ਯਿਸੂ ਦੀ ਕੁਰਬਾਨੀ ਦੇ ਫ਼ਾਇਦੇ
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਹਰ ਸਾਲ ਯਿਸੂ ਦੇ ਹੁਕਮ ਅਨੁਸਾਰ ਉਸ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਨਾਲੇ ਲੱਖਾਂ ਹੀ ਹੋਰ ਲੋਕ ਇਸ ਵਿਚ ਹਾਜ਼ਰ ਹੁੰਦੇ ਹਨ ਜਿਨ੍ਹਾਂ ਨੂੰ ਉਹ ਸੱਦਾ ਦਿੰਦੇ ਹਨ। (ਲੂਕਾ 22:19) ਇਸ ਪ੍ਰੋਗ੍ਰਾਮ ਵਿਚ ਸਮਝਾਇਆ ਜਾਂਦਾ ਹੈ ਕਿ ਯਿਸੂ ਨੇ ਇਨਸਾਨਾਂ ਲਈ ਆਪਣੀ ਜਾਨ ਕੁਰਬਾਨ ਕਰ ਕੇ ਜੋ ਕੀਤਾ, ਉਸ ਦੀ ਕੀ ਅਹਿਮੀਅਤ ਹੈ। ਨਾਲੇ ਇਹ ਵੀ ਸਮਝਾਇਆ ਜਾਂਦਾ ਹੈ ਕਿ ਉਸ ਦੀ ਕੁਰਬਾਨੀ ਤੋਂ ਸਾਨੂੰ ਅੱਜ ਅਤੇ ਭਵਿੱਖ ਵਿਚ ਕੀ ਫ਼ਾਇਦਾ ਹੋ ਸਕਦਾ ਹੈ।—ਯੂਹੰਨਾ 3:16.
ਚਾਹੇ ਤੁਸੀਂ ਇਸ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਏ ਸੀ ਜਾਂ ਨਹੀਂ, ਪਰ ਤੁਹਾਨੂੰ ਉਸ ਦੀ ਕੁਰਬਾਨੀ ਤੋਂ ਫ਼ਾਇਦਾ ਹੋ ਸਕਦਾ ਹੈ। ਕਿਵੇਂ? ਯਿਸੂ ਨੇ ਸਿਖਾਇਆ ਕਿ ਸਾਨੂੰ ਫ਼ਾਇਦਾ ਪਾਉਣ ਲਈ ਦੋ ਅਹਿਮ ਕੰਮ ਕਰਨੇ ਚਾਹੀਦੇ ਹਨ:
1. ਪਰਮੇਸ਼ੁਰ ਅਤੇ ਯਿਸੂ ਬਾਰੇ ਸਿੱਖੋ। ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦਿਆਂ ਯਿਸੂ ਨੇ ਕਿਹਾ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੈਨੂੰ ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਨੂੰ ਅਤੇ ਯਿਸੂ ਮਸੀਹ ਨੂੰ, ਜਿਸ ਨੂੰ ਤੂੰ ਘੱਲਿਆ ਹੈ, ਜਾਣਨ।”—ਯੂਹੰਨਾ 17:3.
2. ਸਿੱਖੀਆਂ ਗੱਲਾਂ ʼਤੇ ਚੱਲੋ। ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸਾਨੂੰ ਸਿੱਖੀਆਂ ਗੱਲਾਂ ʼਤੇ ਚੱਲਣਾ ਚਾਹੀਦਾ ਹੈ। ਉਦਾਹਰਣ ਲਈ, ਯਿਸੂ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਦੇ ਅਖ਼ੀਰ ਵਿਚ ਹਰ ਉਸ ਵਿਅਕਤੀ ਦੀ ਤਾਰੀਫ਼ ਕੀਤੀ ਜੋ “[ਉਸ ਦੀਆਂ] ਗੱਲਾਂ ਸੁਣ ਕੇ ਉਨ੍ਹਾਂ ਉੱਤੇ ਚੱਲਦਾ ਹੈ।” (ਲੂਕਾ 6:46-48) ਇਸੇ ਤਰ੍ਹਾਂ, ਇਕ ਹੋਰ ਮੌਕੇ ʼਤੇ ਉਸ ਨੇ ਕਿਹਾ: “ਜੇ ਤੁਸੀਂ ਇਨ੍ਹਾਂ ਗੱਲਾਂ ਉੱਤੇ ਚੱਲੋਗੇ, ਤਾਂ ਤੁਹਾਨੂੰ ਖ਼ੁਸ਼ੀ ਮਿਲੇਗੀ।”—ਯੂਹੰਨਾ 13:17.
ਕੀ ਤੁਸੀਂ ਪਰਮੇਸ਼ੁਰ ਅਤੇ ਯਿਸੂ ਬਾਰੇ ਹੋਰ ਸਿੱਖਣਾ ਚਾਹੁੰਦੇ ਹੋ? ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਸਿੱਖੀਆਂ ਗੱਲਾਂ ਅਨੁਸਾਰ ਕਿਵੇਂ ਚੱਲ ਸਕਦੇ ਹੋ? ਹੇਠਾਂ ਕੁਝ ਪ੍ਰਬੰਧ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ।
ਬਾਈਬਲ ਤੋਂ ਸਿੱਖਣ ਦਾ ਪ੍ਰੋਗ੍ਰਾਮ
ਇਸ ਪ੍ਰੋਗ੍ਰਾਮ ਰਾਹੀਂ ਬਹੁਤ ਸਾਰੇ ਲੋਕ ਆਪ ਜਾਂਚ ਕਰ ਸਕੇ ਹਨ ਕਿ ਬਾਈਬਲ ਕੀ ਸਿਖਾਉਂਦੀ ਹੈ ਅਤੇ ਫਿਰ ਉਹ ਸਿੱਖੀਆਂ ਗੱਲਾਂ ʼਤੇ ਚੱਲ ਸਕੇ ਹਨ।
ਇਸ ਪ੍ਰੋਗ੍ਰਾਮ ਬਾਰੇ ਹੋਰ ਜਾਣਨ ਲਈ “ਬਾਈਬਲ ਤੋਂ ਸਿੱਖੋ” ਸਫ਼ੇ ਉੱਤੇ ਜਾਓ।
ਆਓ ਬਾਈਬਲ ਤੋਂ ਸਿੱਖੀਏ ਨਾਂ ਦੀ ਵੀਡੀਓ ਦੇਖੋ ਅਤੇ ਜਾਣੋ ਕਿ ਯਹੋਵਾਹ ਦੇ ਗਵਾਹ ਬਾਈਬਲ ਤੋਂ ਸਟੱਡੀ ਕਿਵੇਂ ਕਰਾਉਂਦੇ ਹਨ।
ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ
ਯਹੋਵਾਹ ਦੇ ਗਵਾਹ ਭਗਤੀ ਕਰਨ ਲਈ ਹਫ਼ਤੇ ਵਿਚ ਦੋ ਵਾਰ ਇਕੱਠੇ ਹੁੰਦੇ ਹਨ ਅਤੇ ਉਹ ਜਿਸ ਜਗ੍ਹਾ ਇਕੱਠੇ ਹੁੰਦੇ ਹਨ, ਉਸ ਨੂੰ ਕਿੰਗਡਮ ਹਾਲ ਕਹਿੰਦੇ ਹਨ। ਇਨ੍ਹਾਂ ਸਭਾਵਾਂ ਵਿਚ ਅਸੀਂ ਬਾਈਬਲ ਤੋਂ ਚਰਚਾ ਕਰਦੇ ਹਾਂ। ਨਾਲੇ ਚਰਚਾ ਕਰਦੇ ਹਾਂ ਕਿ ਅਸੀਂ ਸਿੱਖੀਆਂ ਗੱਲਾਂ ʼਤੇ ਕਿਵੇਂ ਚੱਲ ਸਕਦੇ ਹਾਂ।
ਇਨ੍ਹਾਂ ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ। ਇਨ੍ਹਾਂ ਵਿਚ ਹਾਜ਼ਰ ਹੋਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਯਹੋਵਾਹ ਦੇ ਗਵਾਹ ਹੋਵੋ। ਸਥਾਨਕ ਹਾਲਾਤਾਂ ਅਨੁਸਾਰ ਤੁਸੀਂ ਜਾਂ ਤਾਂ ਸਭਾਵਾਂ ਲਈ ਕਿੰਗਡਮ ਹਾਲ ਆ ਸਕਦੇ ਹੋ ਜਾਂ ਵੀਡੀਓ ਕਾਨਫ਼ਰੰਸ ਰਾਹੀਂ ਇਨ੍ਹਾਂ ਵਿਚ ਹਾਜ਼ਰ ਹੋ ਸਕਦੇ ਹੋ।
ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦੇਖੋ ਅਤੇ ਜਾਣੋ ਕਿ ਤੁਸੀਂ ਸਾਡੀਆਂ ਸਭਾਵਾਂ ਵਿਚ ਆ ਕੇ ਕੀ ਦੇਖੋਗੇ।
ਸਭਾਵਾਂ ਬਾਰੇ ਜਾਣਕਾਰੀ ਲੈਣ ਲਈ “ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ” ਸਫ਼ੇ ਉੱਤੇ ਜਾਓ ਅਤੇ “ਆਪਣੇ ਨੇੜੇ ਕੋਈ ਜਗ੍ਹਾ ਲੱਭੋ” ਉੱਤੇ ਕਲਿੱਕ ਕਰੋ।
ਆਨ-ਲਾਈਨ ਲੇਖ ਅਤੇ ਵੀਡੀਓ
ਇਸ ਵੈੱਬਸਾਈਟ ʼਤੇ ਬਹੁਤ ਸਾਰੇ ਲੇਖ ਅਤੇ ਵੀਡੀਓ ਦਿੱਤੇ ਗਏ ਹਨ। ਇਨ੍ਹਾਂ ਦੀ ਮਦਦ ਨਾਲ ਤੁਸੀਂ ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੀ ਕੁਰਬਾਨੀ ਦੀ ਅਹਿਮੀਅਤ ਬਾਰੇ ਹੋਰ ਜਾਣ ਸਕਦੇ ਹੋ।
ਉਦਾਹਰਣ ਲਈ, ਇਕ ਆਦਮੀ ਦੀ ਮੌਤ ਨਾਲ ਲੱਖਾਂ ਹੀ ਲੋਕਾਂ ਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?, ਇਸ ਬਾਰੇ ਜਾਣਨ ਲਈ “ਯਿਸੂ ਸਾਨੂੰ ਕਿਵੇਂ ਬਚਾਉਂਦਾ ਹੈ?” ਅਤੇ “ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?” ਨਾਂ ਦੇ ਲੇਖ ਪੜ੍ਹੋ ਜਾਂ ਯਿਸੂ ਕਿਉਂ ਮਰਿਆ? ਨਾਂ ਦੀ ਵੀਡੀਓ ਦੇਖੋ।