ਖ਼ਬਰਦਾਰ ਰਹੋ!
ਤੁਸੀਂ ਕਿਸ ਨੂੰ ਵੋਟ ਪਾਓਗੇ?—ਬਾਈਬਲ ਕੀ ਕਹਿੰਦੀ ਹੈ?
ਲੋਕ ਇਹ ਜ਼ਰੂਰੀ ਫ਼ੈਸਲਾ ਕਰ ਰਹੇ ਹਨ ਕਿ ਉਹ ਕਿਸ ਨੂੰ ਆਪਣਾ ਨੇਤਾ ਚੁਣਨਗੇ।
ਇਸ ਬਾਰੇ ਬਾਈਬਲ ਕੀ ਕਹਿੰਦੀ ਹੈ?
ਇਨਸਾਨੀ ਨੇਤਾਵਾਂ ਦੀਆਂ ਕੁਝ ਹੱਦਾਂ ਹੁੰਦੀਆਂ ਹਨ
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਹਰ ਇਨਸਾਨੀ ਨੇਤਾ ਦੀ ਇਕ ਹੱਦ ਹੁੰਦੀ ਹੈ।
“ਹਾਕਮਾਂ ਉੱਤੇ ਭਰੋਸਾ ਨਾ ਰੱਖੋ ਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ। ਉਸ ਦਾ ਸਾਹ ਨਿਕਲ ਜਾਂਦਾ ਹੈ ਅਤੇ ਉਹ ਮਿੱਟੀ ਵਿਚ ਮੁੜ ਜਾਂਦਾ ਹੈ; ਉਸੇ ਦਿਨ ਉਸ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ।”—ਜ਼ਬੂਰ 146:3, 4.
ਇਕ ਨੇਤਾ ਚਾਹੇ ਕਿੰਨਾ ਹੀ ਕਾਬਲ ਕਿਉਂ ਨਾ ਹੋਵੇ, ਉਹ ਵੀ ਇਕ-ਨਾ-ਇਕ ਦਿਨ ਮਰ ਹੀ ਜਾਂਦਾ ਹੈ। ਨਾਲੇ ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਅਗਲਾ ਨੇਤਾ ਵੀ ਉਹੀ ਚੰਗੇ ਕੰਮ ਕਰੇਗਾ ਜੋ ਉਸ ਨੇ ਕੀਤੇ ਸਨ।—ਉਪਦੇਸ਼ਕ ਦੀ ਕਿਤਾਬ 2:18, 19.
ਸੱਚ ਤਾਂ ਇਹ ਹੈ ਕਿ ਇਨਸਾਨਾਂ ਨੂੰ ਇਨਸਾਨਾਂ ਉੱਤੇ ਹਕੂਮਤ ਕਰਨ ਲਈ ਬਣਾਇਆ ਹੀ ਨਹੀਂ ਗਿਆ ਸੀ। ਇਹ ਗੱਲ ਬਾਈਬਲ ਵਿਚ ਸਾਫ਼-ਸਾਫ਼ ਲਿਖੀ ਹੈ।
‘ਇਨਸਾਨ ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।’—ਯਿਰਮਿਯਾਹ 10:23.
ਤਾਂ ਫਿਰ, ਕੀ ਅਜਿਹਾ ਕੋਈ ਹੈ ਜੋ ਸਾਡੇ ਲਈ ਇਕ ਚੰਗਾ ਨੇਤਾ ਜਾਂ ਆਗੂ ਸਾਬਤ ਹੋ ਸਕਦਾ ਹੈ?
ਇਕ ਅਜਿਹਾ ਆਗੂ ਜਿਸ ਨੂੰ ਰੱਬ ਨੇ ਖ਼ੁਦ ਚੁਣਿਆ ਹੈ
ਬਾਈਬਲ ਵਿਚ ਲਿਖਿਆ ਹੈ ਕਿ ਰੱਬ ਨੇ ਸਾਡੇ ਲਈ ਇਕ ਅਜਿਹਾ ਆਗੂ ਚੁਣਿਆ ਹੈ ਜੋ ਸਭ ਤੋਂ ਜ਼ਿਆਦਾ ਕਾਬਲ ਹੈ ਅਤੇ ਜਿਸ ʼਤੇ ਅਸੀਂ ਭਰੋਸਾ ਕਰ ਸਕਦੇ ਹਾਂ। ਉਹ ਆਗੂ ਹੈ, ਯਿਸੂ ਮਸੀਹ। (ਜ਼ਬੂਰ 2:6) ਯਿਸੂ ਇਕ ਅਜਿਹੀ ਸਰਕਾਰ ਦਾ ਆਗੂ ਹੈ ਜੋ ਸਵਰਗ ਤੋਂ ਹਕੂਮਤ ਕਰਦੀ ਹੈ। ਇਸ ਸਰਕਾਰ ਨੂੰ ਪਰਮੇਸ਼ੁਰ ਦਾ ਰਾਜ ਕਿਹਾ ਗਿਆ ਹੈ।—ਮੱਤੀ 6:10.
ਕੀ ਤੁਸੀਂ ਯਿਸੂ ਨੂੰ ਆਪਣਾ ਆਗੂ ਚੁਣੋਗੇ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਸ ਸਵਾਲ ʼਤੇ ਧਿਆਨ ਦੇਣਾ ਇੰਨਾ ਜ਼ਰੂਰੀ ਕਿਉਂ ਹੈ।
“ਪੁੱਤਰ [ਯਾਨੀ ਯਿਸੂ ਮਸੀਹ] ਦਾ ਆਦਰ ਕਰੋ, ਨਹੀਂ ਤਾਂ ਪਰਮੇਸ਼ੁਰ ਕ੍ਰੋਧ ਵਿਚ ਆ ਜਾਵੇਗਾ ਅਤੇ ਤੁਸੀਂ ਨਸ਼ਟ ਹੋ ਜਾਓਗੇ ਕਿਉਂਕਿ ਉਸ ਦਾ ਕ੍ਰੋਧ ਝੱਟ ਭੜਕ ਉੱਠਦਾ ਹੈ। ਖ਼ੁਸ਼ ਹਨ ਉਹ ਸਾਰੇ ਜੋ ਉਸ ਕੋਲ ਪਨਾਹ ਲੈਂਦੇ ਹਨ।”—ਜ਼ਬੂਰ 2:12.
ਫ਼ੈਸਲਾ ਕਰਨ ਦਾ ਇਹੀ ਸਮਾਂ ਹੈ! ਅੱਜ ਤਾਂ ਧਰਤੀ ʼਤੇ ਇਨਸਾਨੀ ਸਰਕਾਰਾਂ ਦਾ ਰਾਜ ਹੈ, ਪਰ ਬਹੁਤ ਜਲਦ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਵੇਗਾ। ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਯਿਸੂ 1914 ਤੋਂ ਸਵਰਗ ਵਿਚ ਹਕੂਮਤ ਕਰ ਰਿਹਾ ਹੈ ਅਤੇ ਜਲਦੀ ਹੀ ਸਾਰੀ ਧਰਤੀ ʼਤੇ ਹਕੂਮਤ ਕਰੇਗਾ।—ਦਾਨੀਏਲ 2:44.
ਤੁਸੀਂ ਯਿਸੂ ਦਾ ਸਾਥ ਕਿੱਦਾਂ ਦੇ ਸਕਦੇ ਹੋ? ਇਸ ਬਾਰੇ ਹੋਰ ਜਾਣਨ ਲਈ ਇਹ ਲੇਖ ਪੜ੍ਹੋ, “ਪਰਮੇਸ਼ੁਰ ਦੇ ਰਾਜ ਦਾ ਪੱਖ ਲਓ!”