ ਬਾਅਦ ਸਮੂਏਲ ਨੇ ਰਾਹ ਵਿਚ ਇਕ ਪੱਥਰ ਰੱਖਿਆ ਜਿੱਥੇ ਯਹੋਵਾਹ ਨੇ ਆਪਣੇ ਲੋਕਾਂ ਦੀ ਮਦਦ ਕੀਤੀ ਸੀ।—1 ਸਮੂਏਲ 7:12.
ਕੀ ਤੁਸੀਂ ਵੀ “ਧਰਮ ਦੇ ਕੰਮ” ਕਰਨੇ ਚਾਹੁੰਦੇ ਹੋ? ਜੇ ਹਾਂ, ਤਾਂ ਤੁਹਾਨੂੰ ਸਮੂਏਲ ਦੇ ਧੀਰਜ ਤੇ ਨਿਮਰਤਾ ਤੋਂ ਸਿੱਖਣਾ ਅਤੇ
ਪਰਮੇਸ਼ੁਰ ਦਾ ਸ਼ੁਕਰ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਗੁਣਾਂ ਦੀ ਲੋੜ ਹੈ। ਇਹ ਚੰਗੀ ਗੱਲ ਸੀ ਕਿ ਸਮੂਏਲ ਨੇ ਛੋਟੀ ਉਮਰ ਵਿਚ ਹੀ ਇਹ ਗੁਣ ਸਿੱਖ ਲਏ ਸਨ ਕਿਉਂਕਿ ਬਾਅਦ ਵਿਚ ਇਨ੍ਹਾਂ ਗੁਣਾਂ ਕਰਕੇ ਉਹ ਹੋਰ ਵੀ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਿਆ।“ਤੇਰੇ ਪੁੱਤ੍ਰ ਤੇਰੇ ਰਾਹ ਉੱਤੇ ਨਹੀਂ ਚੱਲਦੇ”
ਫਿਰ ਬਾਈਬਲ ਸਾਨੂੰ ਸਮੂਏਲ ਬਾਰੇ ਉਦੋਂ ਦੱਸਦੀ ਹੈ ਜਦੋਂ ਉਹ “ਬੁੱਢਾ ਹੋ ਗਿਆ” ਸੀ। ਉਸ ਦੇ ਦੋ ਪੁੱਤਰ ਸਨ, ਜਿਨ੍ਹਾਂ ਦੇ ਨਾਂ ਯੋਏਲ ਅਤੇ ਅਬਿੱਯਾਹ ਸਨ। ਸਮੂਏਲ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਨਿਆਂ ਦੇ ਕੰਮ ਵਿਚ ਉਸ ਦੀ ਮਦਦ ਕਰਨ। ਪਰ ਅਫ਼ਸੋਸ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ। ਜਿੰਨਾ ਜ਼ਿਆਦਾ ਸਮੂਏਲ ਨੇਕ ਤੇ ਧਰਮੀ ਸੀ ਉੱਨੇ ਹੀ ਉਸ ਦੇ ਪੁੱਤਰ ਬੁਰੇ ਸਨ। ਉਹ ਖ਼ੁਦਗਰਜ਼ ਸਨ ਤੇ ਵੱਢੀ ਲੈ ਕੇ ਲੋਕਾਂ ਦਾ ਨਿਆਂ ਕਰਦੇ ਸਨ।—1 ਸਮੂਏਲ 8:1-3.
ਇਕ ਦਿਨ ਇਸਰਾਏਲ ਦੇ ਬਜ਼ੁਰਗ ਸਮੂਏਲ ਦੇ ਕੋਲ ਸ਼ਿਕਾਇਤ ਲੈ ਕੇ ਆਏ। ਉਨ੍ਹਾਂ ਨੇ ਕਿਹਾ: “ਤੇਰੇ ਪੁੱਤ੍ਰ ਤੇਰੇ ਰਾਹ ਉੱਤੇ ਨਹੀਂ ਚੱਲਦੇ।” (1 ਸਮੂਏਲ 8:4, 5) ਕੀ ਸਮੂਏਲ ਨੂੰ ਇਸ ਬਾਰੇ ਕੁਝ ਪਤਾ ਸੀ? ਬਾਈਬਲ ਇਸ ਬਾਰੇ ਨਹੀਂ ਦੱਸਦੀ। ਏਲੀ ਦੇ ਉਲਟ ਸਮੂਏਲ ਆਪਣੇ ਪੁੱਤਰਾਂ ਦੀ ਬੁਰਾਈ ਲਈ ਜ਼ਿੰਮੇਵਾਰ ਨਹੀਂ ਸੀ। ਯਹੋਵਾਹ ਨੇ ਏਲੀ ਨੂੰ ਇਸ ਲਈ ਸਜ਼ਾ ਦਿੱਤੀ ਸੀ ਕਿਉਂਕਿ ਉਸ ਨੇ ਆਪਣੇ ਪੁੱਤਰਾਂ ਨੂੰ ਸੁਧਾਰਿਆ ਨਹੀਂ ਤੇ ਪਰਮੇਸ਼ੁਰ ਨਾਲੋਂ ਆਪਣੇ ਪੁੱਤਰਾਂ ਦਾ ਜ਼ਿਆਦਾ ਆਦਰ ਕੀਤਾ। (1 ਸਮੂਏਲ 2:27-29) ਪਰ ਯਹੋਵਾਹ ਜਾਣਦਾ ਸੀ ਕਿ ਸਮੂਏਲ ਨੇ ਇਸ ਤਰ੍ਹਾਂ ਦੀ ਗ਼ਲਤੀ ਨਹੀਂ ਕੀਤੀ ਸੀ।
ਬਾਈਬਲ ਇਹ ਨਹੀਂ ਦੱਸਦੀ ਕਿ ਆਪਣੇ ਪੁੱਤਰਾਂ ਦੇ ਬੁਰੇ ਕੰਮਾਂ ਬਾਰੇ ਸੁਣ ਕੇ ਸਮੂਏਲ ਨੂੰ ਕਿੰਨਾ ਦੁੱਖ ਹੋਇਆ ਹੋਣਾ ਤੇ ਉਹ ਕਿੰਨਾ ਨਿਰਾਸ਼ ਤੇ ਪਰੇਸ਼ਾਨ ਹੋਇਆ ਹੋਣਾ। ਪਰ ਕਈ ਮਾਪੇ ਉਸ ਦਾ ਦੁੱਖ ਸਮਝ ਸਕਦੇ ਹਨ। ਇਨ੍ਹਾਂ ਅੰਤ ਦੇ ਦਿਨਾਂ ਵਿਚ ਇਹ ਤਾਂ ਘਰ-ਘਰ ਦੀ ਕਹਾਣੀ ਹੈ ਕਿ ਬੱਚੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ। (2 ਤਿਮੋਥਿਉਸ 3:1-5) ਉਨ੍ਹਾਂ ਮਾਪਿਆਂ ਨੂੰ ਸਮੂਏਲ ਦੀ ਮਿਸਾਲ ਤੋਂ ਦਿਲਾਸਾ ਮਿਲ ਸਕਦਾ ਹੈ ਜਿਨ੍ਹਾਂ ਦੇ ਬੱਚੇ ਉਨ੍ਹਾਂ ਦੇ ਕਹਿਣੇਕਾਰ ਨਹੀਂ ਹਨ। ਭਾਵੇਂ ਕਿ ਸਮੂਏਲ ਦੇ ਪੁੱਤਰ ਗ਼ਲਤ ਰਾਹ ’ਤੇ ਪੈ ਗਏ ਸਨ, ਪਰ ਉਹ ਆਪ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। ਯਾਦ ਰੱਖੋ ਕਿ ਭਾਵੇਂ ਮਾਪਿਆਂ ਦੀ ਸਿੱਖਿਆ ਤੇ ਤਾੜਨਾ ਬੱਚਿਆਂ ਦੇ ਦਿਲਾਂ ਤਕ ਨਹੀਂ ਪਹੁੰਚਦੀ, ਫਿਰ ਵੀ ਮਾਪਿਆਂ ਦੀ ਚੰਗੀ ਮਿਸਾਲ ਉਨ੍ਹਾਂ ’ਤੇ ਚੰਗਾ ਅਸਰ ਪਾ ਸਕਦੀ ਹੈ। ਚੰਗੀ ਮਿਸਾਲ ਕਾਇਮ ਕਰ ਕੇ ਮਾਪੇ ਸਮੂਏਲ ਵਾਂਗ ਆਪਣੇ ਪਿਤਾ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹਨ।
“ਕਿਸੇ ਨੂੰ ਸਾਡਾ ਪਾਤਸ਼ਾਹ ਠਹਿਰਾ ਦੇਹ”
ਸਮੂਏਲ ਦੇ ਪੁੱਤਰ ਤਾਂ ਸੋਚ ਵੀ ਨਹੀਂ ਸਕਦੇ ਸਨ ਕਿ ਉਨ੍ਹਾਂ ਦੇ ਲਾਲਚ ਤੇ ਖ਼ੁਦਗਰਜ਼ੀ ਦਾ ਕਿੰਨਾ ਬੁਰਾ ਅੰਜਾਮ ਨਿਕਲਣਾ 1 ਸਮੂਏਲ 8:5, 6.
ਸੀ। ਉਨ੍ਹਾਂ ਦੀ ਬੁਰਾਈ ਕਰਕੇ ਇਸਰਾਏਲ ਦੇ ਬਜ਼ੁਰਗਾਂ ਨੇ ਸਮੂਏਲ ਨੂੰ ਅੱਗੇ ਕਿਹਾ: “ਤੂੰ ਸਾਡਾ ਨਿਆਉਂ ਕਰਨ ਲਈ ਜਿੱਕੁਰ ਸਭਨਾਂ ਲੋਕਾਂ ਵਿੱਚ ਹੈ ਕਿਸੇ ਨੂੰ ਸਾਡਾ ਪਾਤਸ਼ਾਹ ਠਹਿਰਾ ਦੇਹ।” ਕੀ ਇਹ ਮੰਗ ਕਰਨ ਤੇ ਸਮੂਏਲ ਨੂੰ ਲੱਗਾ ਕਿ ਲੋਕ ਉਸ ਨੂੰ ਠੁਕਰਾ ਰਹੇ ਸਨ? ਹੋ ਸਕਦਾ ਹੈ ਕਿਉਂਕਿ ਉਹ ਕਈ ਸਾਲਾਂ ਤੋਂ ਲੋਕਾਂ ਦਾ ਨਿਆਂ ਕਰਦਾ ਆ ਰਿਹਾ ਸੀ। ਹੁਣ ਉਹ ਨਿਆਂ ਕਰਨ ਲਈ ਕਿਸੇ ਨਬੀ ਨੂੰ ਨਹੀਂ, ਬਲਕਿ ਆਲੇ-ਦੁਆਲੇ ਦੀਆਂ ਕੌਮਾਂ ਵਾਂਗ ਰਾਜਾ ਚਾਹੁੰਦੇ ਸਨ! ਸਮੂਏਲ ਨੂੰ ਇਹ ਗੱਲ ਕਿੱਦਾਂ ਲੱਗੀ? ਅਸੀਂ ਪੜ੍ਹਦੇ ਹਾਂ ਕਿ ਇਹ ਗੱਲ ਉਸ ਨੂੰ “ਮਾੜੀ ਲੱਗੀ।”—ਧਿਆਨ ਦਿਓ ਕਿ ਯਹੋਵਾਹ ਨੇ ਕੀ ਜਵਾਬ ਦਿੱਤਾ ਜਦੋਂ ਸਮੂਏਲ ਨੇ ਇਸ ਬਾਰੇ ਉਸ ਨੂੰ ਪ੍ਰਾਰਥਨਾ ਕੀਤੀ: “ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਓਹ ਤੈਨੂੰ ਆਖਣ ਕੰਨ ਲਾ ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗ ਦਿੱਤਾ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ।” ਲੋਕਾਂ ਨੇ ਸਮੂਏਲ ਨੂੰ ਨਹੀਂ, ਸਗੋਂ ਯਹੋਵਾਹ ਨੂੰ ਠੁਕਰਾਇਆ ਸੀ। ਉਨ੍ਹਾਂ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਕਿੰਨਾ ਨਿਰਾਦਰ ਕੀਤਾ! ਯਹੋਵਾਹ ਨੇ ਆਪਣੇ ਨਬੀ ਰਾਹੀਂ ਇਸਰਾਏਲੀਆਂ ਨੂੰ ਖ਼ਬਰਦਾਰ ਕੀਤਾ ਕਿ ਜੇ ਉਹ ਰਾਜਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਜਦੋਂ ਸਮੂਏਲ ਨੇ ਉਨ੍ਹਾਂ ਨੂੰ ਇਹ ਗੱਲ ਦੱਸੀ, ਤਾਂ ਵੀ ਉਨ੍ਹਾਂ ਨੇ ਜ਼ਿੱਦ ਕੀਤੀ: “ਨਹੀਂ ਸਗੋਂ ਸਾਨੂੰ ਆਪਣੇ ਉੱਤੇ ਪਾਤਸ਼ਾਹ ਲੋੜੀਦਾ ਹੈ।” ਪਰਮੇਸ਼ੁਰ ਦਾ ਕਹਿਣਾ ਮੰਨ ਕੇ ਸਮੂਏਲ ਨੇ ਜਾ ਕੇ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਨੂੰ ਮਸਹ ਕੀਤਾ।—1 ਸਮੂਏਲ 8:7-19.
ਸਮੂਏਲ ਨੇ ਪਰਮੇਸ਼ੁਰ ਦਾ ਕਹਿਣਾ ਤਾਂ ਮੰਨਿਆ, ਪਰ ਕੀ ਉਹ ਗੁੱਸੇ ਸੀ? ਕੀ ਉਸ ਨੇ ਨਿਰਾਸ਼ ਹੋ ਕੇ ਆਪਣੇ ਦਿਲ ਵਿਚ ਜ਼ਹਿਰ ਘੁੱਲਣ ਦਿੱਤਾ? ਅਜਿਹੇ ਹਾਲਾਤਾਂ ਵਿਚ ਸ਼ਾਇਦ ਕੁਝ ਲੋਕ ਇੱਦਾਂ ਕਰਨ, ਪਰ ਸਮੂਏਲ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਨੇ ਸ਼ਾਊਲ ਨੂੰ ਮਸਹ ਕੀਤਾ ਤੇ ਸਵੀਕਾਰ ਕੀਤਾ ਕਿ ਇਹ ਯਹੋਵਾਹ ਦਾ ਚੁਣਿਆ ਹੋਇਆ ਬੰਦਾ ਸੀ। ਉਸ ਨੇ ਸ਼ਾਊਲ ਨੂੰ ਚੁੰਮ ਕੇ ਉਸ ਦਾ ਸੁਆਗਤ ਕੀਤਾ ਤੇ ਇਸ ਨਵੇਂ ਰਾਜੇ ਦੇ ਅਧੀਨ ਹੋਇਆ। ਫਿਰ ਉਸ ਨੇ ਲੋਕਾਂ ਨੂੰ ਕਿਹਾ: “ਜਿਹ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਇੱਕ ਵੀ ਨਹੀਂ।”—1 ਸਮੂਏਲ 10:1, 24.
ਸਮੂਏਲ ਨੇ ਇਸ ਨਵੇਂ ਚੁਣੇ ਹੋਏ ਰਾਜੇ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਦੇਣ ਦੀ ਬਜਾਇ ਉਸ ਦੀਆਂ ਖੂਬੀਆਂ ਉੱਤੇ ਧਿਆਨ ਲਾਇਆ। ਲੋਕਾਂ ਨੂੰ ਖ਼ੁਸ਼ ਕਰਨ ਦੀ ਬਜਾਇ ਉਸ ਨੇ ਪਰਮੇਸ਼ੁਰ ਪ੍ਰਤਿ ਆਪਣੀ ਵਫ਼ਾਦਾਰੀ ਬਣਾਈ ਰੱਖੀ। (1 ਸਮੂਏਲ 12:1-4) ਉਸ ਨੇ ਯਹੋਵਾਹ ਦੇ ਨਬੀ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾਇਆ ਤੇ ਪਰਮੇਸ਼ੁਰ ਦੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਵੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ। ਲੋਕਾਂ ਨੇ ਉਸ ਦੀ ਸਲਾਹ ਨੂੰ ਮੰਨਿਆ ਤੇ ਸਮੂਏਲ ਨੂੰ ਆਪਣੇ ਲਈ ਪ੍ਰਾਰਥਨਾ ਕਰਨ ਲਈ ਬੇਨਤੀ ਕੀਤੀ। ਉਸ ਨੇ ਉਨ੍ਹਾਂ ਨੂੰ ਇਹ ਵਧੀਆ ਜਵਾਬ ਦਿੱਤਾ: “ਮੈਥੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਬੇਨਤੀ ਕਰਨੀ ਛੱਡ ਕੇ ਯਹੋਵਾਹ ਦਾ ਪਾਪੀ ਬਣਾਂ ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਾਂਗਾ ਜੋ ਚੰਗਾ ਅਤੇ ਸਿੱਧਾ ਹੈ।”—1 ਸਮੂਏਲ 12:21-24.
ਕੀ ਤੁਸੀਂ ਕਦੇ ਇਸ ਲਈ ਨਿਰਾਸ਼ ਹੋਏ ਹੋ ਕਿ ਕਿਸੇ ਹੋਰ ਨੂੰ ਕੋਈ ਖ਼ਾਸ ਜ਼ਿੰਮੇਵਾਰੀ ਜਾਂ ਸਨਮਾਨ ਮਿਲਿਆ ਹੈ? ਸਮੂਏਲ ਦੀ ਮਿਸਾਲ ਤੋਂ ਅਸੀਂ ਇਹੀ ਸਿੱਖਦੇ ਹਾਂ ਕਿ ਸਾਨੂੰ ਕਿਸੇ ਦੀ ਤਰੱਕੀ ਦੇਖ ਕੇ ਆਪਣੇ ਮਨ ਵਿਚ ਜ਼ਹਿਰ ਨਹੀਂ ਘੁੱਲਣ ਦੇਣਾ ਚਾਹੀਦਾ ਹੈ। ਯਹੋਵਾਹ ਦੀ ਸੇਵਾ ਕਰਨ ਵਿਚ ਸਾਰਿਆਂ ਕੋਲ ਬਹੁਤ ਕੁਝ ਕਰਨ ਨੂੰ ਹੈ ਤੇ ਅਸੀਂ ਇਸ ਤੋਂ ਖ਼ੁਸ਼ੀ ਪਾ ਸਕਦੇ ਹਾਂ।
“ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਂਗਾ?”
ਸ਼ਾਊਲ ਵਿਚ ਸੱਚ-ਮੁੱਚ ਕਈ ਖੂਬੀਆਂ ਸਨ। ਉਹ ਉੱਚਾ-ਲੰਬਾ ਤੇ ਸੋਹਣਾ-ਸੁਨੱਖਾ ਹੋਣ ਤੋਂ ਇਲਾਵਾ ਦਲੇਰ, ਕਾਬਲ ਤੇ ਨਿਮਰ ਵੀ ਸੀ। (1 ਸਮੂਏਲ 10:22, 23, 27) ਇਸ ਦੇ ਨਾਲ-ਨਾਲ ਸ਼ਾਊਲ ਆਪਣੇ ਫ਼ੈਸਲੇ ਖ਼ੁਦ ਕਰਨ ਦੇ ਕਾਬਲ ਸੀ ਤੇ ਉਹ ਚੁਣ ਸਕਦਾ ਸੀ ਕਿ ਉਹ ਜ਼ਿੰਦਗੀ ਵਿਚ ਕੀ-ਕੀ ਕਰੇਗਾ। (ਬਿਵਸਥਾ ਸਾਰ 30:19) ਕੀ ਉਸ ਨੇ ਜ਼ਿੰਦਗੀ ਵਿਚ ਸਹੀ ਫ਼ੈਸਲੇ ਕੀਤੇ?
ਅਫ਼ਸੋਸ ਦੀ ਗੱਲ ਹੈ ਕਿ ਕਈ ਵਾਰ ਜਦੋਂ ਕਿਸੇ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ, ਤਾਂ ਉਸ ਵਿਚ ਘਮੰਡ ਆ ਜਾਂਦਾ ਹੈ। ਇਹੀ ਗੱਲ ਸ਼ਾਊਲ ਨਾਲ ਹੋਈ। ਸ਼ਾਊਲ ਨੇ ਯਹੋਵਾਹ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਤੋੜਨ ਦਾ ਫ਼ੈਸਲਾ ਕੀਤਾ, ਜੋ ਯਹੋਵਾਹ ਨੇ ਸਮੂਏਲ ਰਾਹੀਂ ਉਸ ਨੂੰ ਦਿੱਤੇ ਸਨ। ਇਕ ਵਾਰ ਸ਼ਾਊਲ ਸਮੂਏਲ ਦੀ ਉਡੀਕ ਕਰ ਰਿਹਾ ਸੀ ਕਿ ਉਹ ਆ ਕੇ ਬਲੀ ਚੜ੍ਹਾਵੇ, ਪਰ ਉਹ ਨੂੰ ਲੱਗਾ ਕਿ ਸਮੂਏਲ ਆਉਣ ਵਿਚ ਦੇਰ ਕਰ ਰਿਹਾ ਹੈ। ਇਸ ਕਰਕੇ ਉਸ ਨੇ ਬੇਸਬਰਾ ਹੋ ਕੇ ਬਲੀ ਚੜ੍ਹਾ ਦਿੱਤੀ ਜੋ ਸਿਰਫ਼ ਸਮੂਏਲ ਹੀ ਚੜ੍ਹਾ ਸਕਦਾ ਸੀ। ਇਸ ਤੋਂ ਬਾਅਦ ਸਮੂਏਲ ਨੇ ਉਸ ਨੂੰ ਤਾੜਨਾ ਦਿੱਤੀ ਤੇ ਦੱਸਿਆ ਕਿ ਰਾਜ ਉਸ ਦੇ ਖ਼ਾਨਦਾਨ ਵਿਚ ਨਹੀਂ ਰਹੇਗਾ। ਤਾੜਨਾ ਕਬੂਲ ਕਰਨ ਦੀ ਬਜਾਇ ਸ਼ਾਊਲ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਹੋਰ ਵੀ ਗ਼ਲਤ ਕੰਮ ਕੀਤੇ।—1 ਸਮੂਏਲ 13:8, 9, 13, 14.
ਸਮੂਏਲ ਦੇ ਰਾਹੀਂ ਯਹੋਵਾਹ ਨੇ ਸ਼ਾਊਲ ਨੂੰ ਅਮਾਲੇਕੀਆਂ 1 ਸਮੂਏਲ 15:1-33.
ਨਾਲ ਲੜਾਈ ਕਰਨ ਲਈ ਕਿਹਾ। ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਕਿ ਬਾਕੀ ਚੀਜ਼ਾਂ ਦੇ ਨਾਲ-ਨਾਲ ਉਹ ਦੁਸ਼ਟ ਰਾਜੇ ਅਗਾਗ ਨੂੰ ਵੀ ਜਾਨੋਂ ਮਾਰ ਦੇਵੇ। ਪਰ ਸ਼ਾਊਲ ਨੇ ਨਾ ਤਾਂ ਰਾਜੇ ਅਗਾਗ ਨੂੰ ਮਾਰਿਆ ਤੇ ਨਾ ਹੀ ਵਧੀਆ ਚੀਜ਼ਾਂ ਨੂੰ ਨਾਸ਼ ਕੀਤਾ। ਜਦੋਂ ਸਮੂਏਲ ਉਸ ਨੂੰ ਤਾੜਨਾ ਦੇਣ ਆਇਆ, ਤਾਂ ਅਸੀਂ ਦੇਖ ਸਕਦੇ ਹਾਂ ਕਿ ਸ਼ਾਊਲ ਕਿੰਨਾ ਬਦਲ ਚੁੱਕਾ ਸੀ। ਨਿਮਰ ਹੋ ਕੇ ਤਾੜਨਾ ਮੰਨਣ ਦੀ ਬਜਾਇ ਉਸ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਆਪਣਾ ਦੋਸ਼ ਦੂਜਿਆਂ ਉੱਤੇ ਮੜ੍ਹਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਸ ਨੇ ਇਹ ਵੀ ਕਿਹਾ ਕਿ ਉਸ ਨੇ ਕੁਝ ਚੀਜ਼ਾਂ ਯਹੋਵਾਹ ਨੂੰ ਚੜ੍ਹਾਵਾ ਚੜ੍ਹਾਉਣ ਲਈ ਬਚਾਈਆਂ ਸਨ। ਫਿਰ ਸਮੂਏਲ ਨੇ ਇਹ ਸ਼ਬਦ ਕਹੇ: ‘ਮੰਨਣਾ ਭੇਟਾਂ ਚੜ੍ਹਾਉਣ ਨਾਲੋਂ ਚੰਗਾ ਹੈ।’ ਸਮੂਏਲ ਨੇ ਉਸ ਨੂੰ ਝਿੜਕਿਆ ਤੇ ਦਲੇਰੀ ਨਾਲ ਯਹੋਵਾਹ ਦਾ ਫ਼ੈਸਲਾ ਸੁਣਾਇਆ: ਰਾਜ ਸ਼ਾਊਲ ਤੋਂ ਖੋਹ ਕੇ ਕਿਸੇ ਹੋਰ ਨੂੰ ਦਿੱਤਾ ਜਾਵੇਗਾ।—ਸ਼ਾਊਲ ਦੀਆਂ ਗ਼ਲਤੀਆਂ ਦੇਖ ਕੇ ਸਮੂਏਲ ਬਹੁਤ ਹੀ ਦੁਖੀ ਸੀ। ਉਹ ਸਾਰੀ ਰਾਤ ਯਹੋਵਾਹ ਦੇ ਅੱਗੇ ਰੋਂਦਾ ਰਿਹਾ। ਉਹ ਸ਼ਾਊਲ ਕਰਕੇ ਬਹੁਤ ਉਦਾਸ ਸੀ। ਸ਼ੁਰੂ ਵਿਚ ਸਮੂਏਲ ਨੇ ਸ਼ਾਊਲ ਵਿਚ ਬਹੁਤ ਸਾਰੇ ਚੰਗੇ ਗੁਣ ਦੇਖੇ ਸਨ, ਪਰ ਹੁਣ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਸੀ। ਪਹਿਲਾਂ-ਪਹਿਲ ਤਾਂ ਸ਼ਾਊਲ ਬਹੁਤ ਚੰਗਾ ਸੀ, ਪਰ ਹੁਣ ਉਹ ਬਦਲ ਚੁੱਕਾ ਸੀ ਤੇ ਉਸ ਨੇ ਯਹੋਵਾਹ ਤੋਂ ਵੀ ਮੂੰਹ ਮੋੜ ਲਿਆ ਸੀ। ਇਸ ਤੋਂ ਬਾਅਦ ਸਮੂਏਲ ਨੇ ਸ਼ਾਊਲ ਦਾ ਫਿਰ ਕਦੀ ਮੂੰਹ ਨਾ ਦੇਖਿਆ। ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਸਮੂਏਲ ਨੂੰ ਸੁਧਾਰਿਆ: “ਕਦ ਤੋੜੀ ਤੂੰ ਸ਼ਾਊਲ ਉੱਤੇ ਸੋਗ ਕਰਦਾ ਰਹੇਂਗਾ ਭਾਵੇਂ ਮੈਂ ਉਹ ਨੂੰ ਇਸਰਾਏਲ ਦੇ ਰਾਜ ਉੱਤੋਂ ਰੱਦਿਆ? ਤੂੰ ਆਪਣੇ ਸਿੰਙ ਵਿੱਚ ਤੇਲ ਭਰ ਅਤੇ ਜਾਹ। ਮੈਂ ਤੈਨੂੰ ਬੈਤਲਹਮੀ ਯੱਸੀ ਦੇ ਕੋਲ ਘੱਲਦਾ ਹਾਂ ਕਿਉਂ ਜੋ ਉਹ ਦੇ ਪੁੱਤ੍ਰਾਂ ਵਿੱਚੋਂ ਇੱਕ ਨੂੰ ਮੈਂ ਆਪਣੇ ਲਈ ਪਾਤਸ਼ਾਹ ਠਹਿਰਾਇਆ ਹੈ।”—1 ਸਮੂਏਲ 15:34, 35; 16:1.
ਯਹੋਵਾਹ ਦਾ ਮਕਸਦ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਇਨਸਾਨ ਉਸ ਦੇ ਵਫ਼ਾਦਾਰ ਰਹਿਣਗੇ ਕਿ ਨਹੀਂ। ਜੇ ਇਕ ਇਨਸਾਨ ਵਫ਼ਾਦਾਰ ਨਹੀਂ ਰਹਿੰਦਾ, ਤਾਂ ਯਹੋਵਾਹ ਆਪਣੀ ਮਰਜ਼ੀ ਪੂਰੀ ਕਰਵਾਉਣ ਲਈ ਉਸ ਦੀ ਥਾਂ ਹੋਰ ਕਿਸੇ ਨੂੰ ਚੁਣ ਸਕਦਾ ਹੈ। ਸਮੂਏਲ ਸ਼ਾਊਲ ਕਰਕੇ ਉਦਾਸ ਹੋ ਕੇ ਬੈਠਾ ਹੀ ਨਹੀਂ ਰਿਹਾ। ਯਹੋਵਾਹ ਦੇ ਕਹਿਣ ਤੇ ਸਮੂਏਲ ਬੈਤਲਹਮ ਵਿਚ ਯੱਸੀ ਦੇ ਘਰ ਗਿਆ ਜਿੱਥੇ ਉਸ ਨੂੰ ਯੱਸੀ ਦੇ ਸੋਹਣੇ-ਸੁਨੱਖੇ ਮੁੰਡੇ ਮਿਲੇ। ਪਰ ਸ਼ੁਰੂ ਤੋਂ ਹੀ ਯਹੋਵਾਹ ਨੇ ਸਮੂਏਲ ਨੂੰ ਯਾਦ ਕਰਾਇਆ: “ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ . . . ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:7) ਅਖ਼ੀਰ ਵਿਚ ਸਮੂਏਲ ਯੱਸੀ ਦੇ ਸਭ ਤੋਂ ਛੋਟੇ ਮੁੰਡੇ ਦਾਊਦ ਨੂੰ ਮਿਲਿਆ ਜਿਸ ਨੂੰ ਯਹੋਵਾਹ ਨੇ ਚੁਣਿਆ ਸੀ।
ਆਪਣੇ ਆਖ਼ਰੀ ਸਾਲਾਂ ਵਿਚ ਸਮੂਏਲ ਦੇਖ ਸਕਿਆ ਕਿ ਸ਼ਾਊਲ ਦੀ ਜਗ੍ਹਾ ਦਾਊਦ ਨੂੰ ਚੁਣਨ ਦਾ ਯਹੋਵਾਹ ਦਾ ਫ਼ੈਸਲਾ ਕਿੰਨਾ ਵਧੀਆ ਸੀ। ਸ਼ਾਊਲ ਦਾਊਦ ਤੋਂ ਇੰਨਾ ਸੜ੍ਹਦਾ ਸੀ ਕਿ ਉਸ ਨੇ ਦਾਊਦ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਯਹੋਵਾਹ ਦੇ ਰਾਹਾਂ ਤੋਂ ਵੀ ਦੂਰ ਚਲਾ ਗਿਆ। ਪਰ ਦਾਊਦ ਨੇ ਦਲੇਰੀ, ਈਮਾਨਦਾਰੀ, ਨਿਹਚਾ ਤੇ ਵਫ਼ਾਦਾਰੀ ਵਰਗੇ ਵਧੀਆ ਗੁਣ ਦਿਖਾਏ। ਉਮਰ ਦੇ ਵਧਣ ਨਾਲ ਸਮੂਏਲ ਦੀ ਨਿਹਚਾ ਵੀ ਮਜ਼ਬੂਤ ਹੁੰਦੀ ਗਈ। ਉਸ ਨੇ ਦੇਖਿਆ ਕਿ ਕੋਈ ਵੀ ਸਮੱਸਿਆ ਇੰਨੀ ਵੱਡੀ ਨਹੀਂ ਕਿ ਯਹੋਵਾਹ ਉਸ ਦਾ ਹੱਲ ਨਾ ਲੱਭ ਸਕੇ ਤੇ ਨਾ ਹੀ ਕੋਈ ਹਾਲਾਤ ਇੰਨੇ ਬੁਰੇ ਹਨ ਕਿ ਉਹ ਉਨ੍ਹਾਂ ਨੂੰ ਬਦਲ ਨਾ ਸਕੇ। ਅਖ਼ੀਰ ਵਿਚ ਜਦ ਸਮੂਏਲ ਦੀ ਉਮਰ 100 ਸਾਲਾਂ ਦੇ ਕਰੀਬ ਸੀ, ਤਾਂ ਉਸ ਦੀ ਮੌਤ ਹੋ ਗਈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਵਫ਼ਾਦਾਰ ਇਨਸਾਨ ਦੀ ਮੌਤ ਦਾ ਇਸਰਾਏਲੀਆਂ ਨੂੰ ਬਹੁਤ ਗਮ ਹੋਇਆ। ਯਹੋਵਾਹ ਦੇ ਸੇਵਕ ਅੱਜ ਵੀ ਆਪਣੇ ਤੋਂ ਪੁੱਛ ਸਕਦੇ ਹਨ, ‘ਕੀ ਮੈਂ ਸਮੂਏਲ ਦੀ ਨਿਹਚਾ ਦੀ ਰੀਸ ਕਰਦਾ ਹਾਂ?’ (w11-E 01/01)
[ਸਫ਼ਾ 17 ਉੱਤੇ ਤਸਵੀਰ]
ਨਿਰਾਸ਼ਾ ਤੇ ਗਮ ਸਹਿਣ ਵਿਚ ਸਮੂਏਲ ਆਪਣੇ ਲੋਕਾਂ ਦੀ ਮਦਦ ਕਿਵੇਂ ਕਰ ਸਕਿਆ?
[ਸਫ਼ਾ 18 ਉੱਤੇ ਤਸਵੀਰ]
ਸਮੂਏਲ ਇਸ ਗੱਲ ਨੂੰ ਕਿਵੇਂ ਸਹਿ ਸਕਿਆ ਕਿ ਉਸ ਦੇ ਪੁੱਤਰ ਬੁਰੇ ਰਾਹ ਪੈ ਗਏ?